ਸ਼ਰਾਬ ਠੇਕੇਦਾਰਾਂ ਨੇ ਕਰਮਚਾਰੀ ਦਾ ਗਲਾ ਕੱਟ ਕੇ ਕੀਤਾ ਕਤਲ

Sunday, Sep 24, 2017 - 10:43 AM (IST)

ਸ਼ਰਾਬ ਠੇਕੇਦਾਰਾਂ ਨੇ ਕਰਮਚਾਰੀ ਦਾ ਗਲਾ ਕੱਟ ਕੇ ਕੀਤਾ ਕਤਲ

ਜੈਪੁਰ(ਬਿਊਰੋ)—ਵੈਸ਼ਾਲੀ ਨਗਰ ਦੇ ਖਾਤੀਪੁਰਾ ਸਥਿਤ ਮਰੁਧਰ ਕਾਲੋਨੀ 'ਚ ਸ਼ਰਾਬ ਠੇਕੇਦਾਰਾਂ ਦੇ ਆਫਿਸ 'ਚ ਕੰਮ ਕਰਨ ਵਾਲੇ ਵਿਅਕਤੀ ਦਾ ਵੀਰਵਾਰ ਰਾਤ ਨੂੰ ਬਦਮਾਸ਼ਾਂ ਨੇ ਗਲਾ ਕੱਟ ਕੇ ਕਤਲ ਕਰ ਦਿੱਤਾ। ਸ਼ੁੱਕਰਵਾਰ ਸਵੇਰੇ ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਵੈਸ਼ਾਲੀ ਨਗਰ ਥਾਣਾ ਪੁਲਸ, ਐਸ.ਐਫ.ਐਲ ਟੀਮ ਨੇ ਸਬੂਤ ਇੱਕਠੇ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਮ੍ਰਿਤਕ ਸ਼ੰਭੂਨਾਥ ਮੰਡਲ ਬਿਹਾਰ ਦੇ ਮਧੁਵਨ ਦਾ ਰਹਿਣ ਵਾਲਾ ਸੀ। ਉਹ ਪਿਛਲੇ ਡੇਢ ਸਾਲ ਤੋਂ ਸ਼ਰਾਬ ਠੇਕੇਦਾਰਾਂ ਦੇ ਮਰੁਧਰ ਕਾਲੋਨੀ ਆਫਿਸ 'ਚ ਖਾਣਾ ਬਣਾਉਣ ਦਾ ਕੰਮ ਕਰਦਾ ਸੀ। ਪੁਲਸ ਨੇ ਸ਼ੰਭੂ ਦੇ ਸਾਲੇ ਮਨੋਜ ਮੰਡਲ ਵੱਲੋਂ ਰਿਪੋਰਟ ਦਰਜ ਕਰਕੇ ਹੱਤਿਆਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏ.ਸੀ.ਪੀ ਰਾਮ ਅਵਤਾਰ ਸੋਨੀ ਨੇ ਦੱਸਿਆ ਕਿ ਸ਼ੰਭੂ ਦਾ ਕਤਲ ਕਿਸੇ ਨਜ਼ਦੀਕੀ ਨੇ ਕੀਤਾ ਹੈ। ਹੱਤਿਆਰਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਘਟਨਾ ਸਥਾਨ ਦੇ ਆਸਪਾਸ ਕਾਲੋਨੀਆਂ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼, ਸ਼ੰਭੂ ਦੇ ਮੋਬਾਇਲ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਦੇ ਆਧਾਰ 'ਤੇ ਹੱਤਿਆਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 

PunjabKesari
ਪੰਜ ਸ਼ਰਾਬ ਠੇਕੇਦਾਰਾਂ ਨੇ ਮਿਲ ਕੇ ਮਰੁਧਰ ਕਾਲੋਨੀ ਸਥਿਤ ਜਿਤੇਂਦਰ ਚੋਪੜਾ ਦਾ ਮਕਾਨ ਕਿਰਾਏ 'ਤੇ ਲੈ ਰੱਖਿਆ ਸੀ ਅਤੇ ਆਫਿਸ ਚਲਾਉਂਦੇ ਸੀ। ਚਾਹ-ਪਾਣੀ ਆਦਿ ਕੰਮ ਕਰਨ ਲਈ ਉਥੇ ਸ਼ੰਭੂ ਨੂੰ ਲਗਾ ਰੱਖਿਆ ਸੀ। ਵੀਰਵਾਰ ਸ਼ਾਮ ਨੂੰ ਠੇਕੇਦਾਰ ਆਪਣੇ-ਆਪਣੇ ਘਰ ਚਲੇ ਗਏ ਸੀ। ਸ਼ੁੱਕਰਵਾਰ ਸਵੇਰੇ ਵਾਪਸ ਆਉਂਦੇ ਸਮੇਂ ਸ਼ੰਭੂ ਦੀ ਲਾਸ਼ ਬੈਡ 'ਤੇ ਖੂਨ ਨਾਲ ਲਥਪਥ ਪਈ ਸੀ। ਉਦੋਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸ਼ੰਭੂ ਦੇ ਗਲੇ 'ਤੇ ਕੱਟ, ਚਿਹਰੇ ਅਤੇ ਸਿਰ 'ਤੇ ਸੱਟ ਦੇ ਨਿਸ਼ਾਨ ਹਨ।


Related News