ਸ਼ਰਾਬ ਪਿਆ ਕੇ ਕੱਢ ਲੈਂਦੇ ਸਨ ਲਹੂ, ਕਰਦੇ ਸਨ ਇਸ ਦਾ ਵਪਾਰ

Monday, Jun 12, 2017 - 07:40 AM (IST)

ਸ਼ਰਾਬ ਪਿਆ ਕੇ ਕੱਢ ਲੈਂਦੇ ਸਨ ਲਹੂ, ਕਰਦੇ ਸਨ ਇਸ ਦਾ ਵਪਾਰ

ਲਖਨਊ — ਝਾਂਸੀ ਜ਼ਿਲੇ 'ਚ ਪੁਲਸ ਨੇ ਖੂਨ ਦਾ ਕਾਰੋਬਾਰ ਕਰਨ ਦੇ ਦੋਸ਼ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। । ਪਕੜੇ ਗਏ ਦੋਸ਼ੀ ਲੜਕਿਆਂ ਨੂੰ ਆਪਣੇ ਜਾਲ 'ਚ ਫਸਾ ਕੇ ਖੂਨ ਕੱਢ ਕੇ ਬਲੱਡ ਬੈਂਕ ਵਾਲਿਆਂ ਨੂੰ ਵੇਚਦੇ ਸਨ। ਪੁਲਸ ਅਤੇ ਆਯੁਰਵੈਦਿਕ ਵਿਭਾਗ ਨੇ ਸਮੂਹਿਕ ਰੂਪ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਆਯੁਰਵੈਦਿਕ ਵਿਭਾਗ ਦੇ ਇੰਸਪੈਕਟਰ ਉਮੇਸ਼ ਕੁਮਾਰ ਭਾਰਤੀ ਨੇ ਦੱਸਿਆ ਕਿ ਪੁਲਸ ਟੀਮ ਦੇ ਨਾਲ ਮਿਲ ਕੇ ਜ਼ਿਲੇ ਦੇ ਬੜਾਗਾਵ ਥਾਣਾ ਖੇਤਰ 'ਚ ਟੀਮ ਨੇ ਛਾਪੇਮਾਰੀ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉੱਥੇ ਬੰਧਕ ਰੱਖੇ 7 ਲੋਕਾਂ ਨੂੰ ਵੀ ਆਜ਼ਾਦ ਕਰਵਾਇਆ। ਭਾਰਤੀ ਨੇ ਦੱਸਿਆ ਕਿ ਛੁਡਾਏ ਗਏ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਸ ਕਾਰੋਬਾਰ ਨੂੰ ਅਨੂਪ ਗੁਪਤਾ ਨਾਮ ਦਾ ਲੜਕਾ ਚਲਾ ਰਿਹਾ ਸੀ ।
ਪੀੜਤਾਂ ਦੇ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਸ਼ਰਾਬ ਪਿਲਾਈ ਜਾਂਦੀ ਸੀ, ਉਸ ਤੋਂ ਬਾਅਦ ਉਨ੍ਹਾਂ ਦਾ ਖੂਨ ਕੱਢਿਆ ਜਾਂਦਾ ਸੀ । ਜੇਕਰ ਕੋਈ ਵਿਰੋਧ ਕਰਦਾ ਸੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ। ਪੀੜਤਾ ਦੇ ਮੁਤਾਬਕ ਇਹ ਧੰਦਾ ਕਾਫੀ ਸਮੇਂ ਤੋਂ ਚਲ ਰਿਹਾ ਸੀ । ਖੂਨ ਕੱਢਣ ਤੋਂ ਬਾਅਦ ਖੂਨ ਨੂੰ ਝਾਂਸੀ ਦੇ ਬਲੱਡ ਬੈਂਕ 'ਚ ਵੇਚਿਆ ਜਾਂਦਾ ਸੀ। ਫਿਲਹਾਲ ਪੁਲਸ ਫੜੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ।


Related News