ਪੰਜਾਬ ''ਚ ਬੇਸਹਾਰਾ ਬੱਚਿਆਂ ਦੀ ਦੇਖ-ਰੇਖ ਕਰ ਰਹੀਆਂ ਸੰਸਥਾਵਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ

Tuesday, Dec 02, 2025 - 01:50 PM (IST)

ਪੰਜਾਬ ''ਚ ਬੇਸਹਾਰਾ ਬੱਚਿਆਂ ਦੀ ਦੇਖ-ਰੇਖ ਕਰ ਰਹੀਆਂ ਸੰਸਥਾਵਾਂ ਲਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ

ਗੁਰਦਾਸਪੁਰ (ਹਰਮਨ)-ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ ’ਚ 0 ਤੋਂ 18 ਸਾਲ ਤੱਕ ਦੇ ਜ਼ਰੂਰਤਮੰਦ ਅਤੇ ਬੇਸਹਾਰਾ ਬੱਚਿਆਂ ਦੀ ਸੁਰੱਖਿਆ ਅਤੇ ਦੇਖ-ਭਾਲ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ ਜਿਨ੍ਹਾਂ ਵੱਲੋਂ ਅਜਿਹੇ ਬੱਚਿਆਂ ਨੂੰ ਕਿਸੇ ਵੀ ਬਾਲ ਦੇਖ-ਭਾਲ ਸੰਸਥਾਵਾਂ ਜਾਂ ਬਾਲ ਘਰ ’ਚ ਰੱਖਿਆ ਜਾ ਰਿਹਾ ਹੈ ਤਾਂ ਅਜਿਹੀਆਂ ਸੰਸਥਾਵਾਂ ਦਾ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 41(1) ਅਧੀਨ ਰਜਿਸਟਰ ਹੋਣਾ ਲਾਜ਼ਮੀ ਹੈ। ਜੇਕਰ ਅਜਿਹੀ ਕੋਈ ਵੀ ਅਣ-ਅਧਿਕਾਰਿਤ ਸੰਸਥਾ ਅਜਿਹੇ ਬੱਚਿਆਂ ਨੂੰ ਰੱਖਦੇ ਪਾਈ ਜਾਂਦੀ ਹੈ ਤਾਂ ਅਜਿਹੀ ਸੰਸਥਾ ਦੇ ਖਿਲਾਫ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਜਿਸ ’ਚ 1 ਸਾਲ ਦੀ ਸਜ਼ਾ ਜਾਂ ਇਕ ਲੱਖ ਰੁਪਏ ਜੁਰਮਾਨਾ ਜਾਂ ਦੋਨੇਂ ਹੀ ਹੋਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...

ਉਨ੍ਹਾਂ ਦੱਸਿਆ ਕਿ ਜੁਵੇਨਾਇਲ ਜਸਟਿਸ ਐਕਟ 2015 ਅਨੁਸਾਰ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ ਜੋ ਬਾਲ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਹਨ ਅਤੇ ਉਹਨਾਂ ਵਲੋਂ ਮੁਕੰਮਲ ਤੌਰ ਤੇ ਜਾਂ ਅੰਸ਼ਿਕ ਰੂਪ ਵਿੱਚ ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚਿਆਂ ਨੂੰ ਫਰੀ ਰਿਹਾਇਸ, ਖਾਣਾ, ਪੜਾਈ, ਮੈਡੀਕਲ ਸੁਵਿਧਾ ਆਦਿ ਮੁਹੱਈਆਂ ਕਰਵਾ ਰਹੀਆਂ ਹਨ ਅਤੇ ਚਾਹੇ ਉਹ ਸਰਕਾਰ ਵਲੋਂ ਗ੍ਰਾਂਟ ਪ੍ਰਾਪਤ ਕਰਦੇ ਹਨ ਜਾਂ ਨਹੀਂ, ਐਕਟ ਦੀ ਧਾਰਾ ਅਧੀਨ ਆਉਂਦੇ ਹਨ। ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 41 (1) ਅਧੀਨ ਰਜਿਸਟਰ ਹੋਣਾ ਜਰੂਰੀ ਹੈ। ਅਜਿਹੀਆਂ ਸੰਸਥਾਵਾਂ ਆਪਣੀ ਰਜਿਸਟਰੇਸ਼ਨ ਲਈ ਆਪਣੇ ਦਸਤਾਵੇਜ਼ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਜਿਲ੍ਹਾ ਪ੍ਰਬੰਧਕੀ ਕੰਪਲੈਕਸ , ਬਲਾਕ ਏ, ਕਮਰਾ ਨੰ-218 ਵਿਖੇ ਮਿਤੀ-10 ਜਨਵਰੀ 2024 ਤੱਕ ਜਮ੍ਹਾ ਕਰਵਾਉਣ।

ਇਹ ਵੀ ਪੜ੍ਹੋ-  ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...

ਇਸ ਮੌਕੇ ਜਸਮੀਤ ਕੌਰ, ਜ਼ਿਲਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ 10 ਜਨਵਰੀ 2024 ਤੋਂ ਬਾਅਦ ਜ਼ਿਲੇ ’ਚ ਅਜਿਹੀ ਕੋਈ ਗੈਰ-ਸਰਕਾਰੀ ਸੰਸਥਾ ਪਾਈ ਜਾਂਦੀ ਹੈ ਜੋ ਬੱਚਿਆਂ ਦੇ ਖੇਤਰ ’ਚ ਕੰਮ ਕਰ ਰਹੀ ਹੈ ਅਤੇ ਜੁਵੇਨਾਇਲ ਜਸਟਿਸ ਐਕਟ ਤਹਿਤ ਰਜਿਸਟਰ ਨਹੀਂ ਹੈ ਦੇ ਵਿਰੁੱਧ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ 42 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਕਤ ਸਮੇਂ ਦੌਰਾਂਨ 6 ਮਹੀਨੇ ਲਈ ਰਾਜ ਸਰਕਾਰ ਵਲੋਂ ਪ੍ਰੋਵਿਜ਼ਨਲ ਰਜਿਸਟਰੇਸ਼ਨ ਕੀਤੀ ਜਾਂਦੀ ਹੈ ਅਤੇ ਦਸਤਾਵੇਜਾਂ ਦੀ ਮੁਕੰਮਲ ਪੜਤਾਲ ਉਪਰੰਤ 5 ਸਾਲ ਲਈ ਪੱਕੇ ਤੌਰ ਤੇ ਰਜਿਸਟਰੇਸ਼ਨ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ

ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਅਨ ਰਜਿਸਟਰਡ ਬਾਲ ਘਰ ਜ਼ਿਲੇ ’ਚ ਚੱਲ ਰਿਹਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਕਮਰਾ ਨੰਬਰ 218, ਬਲਾਕ-ਏ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਫੋਨ ਨੰਬਰ 01874-240157 ’ਤੇ ਦਿੱਤੀ ਜਾਵੇ ਅਤੇ ਜਿੰਨ੍ਹਾ ਗੈਰ ਸਰਕਾਰੀ ਸੰਸਥਾ ਦੀ ਰਜਿਸਟਰੇਸਨ ਨਹੀਂ ਹੋਈ, ਉਹ ਆਪਣੀ ਬੇਨਤੀ ਪੱਤਰ ਜ਼ਿਲਾ ਬਾਲ ਸੁਰੱਖਿਆ ਯੁਨਿਟ, ਗੁਰਦਾਸਪੁਰ ਵਿੱਚ ਮਿਤੀ-10 ਦਸਬੰਰ 2025 ਸ਼ਾਮ 05:00 ਵਜੇ ਤੱਕ ਜਮ੍ਹਾ ਕਰਵਾਉਣ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ


author

Shivani Bassan

Content Editor

Related News