ਕੋਵਿਡ-19 ਪ੍ਰੋਟੋਕਾਲ ਤਹਿਤ ਹਿਮਾਚਲ ’ਚ ਅੱਜ ਤੋਂ ਖੁੱਲ੍ਹੇ ਸਾਰੇ ਸਕੂਲ
Thursday, Feb 17, 2022 - 11:10 AM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ 17 ਫਰਵਰੀ ਯਾਨੀ ਕਿ ਅੱਜ ਤੋਂ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਖੁੱਲ੍ਹ ਗਏ ਹਨ। ਪਹਿਲੀ ਤੋਂ 12ਵੀਂ ਤੱਕ ਦੇ ਸਕੂਲ ਕੋਵਿਡ-19 ਪ੍ਰੋਟੋਕਾਲ ਤਹਿਤ ਖੋਲ੍ਹੇ ਗਏ ਹਨ। ਇਸ ਨੂੰ ਲੈ ਕੇ ਸਰਕਾਰ ਵਲੋਂ ਐੱਸ. ਓ. ਪੀ. ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਸਕੂਲਾਂ ਵਿਚ ਭੀੜ ਇਕੱਠੀ ਨਹੀਂ ਕੀਤੀ ਜਾਵੇਗੀ। ਸਕੂਲਾਂ ’ਚ ਸਵੇਰੇ ਪ੍ਰਾਰਥਨਾ ਸਭਾ ਨਹੀਂ ਹੋਵੇਗੀ। ਇਕ ਗੇਟ ਤੋਂ ਸਾਰੇ ਵਿਦਿਆਰਥੀ ਇਕੱਠੇ ਸਕੂਲ ’ਚ ਐਂਟਰੀ ਨਹੀਂ ਕਰਨਗੇ।
ਗੇਟ ’ਤੇ ਸਕੂਲ ਦਾ ਕਰਮਚਾਰੀ ਤਾਇਨਾਤ ਕੀਤਾ ਜਾਵੇਗਾ, ਜੋ ਨਜ਼ਰ ਰੱਖੇਗਾ। ਗੇਟ ਤੋਂ ਸਿਰਫ਼ ਇਕ ਹੀ ਵਿਦਿਆਰਥੀ ਦੀ ਐਂਟਰੀ ਕਰੇਗਾ। ਸਕੂਲ ਕੰਪਲੈਕਸ ਵਿਚ ਵਿਦਿਆਰਥੀ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਹੈਂਡ ਸੈਨੇਟਾਈਜ਼ਰ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਕਲਾਸਾਂ ’ਚ ਐਂਟਰੀ ਮਿਲੇਗੀ। ਕਮਰੇ ’ਚ 50 ਫ਼ੀਸਦੀ ਸਮਰੱਥਾ ਨਾਲ ਕਲਾਸਾਂ ਲੱਗਣੀਆਂ। ਵਿਦਿਆਰਥੀਆਂ ਅਤੇ ਅਧਿਆਪਕਾ ਲਈ ਮਾਸਕ ਜ਼ਰੂਰੀ ਹੋਵੇਗਾ।
ਓਧਰ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਆਉਣ ਅਤੇ ਜਾਣ ਲਈ ਬੱਸਾਂ ਦੀ ਸਹੂਲਤ ਦੇਣ ਨੂੰ ਕਿਹਾ ਹੈ। ਸਕੂਲਾਂ ਨੂੰ ਸੈਨੇਟਾਈਜ਼ਰ ਕਰਨ ਤੋਂ ਬਾਅਦ ਹੀ ਬੱਸਾਂ ’ਚ ਬੱਚਿਆਂ ਨੂੰ ਬਿਠਾਉਣ ਨੂੰ ਕਿਹਾ ਹੈ। ਬੱਸਾਂ ’ਚ ਵੀ ਉੱਚਿਤ ਦੂਰੀ ’ਚ ਬੱਚਿਆਂ ਨੂੰ ਬਿਠਾਉਣਾ ਹੋਵੇਗਾ। ਇਸ ਲਈ ਸੂਕਲਾਂ ਨੂੰ ਅਧਿਆਪਕਾਂ ਅਤੇ ਬੱਸ ਸਟਾਫ਼ ਦੀ ਡਿਊਟੀ ਲਾਉਣ ਲਈ ਕਿਹਾ ਹੈ। ਜੇਕਰ ਬੱਚਿਆਂ ਲਈ ਸਕੂਲ ਟੈਕਸੀ ਲੱਗੀ ਹੈ, ਤਾਂ ਇਸ ’ਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।