ਕੇਰਲ ''ਚ ਘਰਾਂ ਦੀਆਂ ਟੂਟੀਆਂ ''ਚੋਂ ਨਿਕਲਣ ਲੱਗੀ ਸ਼ਰਾਬ, ਲੋਕ ਹੈਰਾਨ-ਪਰੇਸ਼ਾਨ

02/06/2020 5:16:51 PM

ਕੇਰਲ (ਭਾਸ਼ਾ)— ਸੋਚੋ! ਜੇਕਰ ਤੁਹਾਡੇ ਘਰ 'ਚ ਲੱਗੀ ਪਾਣੀ ਦੀ ਟੂਟੀ 'ਚੋਂ ਸ਼ਰਾਬ ਨਿਕਲੀ ਸ਼ੁਰੂ ਹੋ ਜਾਵੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ। ਇਹ ਕੋਈ ਕੋਰੀ ਕਲਪਨਾ ਨਹੀਂ ਹੈ ਸਗੋਂ ਕਿ ਕੇਰਲ ਦੇ ਇਕ ਅਪਾਰਟਮੈਂਟ ਦੀ ਹਕੀਕਤ ਹੈ। ਕੇਰਲ ਦੇ ਤ੍ਰਿਸ਼ੂਲ ਜ਼ਿਲੇ ਵਿਚ ਚਲਾਕੁਡੀ 'ਚ ਸਥਿਤ ਇਕ ਅਪਾਰਟਮੈਂਟ ਦੇ ਵਾਸੀ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਦੇ ਘਰਾਂ ਦੀਆਂ ਟੂਟੀਆਂ 'ਚੋਂ ਪਾਣੀ ਨਾਲ ਸ਼ਰਾਬ ਨਿਕਲਣ ਲੱਗੀ। ਦਰਅਸਲ ਆਬਕਾਰੀ ਅਧਿਕਾਰੀਆਂ ਨੇ ਭਾਰਤ ਵਿਚ ਬਣੀ ਵਿਦੇਸ਼ੀ ਸ਼ਰਾਬ ਦੇ ਪੁਰਾਣੇ ਭੰਡਾਰ ਦਾ ਵੱਡਾ ਹਿੱਸਾ ਇਕ ਖੱਡ 'ਚ ਵਹਾ ਦਿੱਤਾ, ਜੋ ਰਿਸ ਕੇ ਨੇੜੇ ਹੀ ਬਣੇ ਅਪਾਰਟਮੈਂਟ ਦੀ ਖੁੱਲ੍ਹੀ ਟੰਕੀ ਵਿਚ ਚਲਾ ਗਈ। ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਬਰਾਂਡਾਂ ਦੀ ਸ਼ਰਾਬ ਦੇ 450 ਮਾਮਲੇ ਸਨ, ਅਸੀਂ ਅਦਾਲਤ ਦੇ ਹੁਕਮ ਮੁਤਾਬਕ ਇਸ ਨੂੰ ਨਸ਼ਟ ਕਰ ਦਿੱਤਾ ਪਰ ਸਾਨੂੰ ਨਹੀਂ ਪਤਾ ਸੀ ਕਿ ਇਸ ਨਾਲ ਇਹ ਸਾਰੇ ਮੁੱਦੇ ਖੜ੍ਹੇ ਹੋ ਜਾਣਗੇ। 

ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ਰਾਬ ਨਸ਼ਟ ਕਰਨ ਦੀ ਘਟਨਾ ਕਾਰਨ ਨਿਊ ਸੋਲੋਮਨਸ ਅਪਾਰਟਮੈਂਟ 'ਚ ਰਹਿ ਰਹੇ 18 ਪਰਿਵਾਰ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਘਰਾਂ ਦੀਆਂ ਟੂਟੀਆਂ 'ਚੋਂ ਪਾਣੀ 'ਚ ਸ਼ਰਾਬ ਮਿਲ ਕੇ ਆਉਣ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਪਾਰਟਮੈਂਟ ਦੇ ਵਾਸੀਆਂ ਦੇ ਅਸਥਾਈ ਇਸਤੇਮਾਲ ਲਈ 5,000 ਲੀਟਰ ਦੀ ਸਮਰੱਥਾ ਦੇ ਪਾਣੀ ਦੇ ਟੈਂਕ ਦੀ ਵਿਵਸਥਾ ਕੀਤੀ ਹੈ। ਵਾਸੀਆਂ ਦੀਆਂ ਪਰੇਸ਼ਾਨੀਆਂ ਬਾਰੇ ਸੁਣ ਕੇ ਆਬਕਾਰੀ ਅਧਿਕਾਰੀ ਹਰਕਤ 'ਚ ਆਏ ਅਤੇ ਉਨ੍ਹਾਂ ਨੇ ਸਾਫ-ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ। ਓਧਰ ਚਲਾਕੁਡੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।


Tanu

Content Editor

Related News