ਫਲਾਈਟ ਲੇਟ ਹੋਣ 'ਤੇ ਯਾਤਰੀਆਂ ਨੇ ਕਰੂ ਮੈਂਬਰਾਂ ਦੀ ਕੀਤੀ 'ਸੇਵਾ-ਪਾਣੀ' (ਵੀਡੀਓ ਵਾਇਰਲ )

01/04/2020 8:57:13 PM

ਨਵੀਂ ਦਿੱਲੀ—ਦਿੱਲੀ ਤੋਂ ਮੁੰਬਈ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ 'ਚ ਕਰੂ ਮੈਂਬਰਸ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੀਰਵਾਰ ਦੀ ਹੈ ਪਰ ਇਸ ਦੀ ਵੀਡੀਓ ਸ਼ਨੀਵਾਰ ਨੂੰ ਸਾਹਮਣੇ ਆਈ ਹੈ। ਵੀਰਵਾਰ ਨੂੰ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ 'ਤੇ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦਾ ਜਹਾਜ਼ ਉਡਾਣ ਨਹੀਂ ਭਰ ਪਾਇਆ ਸੀ। ਉਡਾਣ 'ਚ ਦੇਰੀ ਨਾਲ ਨਾਰਾਜ਼ ਯਾਤਰੀਆਂ ਨੇ ਕਰੂ ਮੈਂਬਰ ਨਾਲ ਕੁੱਟਮਾਰ ਕੀਤੀ ਅਤੇ ਕਾਕਪਿਟ ਦਾ ਦਰਵਾਜ਼ਾ ਤੋੜਨ ਦੀ ਧਮਕੀ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਪ੍ਰਬੰਧਨ ਨੇ ਕਰੂ ਮੈਂਬਰ ਨੂੰ ਉਨ੍ਹਾਂ ਨਾਲ ਬੁਰੇ ਰਵੱਈਏ ਦੇ ਬਾਰੇ 'ਚ ਰਿਪੋਰਟ ਸੌਂਪਨ ਨੂੰ ਕਿਹਾ ਹੈ। ਰਿਪੋਰਟ ਮਿਲਣ ਤੋਂ ਬਾਅਦ ਅਗੇ ਦੀ ਕਾਰਵਾਈ ਕੀਤੀ ਜਾਵੇਗੀ।

5 ਘੰਟੇ ਤਕ ਖੜ੍ਹੇ ਜਹਾਜ਼ 'ਚ ਬੈਠੇ ਰਹੇ ਯਾਤਰੀ
ਵੀਰਵਾਰ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੇ ਸਵੇਰੇ 10.10 ਵਜੇ ਉਡਾਣ ਭਰਨੀ ਸੀ। ਬੋਇੰਗ 747 ਜਹਾਜ਼ 'ਚ ਯਾਤਰੀਆਂ ਨੂੰ ਸਵੇਰੇ 9.15 ਵਜੇ ਬੋਰਡ ਕਰਵਾਇਆ ਗਿਆ। ਤਕਨੀਕੀ ਖਰਾਬੀ ਕਾਰਨ ਜਹਾਜ਼ ਤੈਅ ਸਮੇਂ 'ਤੇ ਉਡਾਣ ਨਹੀਂ ਭਰ ਸਕਿਆ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇ ਤੋਂ ਬਾਹਰ ਕਰ ਦਿੱਤਾ ਗਿਆ। ਇਸ ਵਿਚਾਲੇ ਯਾਤਰੀ ਜਹਾਜ਼ 'ਚ ਹੀ ਬੈਠੇ ਰਹੇ। ਇਸ ਨਾਲ ਨਾਰਾਜ਼ ਯਾਤਰੀਆਂ ਨੇ ਪਾਇਲਟਾਂ ਨੂੰ ਕਾਕਪਿਟ ਤੋਂ ਬਾਹਰ ਆ ਕੇ ਸਥਿਤੀ ਸਪਸ਼ੱਟ ਕਰਨ ਲਈ ਕਿਹਾ। ਖਰਾਬੀ ਠੀਕ ਨਾ ਹੋਣ ਕਾਰਨ ਦੁਪਹਿਰ 2.20 ਵਜੇ ਯਾਤਰੀਆਂ ਨੂੰ ਜਹਾਜ਼ 'ਚੋਂ ਉਤਾਰਿਆ ਗਿਆ। ਬਾਅਦ 'ਚ ਯਾਤਰੀਆਂ ਨੂੰ ਸ਼ਾਮ 6 ਵਜੇ ਦੂਜੇ ਜਹਾਜ਼ ਰਾਹੀਂ ਮੁੰਬਈ ਭੇਜਿਆ ਗਿਆ। ਯਾਤਰੀਆਂ ਨੂੰ ਮੁੰਬਈ ਪਹੁੰਚਣ 'ਚ 8 ਘੰਟੇ ਦੀ ਦੇਰੀ ਹੋਈ।

ਭਾਰਤ 'ਚ ਲਾਗੂ ਹੈ 'ਨੋ ਫਲਾਈ ਲਿਸਟ'
ਏਅਰ ਇੰਡੀਆ ਨੇ ਕਿਹਾ ਕਿ ਏਅਰਲਾਈਨਸ ਦੀ ਕੋਸ਼ਿਸ਼ ਹੁੰਦੀ ਹੈ ਕਿ ਜਹਾਜ਼ ਲੇਟ ਹੋਣ 'ਤੇ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ। ਪਰ ਕਰੂ ਨਾਲ ਯਾਤਰੀਆਂ ਦਾ ਇਤਰਾਜ਼ਯੋਗ ਵਤੀਰਾ ਦੁਨੀਆ 'ਚ ਕਿਤੇ ਬਰਦਾਸ਼ਤ ਨਹੀਂ ਕੀਤਾ ਜਾਂਦਾ। ਭਾਰਤ 'ਚ ਵੀ 'ਨੋ ਫਲਾਈ ਲਿਸਟ' ਦਾ ਨਿਯਮ ਲਾਗੂ ਹੋ ਚੁੱਕਿਆ ਹੈ। ਹੁਣ ਜੇਕਰ ਕੋਈ ਯਾਤਰੀ ਜਹਾਜ਼ 'ਚ ਹੰਗਾਮਾ ਕਰਦਾ ਹੈ ਤਾਂ ਉਸ ਦੇ ਜੀਵਨ ਭਰ ਹਵਾਈ ਯਾਤਰਾ ਕਰਨ 'ਤੇ ਰੋਕ ਲਗਾਈ ਜਾ ਸਕਦੀ ਹੈ।


Karan Kumar

Content Editor

Related News