ਹਿੰਦੂ ਵਿਆਹ 'ਚ ਸੱਤ ਫੇਰੇ ਹੋਣਾ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਕਾਨੂੰਨੀ ਨਹੀਂ : ਹਾਈ ਕੋਰਟ

Thursday, Oct 05, 2023 - 12:52 PM (IST)

ਹਿੰਦੂ ਵਿਆਹ 'ਚ ਸੱਤ ਫੇਰੇ ਹੋਣਾ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਕਾਨੂੰਨੀ ਨਹੀਂ : ਹਾਈ ਕੋਰਟ

ਨਵੀਂ ਦਿੱਲੀ- ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੱਤ ਫੇਰਿਆਂ ਅਤੇ ਹੋਰ ਰੀਤੀ-ਰਿਵਾਜਾਂ ਤੋਂ ਬਿਨਾਂ ਹਿੰਦੂ ਵਿਆਹ ਕਾਨੂੰਨੀ ਨਹੀਂ ਮੰਨਿਆ ਜਾਵੇਗਾ। ਹਾਈ ਕੋਰਟ ਨੇ ਮਾਮਲੇ ਦੀ ਪੂਰੀ ਕਾਰਵਾਈ ਰੱਦ ਕਰ ਦਿੱਤੀ, ਜਿਸ ਵਿਚ ਪਤੀ ਨੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਨੇ ਤਲਾਕ ਲਏ ਬਿਨਾਂ ਦੂਜੇ ਵਿਆਹ ਕਰਵਾ ਲਿਆ, ਇਸ ਲਈ ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦਰਅਸਲ ਪਟੀਸ਼ਨਕਰਤਾ ਸੱਤਿਅਮ ਸਿੰਘ ਵਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਜਸਟਿਸ ਸੰਜੇ ਕੁਮਾਰ ਨੇ ਕਿਹਾ ਕਿ ਇਹ ਸਥਾਪਤ ਨਿਯਮ ਹੈ ਕਿ ਵਿਆਹ ਦੇ ਸਬੰਧ 'ਚ ਧਾਰਮਿਕ ਰੀਤੀ-ਰਿਵਾਜ ਸ਼ਬਦ ਦਾ ਅਰਥ ਉੱਚਿਤ ਰੂਪ ਨਾਲ ਵਿਆਹ ਦਾ ਜਸ਼ਨ ਮਨਾਉਣਾ ਹੁੰਦਾ ਹੈ। ਜਦੋਂ ਤੱਕ ਉੱਚਿਤ ਢੰਗ ਨਾਲ ਵਿਆਹ ਸੰਪੰਨ ਨਹੀਂ ਕੀਤਾ ਜਾਂਦਾ, ਉਹ ਵਿਆਹ ਸੰਪੰਨ ਨਹੀਂ ਮੰਨਿਆ ਜਾਂਦਾ। 

ਇਹ ਵੀ ਪੜ੍ਹੋ- ਸ਼ਰਾਬ ਘਪਲੇ 'ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ

ਹਾਈ ਕੋਰਟ ਨੇ ਹਿੰਦੂ ਮੈਰਿਜ ਐਕਟ, 1955 ਦੀ ਧਾਰਾ 7 ਨੂੰ ਆਧਾਰ ਬਣਾਇਆ ਹੈ, ਜਿਸ ਮੁਤਾਬਕ ਹਿੰਦੂ ਵਿਆਹ ਪੂਰੀ ਰੀਤੀ ਰਿਵਾਜਾਂ ਨਾਲ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਸਪਤਪਦੀ (ਪਵਿੱਤਰ ਅਗਨੀ ਨੂੰ ਗਵਾਹ ਮੰਨ ਕੇ ਲਾੜਾ-ਲਾੜੀ ਵਲੋਂ ਅਗਨੀ ਦੇ ਸੱਤ ਫੇਰੇ ਲੈਣਾ) ਉਸ ਵਿਆਹ ਨੂੰ ਪੂਰਨ ਬਣਾਉਂਦੀ ਹੈ। 7ਵਾਂ ਫੇਰਾਂ ਵਿਆਹ ਨੂੰ ਸੰਪੂਰਨ ਬਣਾਉਂਦਾ ਹੈ।

ਇਹ ਵੀ ਪੜ੍ਹੋ-  ਹੁਣ ਆਨਲਾਈਨ ਹੋਣਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ, ਮੰਦਰ ਟਰੱਸਟ ਵਲੋਂ ਖ਼ਾਸ ਉਪਰਾਲਾ

ਪਟੀਸ਼ਨਕਰਤਾ ਦਾ ਸੱਤਿਅਮ ਸਿੰਘ ਦਾ ਵਿਆਹ 2017 ਨੂੰ ਸਮ੍ਰਿਤੀ ਨਾਲ ਹੋਇਆ ਸੀ ਪਰ ਰਿਸ਼ਤਿਆਂ ਵਿਚ ਖਟਾਸ ਕਾਰਨ ਪਤਨੀ ਨੇ ਸਹੁਰਿਆਂ ਦਾ ਘਰ ਛੱਡ ਦਿੱਤਾ ਅਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਉਂਦੇ ਹੋਏ FIR ਦਰਜ ਕਰਵਾਈ। ਜਾਂਚ ਮਗਰੋਂ ਪੁਲਸ ਨੇ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ਼ ਦੋਸ਼ ਪੱਤਰ ਦਾਇਰ ਕੀਤਾ। ਬਾਅਦ 'ਚ ਸੱਤਿਅਮ ਨੇ ਆਪਣੀ ਪਤਨੀ 'ਤੇ ਦੂਜੇ ਵਿਆਹ ਦਾ ਦੋਸ਼ ਲਾਉਂਦਿਆਂ ਉੱਚ ਪੁਲਸ ਅਧਿਕਾਰੀਆਂ ਨੂੰ ਬੇਨਤੀ ਕੀਤੀ। ਉਕਤ ਬੇਨਤੀ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਸਮ੍ਰਿਤੀ ਖਿਲਾਫ਼ ਦੂਜੇ ਵਿਆਹ ਦੇ ਦੋਸ਼ ਝੂਠੇ ਨਿਕਲੇ।

ਇਹ ਵੀ ਪੜ੍ਹੋ-  ਇਸ ਸਾਲ ਫਿਰ ਖਰਾਬ ਰਹੇਗੀ ਦਿੱਲੀ ਦੀ ਆਬੋ-ਹਵਾ, ਲੋਕਾਂ ਦਾ ਘੁੱਟੇਗਾ ਸਾਹ

ਇਸ ਤੋਂ ਬਾਅਦ ਸੱਤਿਅਮ ਨੇ 20 ਸਤੰਬਰ 2021 ਨੂੰ ਆਪਣੀ ਪਤਨੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ, ਦੋਸ਼ ਲਗਾਇਆ ਕਿ ਉਸ ਨੇ ਦੂਜਾ ਵਿਆਹ ਕੀਤਾ ਹੈ। 21 ਅਪ੍ਰੈਲ 2022 ਨੂੰ ਮਿਰਜ਼ਾਪੁਰ ਦੇ ਸਬੰਧਤ ਮੈਜਿਸਟ੍ਰੇਟ ਨੇ ਸਮ੍ਰਿਤੀ ਨੂੰ ਤਲਬ ਕੀਤਾ। ਸਮ੍ਰਿਤੀ ਨੇ ਸੰਮਨ ਦੇ ਹੁਕਮ ਅਤੇ ਸ਼ਿਕਾਇਤ ਮਾਮਲੇ ਦੀ ਸਮੁੱਚੀ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ 'ਚ ਮੌਜੂਦਾ ਪਟੀਸ਼ਨ ਦਾਇਰ ਕੀਤੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਕਾਰਵਾਈ ਨੂੰ ਰੱਦ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News