ਯੂਕ੍ਰੇਨ ਤੋਂ 182 ਭਾਰਤੀਆਂ ਦੀ ਵਤਨ ਵਾਪਸੀ, ਬੁਖਾਰੈਸਟ ਤੋਂ ਮੁੰਬਈ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

Tuesday, Mar 01, 2022 - 10:48 AM (IST)

ਯੂਕ੍ਰੇਨ ਤੋਂ 182 ਭਾਰਤੀਆਂ ਦੀ ਵਤਨ ਵਾਪਸੀ, ਬੁਖਾਰੈਸਟ ਤੋਂ ਮੁੰਬਈ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

ਮੁੰਬਈ (ਭਾਸ਼ਾ)– ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ਯੂਕ੍ਰੇਨ ’ਚ ਫਸੇ 182 ਭਾਰਤੀ ਨਾਗਰਿਕਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਮੰਗਲਵਾਰ ਯਾਨੀ ਕਿ ਅੱਜ ਮੁੰਬਈ ਪਹੁੰਚਿਆ। ਜਹਾਜ਼ ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਸੂਖਮ, ਲਘੂ ਅਤੇ ਮੱਧ ਉਦਯੋਗ ਮੰਤਰੀ ਨਾਰਾਇਣ ਰਾਣੇ ਨੇ ਮੁੰਬਈ ਹਵਾਈ ਅੱਡੇ ’ਤੇ ਨਾਗਰਿਕਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ IX-1202 ਬੁਖਾਰੈਸਟ ਤੋਂ ਕੁਵੈਤ ਹੁੰਦੇ ਹੋਏ  ਸਵੇਰੇ 7 ਵਜ ਕੇ 40 ਮਿੰਟ ’ਤੇ ਮੁੰਬਈ ਪਹੁੰਚਿਆ।

ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਭਾਰਤੀਆਂ ਨੂੰ ਲੈ ਕੇ ਮੁੰਬਈ ਪਹੁੰਚਿਆ ਪਹਿਲਾ ਜਹਾਜ਼, 219 ਲੋਕਾਂ ਦੀ ਹੋਈ ਵਤਨ ਵਾਪਸੀ

 

PunjabKesari

ਯੂਕ੍ਰੇਨ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਜਹਾਜ਼ ਸੋਮਵਾਰ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਤੋਂ ਬੁਖਾਰੈਸਟ ਲਈ ਰਵਾਨਾ ਹੋਇਆ ਸੀ। ਬੁਖਾਰੈਸਟ ਤੋਂ ਮੁੰਬਈ ਪਹੁੰਚਿਆ ਇਹ ਦੂਜਾ ਨਿਕਾਸੀ ਜਹਾਜ਼ ਹੈ। ਇਸ ਤੋਂ ਪਹਿਲਾਂ 219 ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਜਹਾਜ਼ ਬੁਖਾਰੈਸਟ ਤੋਂ ਸ਼ਨੀਵਾਰ ਨੂੰ  ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਪਹੁੰਚਿਆ ਸੀ।

ਇਹ ਵੀ ਪੜ੍ਹੋ:  ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ

ਦੱਸ ਦੇਈਏ ਕਿ ਭਾਰਤ-ਰੂਸ ਦੇ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਜੰਗ ਪ੍ਰਭਾਵਿਤ ਦੇਸ਼ ’ਚ ਫਸੇ ਆਪਣੇ ਨਾਗਰਿਕਾਂ ਨੂੰ 27 ਫਰਵਰੀ ਤੋਂ ਰੋਮਾਨੀਆ ਅਤੇ ਹੰਗਰੀ ਦੇ ਰਸਤਿਓਂ ਦੇਸ਼ ਲਿਆ ਰਿਹਾ ਹੈ। ਰੋਮਾਨੀਆ ਅਤੇ ਹੰਗਰੀ ਯੂਕ੍ਰੇਨ ਦੇ ਗੁਆਂਢੀ ਦੇਸ਼ ਹਨ। ਯੂਕ੍ਰੇਨ ’ਚ ਕਰੀਬ 14,000 ਭਾਰਤੀ ਫਸੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਹਨ। ਦੱਸ ਦੇਈਏ ਕਿ ਭਾਰਤ ਸਰਕਾਰ ਵਲੋਂ ਜੰਗ ਪ੍ਰਭਾਵਿਤ ਯੂਕ੍ਰੇਨ ’ਚੋਂ ਭਾਰਤੀਆਂ ਦੀ ਵਾਪਸੀ ਲਈ ‘ਆਪਰੇਸ਼ਨ ਗੰਗਾ’ ਚਲਾਇਆ ਗਿਆ ਹੈ। 

ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ


author

Tanu

Content Editor

Related News