ਸ਼ਰਾਬ ਦੇ ਨਸ਼ੇ ''ਚ ਅੰਨ੍ਹਾ ਹੋ ਗਿਆ ਪਤੀ, ਦੰਦੀ ਵੱਢ ਹੱਥੋਂ ਲਾਹ ਛੱਡੀ ਪਤਨੀ ਦੀ ਉਂਗਲ
Saturday, Apr 19, 2025 - 02:06 PM (IST)

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ-24 ਪੁਲਸ ਥਾਣਾ ਖੇਤਰ 'ਚ ਨਸ਼ੇ 'ਚ ਟੱਲੀ ਇਕ ਵਿਅਕਤੀ ਨੇ ਦੰਦਾਂ ਨਾਲ ਪਤਨੀ ਦੀ ਉਂਗਲੀ ਵੱਢ ਕੇ ਵੱਖ ਕਰ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ 16 ਅਪ੍ਰੈਲ ਨੂੰ ਸੰਬੰਧਤ ਥਾਣਾ ਖੇਤਰ ਦੇ ਸੈਕਟਰ-12 ਦੀ ਹੈ ਅਤੇ ਪੀੜਤਾ ਸ਼ਸ਼ੀ ਮਨਚੰਦਾ ਨੇ ਸ਼ੁੱਕਰਵਾਰ ਨੂੰ ਇਸ ਸੰਬੰਧ 'ਚ ਸ਼ਿਕਾਇਤ ਦਰਜ ਕਰਵਾਈ।
ਥਾਣਾ ਇੰਚਾਰਜ ਸ਼ਾਮ ਬਾਬੂ ਸ਼ੁਕਲਾ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਸ਼ਸ਼ੀ ਦਾ ਪਤੀ ਅਨੂਪ ਮਨਚੰਦਾ 16 ਅਪ੍ਰੈਲ ਰਾਤ ਕਰੀਬ 10 ਵਜੇ ਸ਼ਰਾਬ ਪੀ ਕੇ ਘਰ ਪਹੁੰਚਾਇਆ ਅਤੇ ਬਿਨਾਂ ਵਜ੍ਹਾ ਕੁੱਟਮਾਰ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਔਰਤ ਨੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਉਸ ਦੇ ਖੱਬੇ ਹੱਥ ਦੀ ਉਂਗਲੀ ਫੜ ਲਈ ਅਤੇ ਦੰਦਾਂ ਨਾਲ ਵੱਢ ਕੇ ਹੱਥ ਤੋਂ ਵੱਖ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8