ਅਖਿਲੇਸ਼ ਯਾਦਵ ਨੇ ਬੇਰੁਜ਼ਗਾਰੀ ਵਿਰੁੱਧ ਅੱਜ ਰਾਤ 9 ਵਜੇ 9 ਮਿੰਟ ਤੱਕ ਬੱਤੀਆਂ ਬੁਝਾਉਣ ਦੀ ਕੀਤੀ ਅਪੀਲ

Wednesday, Sep 09, 2020 - 02:12 PM (IST)

ਅਖਿਲੇਸ਼ ਯਾਦਵ ਨੇ ਬੇਰੁਜ਼ਗਾਰੀ ਵਿਰੁੱਧ ਅੱਜ ਰਾਤ 9 ਵਜੇ 9 ਮਿੰਟ ਤੱਕ ਬੱਤੀਆਂ ਬੁਝਾਉਣ ਦੀ ਕੀਤੀ ਅਪੀਲ

ਲਖਨਊ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਇਕਜੁਟਤਾ ਦਿਖਾਉਣ ਲਈ ਲੋਕਾਂ ਨੂੰ ਬੁੱਧਵਾਰ ਰਾਤ 9 ਵਜੇ 9 ਮਿੰਟ ਤੱਕ ਬੱਤੀਆਂ ਬੁਝਾਉਣ ਦੀ ਅਪੀਲ ਕੀਤੀ। ਅਖਿਲੇਸ਼ ਨੇ ਟਵੀਟ ਕੀਤਾ,''ਮੁੱਠੀਆਂ ਜਦੋਂ ਬੱਝ ਜਾਂਦੀਆਂ ਹਨ ਨੌਜਵਾਨਾਂ ਦੀਆਂ, ਨੀਂਦ ਉੱਡ ਜਾਂਦੀ ਹੈ ਜ਼ੁਲਮੀ ਹੁਕਮਰਾਨਾਂ ਦੀ।'' ਆਓ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਬੇਰੁਜ਼ਗਾਰੀ-ਬੇਕਾਰੀ ਦੇ ਇਸ ਹਨ੍ਹੇਰੇ 'ਚ ਅੱਜ ਅਸੀਂ ਰਾਤ 9 ਵਜੇ, 9 ਮਿੰਟ ਲਈ ਬੱਤੀਆਂ ਬੁਝਾ ਕੇ ਕ੍ਰਾਂਤੀ ਦੀ ਮਸ਼ਾਲ ਜਗਾਈਏ, ਉਨ੍ਹਾਂ ਦੀ ਆਵਾਜ਼ 'ਚ ਆਵਾਜ਼ ਮਿਲਾਈਏ! ਨੋ ਮੋਰ ਬੀਜੇਪੀ।''

PunjabKesariਸਪਾ ਨੇਤਾ ਅਨੁਰਾਗ ਭਦੌਰੀਆ ਨੇ ਕਿਹਾ ਕਿ ਪ੍ਰਭਾਵਸ਼ਾਲੀ ਨੌਜਵਾਨਾਂ ਕੋਲ ਡਿਗਰੀ ਅਤੇ ਯੋਗਤਾ ਹੈ, ਇਸ ਦੇ ਬਾਵਜੂਦ ਉਹ ਬੇਰੁਜ਼ਗਾਰ ਹਨ ਅਤੇ ਸਰਕਾਰ ਉਨ੍ਹਾਂ ਲਈ ਕੁਝ ਵੀ ਨਹੀਂ ਕਰ ਰਹੀ ਹੈ।


author

DIsha

Content Editor

Related News