ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਲੈ ਕੇ ਵਾਈ੍ਹਟ ਹਾਊਸ ਪਹੁੰਚੇ ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ

Friday, Jun 14, 2024 - 01:45 PM (IST)

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਲੈ ਕੇ ਵਾਈ੍ਹਟ ਹਾਊਸ ਪਹੁੰਚੇ ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਉੱਘੇ ਵਕੀਲ (ਅਟਾਰਨੀ) ਜਸਪ੍ਰੀਤ ਸਿੰਘ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਸੰਸਦ ਮੈਂਬਰ ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਵਾੲ੍ਹੀਟ ਹਾਊਸ ਪਹੁੰਚੇ। ਜਸਪ੍ਰੀਤ ਸਿੰਘ ਵਾੲ੍ਹੀਟ ਹਾਊਸ ਵਿਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਤੋਂ ਸਮਾਂ ਮੰਗ ਕੇ ਪਹੁੰਚੇ ਸਨ। ਅਟਾਰਨੀ ਜਸਪ੍ਰੀਤ ਸਿੰਘ ਵਾਸ਼ਿੰਗਟਨ ਡੀ.ਸੀ ਵਿੱਖੇ 20 ਤੋਂ ਵੱਧ ਸੈਨੇਟਰਾਂ ਅਤੇ ਕਾਂਗਰਸਮੈਨਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮਿਲੇ। ਅਟਾਰਨੀ ਜਸਪ੍ਰੀਤ ਸਿੰਘ ਵੱਲੋ ਅੰਮ੍ਰਿਤਪਾਲ ਸਿਂਘ ਦੀ ਰਿਹਾਈ ਦੇ ਮਸਲੇ ਬਾਰੇ ਸੈਨੇਟਰਾਂ ਅਤੇ ਕਾਂਗਰਸਮੈਨਾਂ ਨਾਲ ਪੂਰੀ ਗੱਲਬਾਤ ਕੀਤੀ ਗਈ ਅਤੇ ਲਿਖਤੀ ਰੂਪ ਵਿੱਚ ਪੱਤਰ ਵੀ ਸੌਂਪਿਆ ਗਿਆ। 

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਵਕੀਲ ਜਸਪ੍ਰੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਦੀ ਰਿਹਾਈ ਲਈ ਅਮਰੀਕਾ ਦੇ ਸੈਨੇਟਰ ਅਤੇ ਕਾਂਗਰਸਮੈਨ ਸਹਿਯੋਗ ਦੇ ਰਹੇ ਹਨ। ਜਸਪ੍ਰੀਤ ਸਿੰਘ ਵੱਲੋਂ ਅਮ੍ਰਿੰਤਪਾਲ ਸਿੰਘ ਤੋਂ ਇਲਾਵਾ ਉਸ ਦੇ ਸਾਥੀ ਜੋ ਆਸਾਮ ਦੀ ਡਿਬਰੂਗੜ੍ਵ ਦੀ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਸ਼ਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪੂਰੇ ਗੁਰੂ ਘਰਾਂ ਦੀਆਂ ਕਮੇਟੀਆਂ, ਭਾਰਤੀ ਮੂਲ ਦੇ ਧਾਰਮਿਕ, ਸਿਆਸੀ ਆਗੂ ਉਨ੍ਹਾਂ ਤੱਕ ਪਹੁੰਚ ਕਰਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਸਲੇ ਲਈ ਅੱਗੇ ਆਏ ਹਨ। ਜਿੰਨਾਂ ਸੰਸਦ ਮੈਂਬਰਾਂ ਕਾਂਗਰਸਮੈਨ ਨਾਲ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮਿਲੇ ਸਨ। ਉਨ੍ਹਾਂ ਵਿੱਚੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਮੁੱਖ ਸਲਾਹਕਾਰ ਸਿਧਾਰਧ ਅਈਅਰ, ਰੋ ਖੰਨਾ ਕਾਂਗਰਸਮੈਨ, ਐਲੇਕਸ ਪਡੀਲਾ ਸੈਨੇਟਰ, ਕਾਂਗਰਸ ਵੁਮੈਨ ਐਨਾ ਐਸ਼ੋ, ਕਾਂਗਰਸਮੈਨ ਟੈੱਡ ਲਿਯੂ, ਐਡਮਜ ਸਿਫ ਕਾਂਗਰਸਮੈਨ, ਨੋਰਮਾ ਟੋਰੈਸ ਕਾਂਗਰਸ ਵੁਮੈਨ, ਜਿਮ ਕੋਸਟਾ ਕਾਂਗਰਸਮੈਨ, ਰੌਬ ਮੈਨੇਡਜ ਸੈਨੇਟਰ,ਬਰਾਇਡ ਸੈਰਮੈਨ ਕਾਂਗਰਸਮੈਨ,ਕੋਰੀ ਬੁਕਰ ਸੈਨੇਟਰ ਨਿਊਜਰਸੀ ਆਦਿ ਦੇ ਨਾਂ ਸਾਮਿਲ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਦਲ ਸਕਦੀ ਹੈ ਕੈਨੇਡਾ ਦੀ ਪੋਸਟ ਸਟੱਡੀ ਵਰਕ ਪਰਮਿਟ ਸਕੀਮ, ਭਾਰਤੀ ਵਿਦਿਆਰਥੀਆਂ 'ਤੇ ਪਵੇਗਾ ਅਸਰ 

PunjabKesari

ਸੰਸਦ ਮੈਂਬਰਾਂ ਅਤੇ ਕਾਂਗਰਸਮੈਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਮਰੀਕਾ ਦੇ ਉੱਘੇ ਵਕੀਲ (ਅਟਾਰਨੀ) ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੈਮੋਕਰੇਸੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ। ਅਤੇ ਮੇਰਾ ਅਮਰੀਕਾ ਤੇ ਭਾਰਤ ਦੀ ਕਿਸੇ ਵੀ ਸਿਆਸੀ ਪਾਰਟੀ ਅਤੇ ਸਿਆਸਤ  ਨਾਲ ਕੋਈ ਵੀ ਸਬੰਧ ਨਹੀ ਹੈ। ਅਤੇ ਨਾਂ ਹੀ ਮੈਂ ਸਿਆਸਤ ਵਿੱਚ ਆਉਣਾ ਚਾਹੁੰਦਾ ਹਾਂ ਅਤੇ ਨਾ ਕਦੇ ਇਸ ਬਾਰੇ ਮੈਂ ਸੋਚਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਸੰਵਿਧਾਨ ਅਨੁਸਾਰ ਅਜੇ ਤੱਕ ਸਹੁੰ ਚੁੱਕਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ। ਉਸ ਨੂੰ ਜੇਲ੍ਹ ਵਿੱਚ ਬੈਠੇ ਨੂੰ ਇਕ ਸਾਲ ਤੋ ਉੱਪਰ ਦਾ ਸਮਾਂ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਚੋਣ ਲੜਣ ਦੀ ਆਗਿਆ ਦਿੱਤੀ ਸੀ। ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਉਸ ਨੂੰ ਭਾਰੀ ਬਹੁਮਤ 197,000 ਹਜ਼ਾਰ ਵੋਟਾਂ ਦੀ ਲੀਡ ਦੇ ਨਾਲ ਜਿਤਾਇਆ ਹੈ। ਅੰਮ੍ਰਿਤਪਾਲ ਸਿੰਘ ਪੰਜਾਬ ਦੀ ਆਵਾਜ਼ ਬਣਿਆ ਹੈ। ਅਤੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ ਹਲਕੇ ਦੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਕਰਨ ਦੇ ਅਧਿਕਾਰ ਦਿੱਤੇ ਹਨ।

PunjabKesari

ਅਟਾਰਨੀ  ਸਿੰਘ ਨੇ ਕਿਹਾ ਕਿ ਮਾਣਯੋਗ ਭਾਰਤੀ ਮੂਲ ਦੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਫ਼ਤਰ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਹੈ। ਅਤੇ ਇਸ ਸਾਰੀ ਕਾਰਵਾਈ ਸੰਬੰਧੀ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਦੀ ਗੱਲ ਵੀ ਕਹੀ ਗਈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ 'ਤੇ ਕੇਸ ਵੱਖਰੇ ਤੌਰ 'ਤੇ ਚਲਾਇਆ ਜਾ ਸਕਦਾ ਸੀ। ਪਰ ਨੈਸ਼ਨਲ ਸਿਕਿਉਰਟੀ ਐਕਟ ਐਨ.ਐਸ.ਏ ਦੇ ਅਧੀਨ ਉਸ ਨੂੰ ਜੇਲ੍ਹ ਵਿੱਚ ਨਹੀ ਰੱਖਿਆ ਜਾ ਸਕਦਾ।ਅਤੇ ਉਹ ਭਾਰਤ ਲਈ ਕਿਸੇ ਵੀ ਪਾਸੇ ਤੋਂ ਖ਼ਤਰਾ ਨਹੀ ਹੈ। ਜਿਸ ਨੇ ਸੰਵਿਧਾਨ ਅਨੁਸਾਰ ਚੋਣ ਲੜਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੋਵੇ। ਉਨ੍ਹਾਂ ਕਿਹਾ ਕਿ  ਸਰਕਾਰ ਕੇਸ ਚਲਾਵੇ ਪਰ ਲੋਕਾਂ ਦੀ ਅਵਾਜ਼ ਨੂੰ ਬੰਦ ਨਾ ਕਰੇ। ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਅਗਲਾ ਪੜਾਅ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਵੇਗਾ, ਜੇਕਰ ਸ਼ੈਸਨ ਤੋ ਪਹਿਲਾ ਅੰਮ੍ਰਿਤਪਾਲ ਦੀ ਰਿਹਾਈ ਨਾ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News