ਅਕਸ਼ੈ ਕੁਮਾਰ ਨਾਲ PM ਮੋਦੀ ਨੇ ਕੀਤੀ ਮੁਲਾਕਾਤ, ਪੁੱਛਿਆ- ਕੈਸੇ ਹੋ ਭਾਈ?

Sunday, Nov 17, 2024 - 02:27 PM (IST)

ਅਕਸ਼ੈ ਕੁਮਾਰ ਨਾਲ PM ਮੋਦੀ ਨੇ ਕੀਤੀ ਮੁਲਾਕਾਤ, ਪੁੱਛਿਆ- ਕੈਸੇ ਹੋ ਭਾਈ?

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਸ਼ਨੀਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਮੁਲਾਕਾਤ ਹੋਈ। ਪੀ. ਐੱਮ. ਮੋਦੀ ਨੇ ਅਕਸ਼ੈ ਕੁਮਾਰ ਨਾਲ ਹੱਥ ਮਿਲਾਉਂਦੇ ਹੋਏ ਪੁੱਛਿਆ, ''ਕੈਸੋ ਹੋ ਭਾਈ।'' ਇਹ ਮੁਲਾਕਾਤ ਇਕ ਮੀਡੀਆ ਹਾਊਸ ਦੇ ਪ੍ਰੋਗਰਾਮ ਦੌਰਾਨ ਹੋਈ।

PunjabKesari

ਬਾਲੀਵੁੱਡ ਕਲਾਕਾਰ ਨੇ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸਾਂਝੀਆਂ ਕੀਤੀਆਂ ਹਨ। ਇਸ 'ਚ ਅਕਸ਼ੈ ਕੁਮਾਰ ਮੁਸਕੁਰਾਉਂਦੇ ਹੋਏ ਪ੍ਰਧਾਨ ਮੰਤਰੀ ਦਾ ਹੱਥ ਫੜੀਂ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ, ''ਨਵੇਂ ਭਾਰਤ ਦੀ ਪ੍ਰਗਤੀ 'ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰੇਰਣਾਦਾਇਕ ਗੱਲਾਂ ਸੁਣਨ ਦਾ ਮੌਕਾ ਮਿਲਿਆ।''

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੁੱਕੇਬਾਜ਼ ਨੀਰਜ ਗੋਇਤ ਦੀ ਸ਼ਾਨਦਾਰ ਜਿੱਤ 'ਤੇ ਬਾਗੋ ਬਾਗ ਹੋਈ ਸਾਰਾ ਗੁਰਪਾਲ

ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਵੱਲੋਂ ਪਾਈ ਵੀਡੀਓ 'ਚ ਪੀ. ਐੱਮ. ਮੋਦੀ ਅਤੇ ਉਹ ਅਕਸ਼ੈ ਕੁਮਾਰ ਦੋਵੇਂ ਗਰਮਜੋਸ਼ੀ ਨਾਲ ਮਿਲਦੇ ਨਜ਼ਰ ਆ ਰਹੇ ਹਨ। ਦੋਵਾਂ ਵਿਚਾਲੇ ਕੁਝ ਦੇਰ ਤੱਕ ਗੱਲਬਾਤ ਹੋਈ ਹੈ। ਯਾਦ ਰਹੇ ਇਸ ਤੋਂ ਪਹਿਲਾਂ ਅਕਸ਼ੈ ਨੇ ਮੋਦੀ ਨਾਲ ਇੰਟਰਵਿਊ ਕੀਤਾ ਸੀ, ਜੋ ਕਿ ਚਰਚਾ 'ਚ ਰਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News