ਏਅਰ ਹੋਸਟੈੱਸ ਦਾ ਦੋਸ਼: ਕੱਪੜੇ ਉਤਰਵਾ ਕੇ ਲਈ ਤਲਾਸ਼ੀ, ਪੈਡ ਵੀ ਹਟਵਾਇਆ

Saturday, Mar 31, 2018 - 05:25 PM (IST)

ਚੇਨਈ— ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਪਾਈਸਜੈੱਟ ਦੀਆਂ ਕੁਝ ਏਅਰ ਹੋਸਟੈੱਸ ਦੋਸ਼ ਲਗਾ ਰਹੀਆਂ ਹਨ ਕਿ ਚੇਨਈ ਏਅਰਪੋਰਟ 'ਤੇ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਤਲਾਸ਼ੀ ਲਈ ਗਈ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ 'ਤੇ ਵੀ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਇਸ ਨਾਲ ਔਰਤਾਂ ਦਾ ਅਪਮਾਨ ਹੋਇਆ ਹੈ। ਦੂਜੇ ਪਾਸੇ ਕੰਪਨੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਸਿਰਫ ਨਿਯਮ ਦੇ ਅਧੀਨ ਹੀ ਜਾਂਚ ਕੀਤੀ ਗਈ। ਹਾਲਾਂਕਿ ਬਾਅਦ 'ਚ ਕੰਪਨੀ ਨੇ ਕਿਹਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਦੀ ਗੱਲ ਪਾਈ ਜਾਂਦੀ ਹੈ ਤਾਂ ਕਾਰਵਾਈ ਹੋਵੇਗੀ। ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਸੈਨਿਟਰੀ ਪੈਡ ਵੀ ਹਟਾਉਣ ਲਈ ਕਿਹਾ ਗਿਆ। ਕਰੂ ਮੈਂਬਰਜ਼ ਨੇ ਦੋਸ਼ ਲਗਾਇਆ ਕਿ ਡੀ-ਬੋਰਡਿੰਗ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੀ ਤਲਾਸ਼ੀ ਲਈ ਗਈ ਕਿ ਕਿਤੇ ਉਨ੍ਹਾਂ ਨੇ ਫਲਾਇਟ 'ਚ ਹੋਏ ਸੇਲ 'ਚੋਂ ਪੈਸੇ ਲੁਕਾ ਕੇ ਤਾਂ ਨਹੀਂ ਰੱਖੇ ਹਨ।
ਰਿਪੋਰਟਸ ਅਨੁਸਾਰ ਇਕ ਏਅਰ ਹੋਸਟੈੱਸ ਨੇ ਕਿਹਾ ਕਿ ਉਨ੍ਹਾਂ ਨੂੰ ਬੈਗ 'ਚੋਂ ਸੈਨਿਟਰੀ ਨੈਪਕਿਨ ਹਟਾਉਣ ਲਈ ਕਿਹਾ ਗਿਆ ਤਾਂ ਦੂਜੀ ਏਅਰ ਹੋਸਟੈੱਸ ਨੇ ਕਿਹਾ ਕਿ ਉਸ ਨੂੰ ਉਸ ਨੈਪਕਿਨ ਨੂੰ ਵੀ ਹਟਾਉਣ ਲਈ ਕਿਹਾ ਜੋ ਉਸ ਨੇ ਪਾ ਰੱਖਿਆ ਸੀ। ਸਪਾਈਸਜੈੱਟ ਨੇ ਕਿਹਾ ਹੈ ਕਿ ਸਕਿਓਰਿਟੀ ਟੀਮ ਨੇ ਨਿਯਮ ਅਨੁਸਾਰ ਆਮ ਜਾਂਚ ਕੀਤੀ ਪਰ ਕੱਪੜੇ ਉਤਾਰ ਕੇ ਤਲਾਸ਼ੀ ਨਹੀਂ ਲਈ ਗਈ। ਕੰਪਨੀ ਨੇ ਕਿਹਾ ਹੈ ਕਿ ਇਹ ਸਰਚ ਉਸ ਤਰ੍ਹਾਂ ਦਾ ਹੀ ਸੀ, ਜਿਸ ਤਰ੍ਹਾਂ ਦਾ ਕਿਸੇ ਯਾਤਰੀਆਂ ਨਾਲ ਕੀਤਾ ਜਾਂਦਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ 28 ਅਤੇ 29 ਮਾਰਚ ਦੀ ਰਾਤ ਨੂੰ ਕੁਝ ਥਾਂਵਾਂ 'ਤੇ ਸਰਚ ਕੀਤਾ ਗਿਆ ਅਤੇ ਕੁਝ ਚੋਰੀ ਫੜੀ ਵੀ ਗਈ ਸੀ।


Related News