ਆਪਣੇ ਸਾਮਾਨ ਨਾਲ ''ਜਮਜਮ ਪਾਣੀ'' ਲਿਆ ਸਕਦੇ ਹਨ ਹੱਜ ਯਾਤਰੀ : ਏਅਰ ਇੰਡੀਆ
Tuesday, Jul 09, 2019 - 06:48 PM (IST)

ਨਵੀਂ ਦਿੱਲੀ (ਭਾਸ਼ਾ)–ਏਅਰ ਇੰਡੀਆ ਨੇ ਮੰਗਲਵਾਰ ਕਿਹਾ ਕਿ ਹੱਜ ਤੋਂ ਬਾਅਦ ਸਾਊਦੀ ਅਰਬ ਤੋਂ ਪਰਤਣ ਵਾਲੇ ਹੱਜ ਯਾਤਰੀ ਹੁਣ ਆਪਣੇ ਪ੍ਰਵਾਨਿਤ ਸਾਮਾਨ ਦੇ ਨਾਲ-ਨਾਲ 'ਜਮਜਮ ਖੂਹ' ਦਾ ਪਵਿੱਤਰ ਪਾਣੀ ਲਿਆ ਸਕਣਗੇ। ਉਕਤ ਜਮਜਮ ਖੂਹ ਸਾਊਦੀ ਅਰਬ ਦੇ ਮੱਕਾ 'ਚ ਸਥਿਤ ਹੈ ਅਤੇ ਕਈ ਹੱਜ ਯਾਤਰੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਲਈ ਇਸ ਖੂਹ ਦਾ ਪਵਿੱਤਰ ਪਾਣੀ ਲੈ ਕੇ ਆਉਂਦੇ ਹਨ। ਹੁਣ ਤੱਕ ਦੇ ਨਿਯਮਾਂ ਮੁਤਾਬਕ ਕੋਈ ਵੀ ਮੁਸਾਫਰ ਆਪਣੇ ਨਾਲ 100 ਮਿਲੀਮੀਟਰ ਤੋਂ ਵਧ ਦਾ ਤਰਲ ਪਦਾਰਥ ਨਹੀਂ ਲਿਜਾ ਸਕਦਾ ਪਰ ਉਕਤ ਪਾਣੀ, ਜੋ 1 ਲਿਟਰ ਦੇ ਪਾਰਦਰਸ਼ੀ ਬੈਗ 'ਚ ਹੋਵੇਗਾ, ਨੂੰ ਸੁਰੱਖਿਆ ਜਾਂਚ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾ ਸਕੇਗਾ। ਜੇ ਮੁਸਾਫਰ ਚਾਹੁਣ ਤਾਂ 1 ਲਿਟਰ ਤੋਂ ਵਧ ਵੀ ਪਾਣੀ ਲਿਆ ਸਕਦੇ ਹਨ।