ਅਖਿਲੇਸ਼ ਯਾਦਵ ਦੇ ਪੁਰਾਣੇ ਬੰਗਲੇ ਤੋਂ ਗਾਇਬ ਲਾਈਟਾਂ, ਸਵਿੱਚ, ਸਾਇਕਲ ਟ੍ਰੈਕ

Saturday, Jun 09, 2018 - 03:35 PM (IST)

ਅਖਿਲੇਸ਼ ਯਾਦਵ ਦੇ ਪੁਰਾਣੇ ਬੰਗਲੇ ਤੋਂ ਗਾਇਬ ਲਾਈਟਾਂ, ਸਵਿੱਚ, ਸਾਇਕਲ ਟ੍ਰੈਕ

ਲਖਨਊ—  ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਸੂਬਾ ਸੰਪਤੀ ਵਿਭਾਗ ਨੂੰ ਆਪਣਾ ਬੰਗਲਾ ਸੌਂਪ ਕੇ ਜਾ ਚੁੱਕੇ ਹਨ। ਹੁਣ ਵਿਭਾਗ ਨੇ ਸ਼ਨੀਵਾਰ ਨੂੰ ਮੀਡੀਆ ਲਈ ਬੰਗਲਾ ਖੋਲਿਆ ਤਾਂ ਉਸ ਦੀ ਹਾਲਤ ਦੇਖ ਕੇ ਸਾਰੇ ਹੈਰਾਨ ਰਹਿ ਚੁੱਕੇ ਸਨ। ਇਸ ਬੰਗਲੇ ਦੋ ਅੰਦਰੋਂ ਸ਼ੀਸ਼ੇ, ਸਵਿੱਚ ਅਤੇ ਕੁਰਸੀਆਂ ਤੱਕ ਗਾਇਬ ਸਨ। 

PunjabKesari
ਦੱਸਣਾ ਚਾਹੁੰਦੇ ਹਾਂ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅਖਿਲੇਸ਼ ਨੇ ਆਪਣਾ ਬੰਗਲਾ ਛੱਡਿਆ ਸੀ। ਉਹ ਆਪਣੇ ਪਰਿਵਾਰ ਨਾਲ ਵੀ.ਵੀ.ਆਈ.ਪੀ. ਗੈਸਟ ਹਾਊਸ 'ਚ ਸ਼ਿਫਟ ਹੋਏ ਹਨ। ਜਦੋਂ ਅਖਿਲੇਸ਼ ਨੇ ਬੰਗਲ ਛੱਡਿਆ ਸੀ, ਕੁਝ ਹਿੱਸੇ ਤੋੜੇ ਜਾਣ ਦੀ ਖ਼ਬਰ ਸੀ ਪਰ ਹੁਣ ਸੰਪਤੀ ਵਿਭਾਗ ਨੇ ਉਨ੍ਹਾਂ ਦਾ ਬੰਗਲਾ ਮੀਡੀਆ ਲਈ ਖੋਲਿਆ ਤਾਂ ਉਸ ਦੀ ਹਾਲਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

PunjabKesari
ਸਵਿੱਚ, ਕੁਰਸੀ, ਬੈਡਮਿੰਟਨ ਕੋਰਟ ਤੱਕ ਗਾਇਬ
ਬੰਗਲੇ ਦੇ ਅੰਦਰ ਕਈ ਕਮਰਿਆਂ ਚੋਂ ਏ.ਸੀ. ਦੇ ਸਵਿੱਚ ਤੱਕ ਕੱਢੇ ਗਏ ਸਨ। ਹਰਿਆਲੀ ਦੇ ਵਿਚਕਾਰ ਲੱਗੀਆਂ ਕੁਰਸੀਆਂ ਵੀ ਗਾਇਬ ਸਨ। ਇਥੋ ਤੱਕ ਕੀ ਕਮਰਿਆਂ ਦੀਆਂ ਐੈੱਲ.ਈ.ਡੀ. ਲਾਈਟਸ ਵੀ ਮੌਜ਼ੂਦ ਨਹੀਂ ਹਨ। ਸੂਬੇ ਦੀਆਂ ਸੜਕਾਂ 'ਤੇ ਸਾਈਕਲ ਟ੍ਰੈਕ ਨੂੰ ਉਤਸ਼ਾਹਿਤ ਦੇਣ ਦੀ ਗੱਲ ਕਰਨ ਵਾਲੇ ਸਾਬਕਾ ਸੀ.ਐੈੱਮ. ਦੇ ਬੰਗਲੇ ਦਾ ਸਾਇਕਲ ਟ੍ਰੈਕ ਵੀ ਟੁੱਟਿਆ ਮਿਲਿਆ। ਇਹ ਹੀ ਹਾਲ ਬੈਡਮਿੰਟਨ ਕੋਰਟ ਦਾ ਸੀ। ਘਰ 'ਚ ਜਗ੍ਹਾ-ਜਗ੍ਹਾ ਭੰਨ-ਤੋੜ ਦੇਖਣ ਨੂੰ ਮਿਲੀ।

 


Related News