ਸਿੰਗਾਪੁਰ ''ਚ ਭਾਰਤੀ ਮੂਲ ਦਾ ਨੇਤਾ ਪ੍ਰੀਤਮ ਸਿੰਘ ਕਰੇਗਾ ਮੁਕੱਦਮੇ ਦਾ ਸਾਹਮਣਾ
Friday, May 31, 2024 - 04:37 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਵਰਕਰਜ਼ ਪਾਰਟੀ ਦੇ ਮੁਖੀ ਪ੍ਰੀਤਮ ਸਿੰਘ ਦਾ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਝੂਠ ਬੋਲਣ ਦੇ ਦੋ ਦੋਸ਼ਾਂ ਵਿਚ ਅਕਤੂਬਰ 'ਚ ਮੁਕੱਦਮੇ ਦਾ ਸਾਹਮਣਾ ਕਰਨਾ ਤੈਅ ਹੈ।। ਮੀਡੀਆ 'ਚ ਪ੍ਰਕਾਸ਼ਿਤ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ। ਖ਼ਬਰਾਂ ਮੁਤਾਬਕ ਪ੍ਰੀਤਮ ਸਿੰਘ 'ਤੇ ਸਾਬਕਾ ਸਾਥੀ ਸੰਸਦ ਰਈਸਾ ਖਾਨ ਦੇ ਮਾਮਲੇ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਅਮਰੀਕੀ ਡਾਕਟਰ ਪ੍ਰਸ਼ਾਂਤ ਰੈੱਡੀ ਲੜ ਰਹੇ ਪ੍ਰਤੀਨਿਧੀ ਸਭਾ ਦੀ ਚੋਣ
ਚੈਨਲ ਨਿਊਜ਼ ਏਸ਼ੀਆ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਹੋਈ ਪ੍ਰੀ-ਟਰਾਇਲ ਮੀਟਿੰਗ ਵਿੱਚ ਡਿਪਟੀ ਪ੍ਰਿੰਸੀਪਲ ਡਿਸਟ੍ਰਿਕਟ ਜੱਜ ਲੂਕ ਟੈਨ ਦੇ ਸਾਹਮਣੇ ਉਸ ਲਈ 16 ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਸੀ। ਅਦਾਲਤ ਦੇ ਰਿਕਾਰਡ ਅਨੁਸਾਰ ਸੁਣਵਾਈ ਦਾ ਪਹਿਲਾ ਹਿੱਸਾ 14 ਅਕਤੂਬਰ ਤੋਂ 18 ਅਕਤੂਬਰ ਤੱਕ ਤੈਅ ਕੀਤਾ ਗਿਆ ਹੈ। ਜੇਕਰ ਲੋੜ ਹੋਵੇ, ਤਾਂ ਹੋਰ ਤਿੰਨ ਪੀਰੀਅਡ 21 ਅਕਤੂਬਰ ਤੋਂ 24 ਅਕਤੂਬਰ, 5 ਨਵੰਬਰ ਤੋਂ 8 ਨਵੰਬਰ ਅਤੇ 11 ਨਵੰਬਰ ਤੋਂ 13 ਨਵੰਬਰ ਹਨ। ਸਿੰਘ 'ਤੇ ਲਗਾਏ ਗਏ ਦੋ ਦੋਸ਼ਾਂ 'ਚ 10 ਦਸੰਬਰ 2021 ਅਤੇ 15 ਦਸੰਬਰ 2021 ਨੂੰ ਸੰਸਦ ਭਵਨ ਦੇ ਜਨਤਕ ਸੁਣਵਾਈ ਰੂਮ 'ਚ ਗ਼ਲਤ ਜਵਾਬ ਦੇਣਾ ਸ਼ਾਮਲ ਹੈ। ਜੇਕਰ ਪਾਰਲੀਮੈਂਟ (ਪ੍ਰੀਵਿਲੇਜ, ਇਮਿਊਨਿਟੀਜ਼ ਐਂਡ ਪਾਵਰਜ਼) ਐਕਟ ਦੇ ਤਹਿਤ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਤਿੰਨ ਸਾਲ ਤੱਕ ਦੀ ਕੈਦ,7,000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।