ਏਅਰ ਇੰਡੀਆ ਦਾ ਨਵਾਂ ਨਿਯਮ, ਮਿਡਲ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

Wednesday, Apr 18, 2018 - 12:00 AM (IST)

ਨਵੀਂ ਦਿੱਲੀ-  ਸਰਕਾਰੀ ਜਹਾਜ਼ ਏਅਰ ਇੰਡੀਆ ਦੇ ਯਾਤਰੀਆਂ ਨੂੰ ਹੁਣ ਜਹਾਜ਼ ਦੀਆਂ ਅਗਲੀਆਂ ਤੇ ਵਿਚਲੀਆਂ ਸੀਟਾਂ 'ਤੇ ਬੈਠਣ ਲਈ ਹੁਣ ਜ਼ਿਆਦਾਂ ਪੈਸੇ ਦੇਣੇ ਪੈਣਗੇ। ਜਹਾਜ਼ ਕੰਪਨੀਆਂ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਇਸ ਕਦਮ ਨਾਲ ਜ਼ਿਆਦਾ ਆਮਦਨ ਇਕੱਠੀ ਕਰਨ 'ਚ ਮਦਦ ਮਿਲੇਗੀ, ਜੋ ਕਿ ਕੁੱਲ ਆਮਦਨੀ ਨਾਲੋਂ ਇਕ ਫੀਸਦੀ ਤੋਂ ਵੀ ਘੱਟ ਹੈ। 
ਘਾਟੇ 'ਚ ਚਲ ਰਹੀ ਏਅਰ ਇੰਡੀਆ ਹੁਣ ਜਹਾਜ਼ ਦੇ ਅਗਲੇ ਹਿੱਸੇ ਅਤੇ ਵਿਚਲੀਆਂ ਸੀਟਾਂ ਦੀ ਐਡਵਾਂਸ ਬੂਕਿੰਗ ਲਈ ਯਾਤਰੀਆਂ ਕੋਲੋਂ ਜ਼ਿਆਦਾ ਪੈਸੇ ਲਵੇਗੀ। ਫਿਲਹਾਲ ਜਹਾਜ਼ ਦੀ ਅਗਲੀ ਲਾਈਨ ਬਲਕ ਹੈੱਡ ਅਤੇ ਐਮਰਜੈਂਸੀ 'ਤੇ ਬਾਹਰ ਜਾਣ ਦੇ ਰਸਤੇ ਦੇ ਕੋਲ ਦੀਆਂ ਸੀਟਾਂ ਲਈ ਲੋਕਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ ਅਤੇ ਇਸ ਸੀਟਾਂ 'ਤੇ ਪੈਰ ਰੱਖਣ ਦੀ ਵੀ ਜਗ੍ਹਾ ਜ਼ਿਆਦਾ ਹੁੰਦੀ ਹੈ।
ਟਰੈਵਲ ਏਜੰਟ ਨੂੰ ਵੀ ਨੋਟਿਸ 'ਚ ਏਅਰ ਇੰਡੀਆ ਨੇ ਦੱਸਿਆ ਕਿ ਅਗਲੀ ਲਾਈਨ ਦੀਆਂ ਵਿਚਲੀਆਂ ਸੀਟਾਂ 'ਚ ਜ਼ਿਆਦਾ ਪੈਸੇ ਦੇਣੇ ਪੈਣਗੇ। ਜਹਾਜ਼ ਦੇ ਪਿਛਲੇ ਹਿੱਸੇ ਦੀ ਖਿੜਕੀ, ਕੋਰੀਡੋਰ ਅਤੇ ਮਿਡਲ ਸੀਟਾਂ ਲਈ ਜ਼ਿਆਦਾ ਫੀਸ ਨਹੀਂ ਲੱਗੇਗੀ। ਛੋਟੇ ਜਹਾਜ਼ਾਂ ਦੀ ਪਿਛਲੀਆਂ 7 ਤੋਂ 8 ਲਾਈਨਾਂ ਅਤੇ ਵੱਡੇ ਜਹਾਜ਼ਾਂ ਦੀਆਂ ਪਿਛਲੀਆਂ 9 ਤੋਂ 14 ਲਾਈਨਾਂ 'ਚ ਕੋਈ ਫੀਸ ਨਹੀਂ ਲੱਗੇਗੀ। 


Related News