ਖੁਲਾਸਾ : ਕਦੇ ਲੋਕਾਂ ਨੇ ਅਲਕਾਇਦਾ ਦੇ ਅੱਤਵਾਦੀ ਜ਼ਾਕਿਰ ਮੂਸਾ 'ਤੇ ਮਾਰੇ ਸਨ ਪੱਥਰ

Tuesday, Dec 05, 2017 - 11:37 PM (IST)

ਸ਼੍ਰੀਨਗਰ/ਨਵੀਂ ਦਿੱਲੀ (ਇੰਟ.)— ਕਸ਼ਮੀਰ 'ਚ ਪਹਿਲੀ ਵਾਰ ਸਥਾਨਕ ਲੋਕਾਂ ਨੇ ਅੱਤਵਾਦੀਆਂ 'ਤੇ ਪੱਥਰ ਮਾਰੇ । ਇਸ ਵਿਚ ਅਲਕਾਇਦਾ ਦੀ ਕਸ਼ਮੀਰ ਯੂਨਿਟ ਦਾ ਸਰਗਣਾ ਜ਼ਾਕਿਰ ਮੂਸਾ ਵੀ ਸ਼ਾਮਲ ਸੀ। ਇਹ ਅੱਤਵਾਦੀ ਤਰਾਲ ਦੇ ਨੂਰਪੁਰਾ 'ਚ ਬੀਤੇ ਦਿਨੀਂ ਇਕ ਬੈਂਕ ਲੁੱਟਣ ਆਏ ਸਨ। ਸਥਾਨਕ ਲੋਕਾਂ ਨੇ ਜਦੋਂ ਅੱਤਵਾਦੀਆਂ 'ਤੇ ਪੱਥਰ ਮਾਰੇ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਹਾਲਾਂਕਿ ਅੱਤਵਾਦੀ ਲਗਭਗ 1 ਲੱਖ ਰੁਪਏ ਲੁੱਟ ਕੇ ਭੱਜਣ 'ਚ ਕਾਮਯਾਬ ਹੋ ਗਏ। ਲੁੱਟ ਦੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। 
ਅੱਜ ਪੁਲਸ ਦੀ ਮੁੱਢਲੀ ਜਾਂਚ ਅਤੇ ਸੀ. ਸੀ. ਟੀ. ਵੀ. ਫੁਟੇਜ ਅਨੁਸਾਰ ਜ਼ਾਕਿਰ ਮੂਸਾ ਆਪਣੇ 2 ਸਾਥੀਆਂ ਨਾਲ ਬੈਂਕ 'ਚ ਦਾਖਲ ਹੋਇਆ ਸੀ। ਤਿੰਨਾਂ ਨੇ ਚਿਹਰਿਆਂ 'ਤੇ ਮਾਸਕ ਪਾਏ ਹੋਏ ਸਨ। ਅਵੰਤੀਪੁਰਾ ਦੇ ਐੱਸ. ਪੀ. ਜ਼ਾਹਿਦ ਮਲਿਕ ਅਨੁਸਾਰ ਅਲਕਾਇਦਾ ਨੇ ਪਿਛਲੇ ਦਿਨੀਂ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਸ ਨੇ ਜ਼ਾਕਿਰ ਮੂਸਾ ਨੂੰ ਆਪਣੀ ਕਸ਼ਮੀਰ ਯੂਨਿਟ ਦਾ ਚੀਫ ਬਣਾਇਆ ਹੈ।


Related News