ਏਅਰ ਇੰਡੀਆ ਨੇ ਰਾਸ਼ਟਰਪਤੀ ਦੀ ਬੇਟੀ ਦੀ ਲਗਾਈ ਗਰਾਊਂਡ ਡਿਊਟੀ

11/13/2017 12:18:59 AM

ਨਵੀਂ ਦਿੱਲੀ, (ਇੰਟ)- ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਵਿਚ ਏਅਰ ਹੋਸਟੇਸ ਦੇ ਰੂਪ ਵਿਚ ਕੰਮ ਕਰਨ ਵਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਬੇਟੀ ਸਵਾਤੀ ਨੂੰ ਸੁਰੱਖਿਆ ਕਾਰਨਾਂ ਕਰਕੇ ਗਰਾਊਂਡ ਡਿਊਟੀ ਸੌਂਪੀ ਗਈ। ਇਸ ਦੀ ਜਾਣਕਾਰੀ ਐਤਵਾਰ ਨੂੰ ਏਅਰ ਇੰਡੀਆ ਦੀ ਇੰਜਾਰਜ ਨੇ ਦਿੱਤੀ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਬੇਟੀ ਸਵਾਤੀ ਏਅਰ ਇੰਡੀਆ ਦੇ ਬੋਇੰਗ 787 ਅਤੇ ਬੋਇੰਗ 777 ਉਡਾਨਾਂ ਵਿਚ ਕੈਬਿਨ ਕਰੂ ਦੀ ਡਿਊਟੀ ਕਰਦੀ ਸੀ। 
ਹੁਣ ਉਸ ਨੂੰ ਏਅਰ ਇੰਡੀਆ ਦੇ ਦਫਤਰ ਵਿਚ ਤਾਲਮੇਲ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਸਾਲ 2007 ਵਿਚ ਫਿਊਜ਼ਨ ਤੋਂ ਬਾਅਦ ਇਹ ਵਿਭਾਗ ਸਾਬਕਾ ਇੰਡੀਅਨ ਏਅਰਲਾਇੰਸ ਅਤੇ ਏਅਰ ਇੰਡੀਆ ਦੇ ਕਰਮਚਾਰੀਆਂ ਦੇ ਏਕੀਕਰਣ ਦਾ ਕੰਮ ਕਰ ਰਿਹਾ ਹੈ। 
ਹਵਾਬਾਜ਼ੀ ਕੰਪਨੀ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਇਕ ਰਾਸ਼ਟਰਪਤੀ ਦੀ ਬੇਟੀ ਦੇ ਤੌਰ 'ਤੇ ਮੈਨੂੰ ਨਹੀਂ ਲੱਗਦਾ ਹੈ ਕਿ ਉਹ ਉਡਾਨ ਸੇਵਾ ਵਿਚ ਚਾਰੋਂ ਪਾਸੇ ਸੁਰੱਖਿਆ ਕਰਮੀਆਂ ਦੇ ਨਾਲ ਆਪਣੀ ਡਿਊਟੀ ਕਰ ਸਕਦੀ ਹੈ। ਇਸ ਲਈ ਕਈ ਯਾਤਰੀਆਂ ਦੀਆਂ ਸੀਟਾਂ ਬਲਾਕ ਕਰਨਾ ਹੁੰਦਾ ਹੈ, ਜੋ ਸੰਭਵ ਨਹੀਂ ਹੈ।


Related News