1.5-1.5 ਕੁਇੰਟਲ ਦੇ ਪਤੀ-ਪਤਨੀ, ਫਿਰ ਦੋਵਾਂ ਨੇ ਕੀਤਾ ਕੁਝ ਅਜਿਹਾ ਹੈਰਾਨ ਰਹਿ ਗਿਆ ਹਰ ਕੋਈ
Tuesday, Dec 02, 2025 - 02:00 PM (IST)
ਵੈੱਬ ਡੈਸਕ : ਅੱਜ ਦੇ ਸਮੇਂ ਵਿਚ ਲੋਕ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਹ ਹੋਰ ਕੋਈ ਨਹੀਂ ਸਗੋਂ ਮੋਟਾਪਾ ਹੈ। ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਾਰਨ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪੇ ਕਾਰਨ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਕੁਝ ਈਸਟ ਮਿਡਲੈਂਡਜ਼ ਵਿਚ ਰਹਿਣ ਵਾਲੇ ਇਕ ਵਿਦੇਸ਼ੀ ਜੋੜੇ ਨਾਲ ਹੋਇਆ ਹੈ, ਜਿਸ 'ਚੋਂ ਪਤੀ ਦਾ ਭਾਰ 165 ਕਿਲੋ, ਜਦਕਿ ਪਤਨੀ ਦਾ ਭਾਰ 145 ਕਿਲੋਗ੍ਰਾਮ ਹੈ।
ਪੜ੍ਹੋ ਇਹ ਵੀ - ਕੱਢ ਲਓ ਕੰਬਲ-ਰਜਾਈਆਂ, ਬਾਲ ਲਓ ਅੱਗ! ਇਨ੍ਹਾਂ ਸੂਬਿਆਂ 'ਚ ਪਵੇਗੀ ਕੜਾਕੇ ਦੀ ਠੰਡ
ਦੋਵਾਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਦੂਜੇ ਦਾ ਸਾਥ ਦਿੱਤਾ, ਜਿਸ ਨਾਲ ਇਹ ਜੋੜਾ ਨਾ ਸਿਰਫ਼ ਸਰੀਰਕ ਪੱਖ ਤੋਂ ਤੰਦਰੁਸਤ ਹੈ, ਸਗੋਂ ਇਸ ਮੋਟਾਪੇ ਤੋਂ ਪਰੇਸ਼ਾਨ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣ ਗਿਆ। ਇਸ ਜੋੜੇ ਨੇ ਕਈ ਕੋਸ਼ਿਸ਼ਾਂ ਦੇ ਸਦਕਾ ਇੰਨਾ ਜ਼ਿਆਦਾ ਭਾਰ ਘਟਾ ਦਿੱਤਾ ਕਿ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਜਾ ਸਕਦੀ। ਇਹ ਜੋੜਾਂ ਹੁਣ ਸਿਰਫ਼ ਤਰਲ ਪਦਾਰਥਾਂ ਦਾ ਸੇਵਨ ਕਰਨਾ ਹੈ ਅਤੇ ਬਾਹਰਲੇ ਖਾਣੇ ਤੋਂ ਦੂਰੀ ਬਣਾ ਲਈ ਹੈ। ਇਹ ਜੋੜਾਂ ਹੁਣ ਚਿਕਨ ਗ੍ਰੇਵੀ ਦੇ ਇੱਕ ਘੜੇ ਦੇ ਪਾਣੀ ਦਾ ਸੇਵਨ ਕਰਦਾ ਹੈ।
ਪੜ੍ਹੋ ਇਹ ਵੀ - ਵਿਨਾਸ਼ਕਾਰੀ ਹੋਵੇਗਾ ਸਾਲ 2026! ਬਾਬਾ ਵੇਂਗਾ ਦੀ ਸਾਹਮਣੇ ਆਈ ਡਰਾਉਣੀ ਭਵਿੱਖਬਾਣੀ
ਦੱਸ ਦੇਈਏ ਕਿ 20 ਸਾਲ ਦੀ ਉਮਰ ਵਿੱਚ 26 ਸਾਲਾ ਐਲੀ ਜੈਫਰੀਜ਼ ਦਾ ਭਾਰ ਵਧਣਾ ਸ਼ੁਰੂ ਹੋ ਗਿਆ ਸੀ। ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਕਾਰਨ ਉਸ ਦਾ ਭਾਰ ਕਰੀਬ 146 ਕਿਲੋਗ੍ਰਾਮ ਹੋ ਗਿਆ, ਜਿਸ ਕਾਰਨ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਾਲ 2022 ਵਿੱਚ ਲਗਾਤਾਰ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਕੇ ਐਲੀ ਨੂੰ ਅਹਿਸਾਸ ਹੋਇਆ ਕਿ ਉਸ ਦਾ ਮੋਟਾਪਾ ਜ਼ਿਆਦਾ ਵੱਧ ਗਿਆ ਹੈ। ਜਿਸ ਕਰਕੇ ਉਸ ਨੂੰ ਆਪਣਾ ਭਾਰ ਘੱਟ ਕਰਨ ਲਈ ਕੁਝ ਬਦਲਾਅ ਕਰਨੇ ਚਾਹੀਦੇ ਹਨ। ਉਸ ਦੇ ਇਸ ਫ਼ੈਸਲੇ ਵਿਚ ਪਤੀ ਰਾਈਸ ਨੇ ਸਾਥ ਦਿੱਤਾ।
ਪੜ੍ਹੋ ਇਹ ਵੀ - ਵੱਡੀ ਵਾਰਦਾਤ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਪੈਰੀ ਦਾ ਗੋਲੀਆਂ ਮਾਰ ਕੇ ਕਤਲ
ਉਹਨਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਸਰੀਰਕ ਬਣਤਰ ਜ਼ਿਆਦਾ ਖਾਣ-ਪੀਣ ਕਾਰਨ ਖ਼ਰਾਬ ਗੋਈ ਹੈ, ਜਿਸ ਤੋਂ ਬਾਅਦ ਦੋਵਾਂ ਨੇ ਮਿਲ ਕੇ ਆਪਣਾ ਭਾਰ ਘਟਾਉਣ ਦੀ ਤੁਰਕੀ ਜਾਣ ਦਾ ਫੈਸਲਾ ਕੀਤਾ। ਜਿਥੇ ਉਹਨਾਂ ਨੇ ਢਿੱਡ ਦਾ ਵੱਡਾ ਹਿੱਸਾ ਹਟਾਉਣ ਦੀ ਗੈਸਟ੍ਰਿਕ ਸਲੀਵ ਸਰਜਰੀ ਨਾਲ ਆਪਣਾ ਭਾਰ ਘਟਾਇਆ। ਇਸ ਨਾਲ ਐਲੀ ਦਾ ਭਾਰ 69 ਕਿਲੋ, ਜਦੋਂ ਕਿ ਉਸਦੇ ਪਤੀ ਦਾ ਭਾਰ 92 ਹੋ ਗਿਆ। ਹੁਣ ਇਹ ਜੋੜਾਂ ਆਪਣੇ ਭਾਰ ਨੂੰ ਕਾਇਮ ਰੱਖਣ ਲ਼ਈ ਸੰਤੁਲਿਤ ਅਤੇ ਪੋਸ਼ਟਿਕ ਖੁਰਾਕ ਦਾ ਸੇਵਨ ਕਰਦਾ ਹੈ।
ਪੜ੍ਹੋ ਇਹ ਵੀ - 'ਜਹਾਜ਼ 'ਚ ਬੰਬ ਹੈ...!' ਭਾਰਤ ਆ ਰਹੀ IndiGo flight 'ਚ ਮਚੀ ਸਨਸਨੀ, ਹੋਈ ਐਮਰਜੈਂਸੀ ਲੈਂਡਿੰਗ
