ਏਅਰ ਇੰਡੀਆ ਦੇ ਜਹਾਜ਼ ਦੀ ਲੈਂਡਿੰਗ ਵੇਲੇ ਟੁੱਟ ਕੇ ਡਿੱਗ ਗਏ ਪਹੀਏ ਤੇ ਫਿਰ...
Wednesday, Mar 11, 2026 - 04:41 PM (IST)
ਮੁੰਬਈ- ਏਅਰ ਇੰਡੀਆ ਦੇ ਬੋਇੰਗ 737 ਮੈਕਸ ਜਹਾਜ਼ ਨੇ ਬੁੱਧਵਾਰ ਨੂੰ ਫੁਕੇਟ ਹਵਾਈ ਅੱਡੇ 'ਤੇ 'ਹਾਰਡ ਲੈਂਡਿੰਗ' ਕੀਤੀ, ਜਿਸ ਨਾਲ ਉਸ ਦੇ ਅੱਗੇ ਦੇ ਦੋਵੇਂ ਪਹੀਏ ਵੱਖ ਹੋ ਗਏ। ਇਕ ਸੀਨੀਅਰ ਡੀਜੀਸੀਏ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਵੀਟੀ-ਬੀਡਬਲਿਊਕਿਊ ਦੀ ਉਡਾਣ ਆਈਐਕਸ938 ਹੈਦਰਾਬਾਦ ਤੋਂ ਫੁਕੇਟ ਲਈ ਰਵਾਨਾ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਟਰਮਿਨਲ ਭਵਨ ਲਿਜਾਇਆ ਗਿਆ ਅਤੇ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਬੋਇੰਗ 737-ਮੈਕਸ 8 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲਗਾਇਆ ਜਾ ਸਕਿਆ। ਅਧਿਕਾਰੀਆਂ ਅਨੁਸਾਰ, ਰਨਵੇਅ 'ਤੇ ਜਹਾਜ਼ 'ਚ ਫਸੇ ਹੋਣ ਕਾਰਨ ਹਵਾਈ ਅੱਡੇ ਦਾ ਸੰਚਾਲਨ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਖਿੱਚ ਕੇ ਬੇ (ਹਵਾਈ ਅੱਡੇ ਦਾ ਉਹ ਹਿੱਸਾ ਜਿੱਥੇ ਜਹਾਜ਼ ਨੂੰ ਖੜ੍ਹਾ ਕੀਤਾ ਜਾਂਦਾ ਹੈ) ਵਲੋਂ ਲਿਜਾਇਆ ਗਿਆ ਹੈ।
ਏਅਰ ਇੰਡੀਆ ਐਕਸਪ੍ਰੈੱਸ ਦੇ ਬੁਲਾਰੇ ਨੇ ਕਿਹਾ ਕਿ ਫੁਕੇਟ ਹਵਾਈ ਅੱਡੇ 'ਤੇ ਜਹਾਜ਼ ਦੇ ਅੱਗੇ ਦੇ ਪਹੀਏ 'ਚ ਖਰਾਬੀ ਆ ਗਈ ਸੀ ਅਤੇ ਚਾਲਕ ਦਲ ਨੇ ਸਾਰੇ ਮਿਆਰੀ ਪ੍ਰੋਟੋਕਾਲ ਦੀ ਪਾਲਣਾ ਕੀਤੀ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਡੀਜੀਸੀਏ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਦੇ ਫੁਕੇਟ ਹਵਾਈ ਅੱਡੇ ਦੇ ਰਨਵੇਅ 9 'ਤੇ ਸ਼ੱਕੀ ਰੂਪ ਨਾਲ 'ਹਾਰਡ ਲੈਂਡਿੰਗ' ਕੀਤੀ, ਜਿਸ ਨਾਲ ਉਹ ਉਛਲ ਗਿਆ। ਹਵਾਬਾਜ਼ੀ ਦੀ ਭਾਸ਼ਾ 'ਚ 'ਹਾਰਡ ਲੈਂਡਿੰਗ' ਆਮ ਤੌਰ 'ਤੇ ਅਣਜਾਣੇ 'ਚ ਹੋਈ ਅਜਿਹੀ ਲੈਂਡਿੰਗ ਨੂੰ ਕਿਹਾ ਜਾਂਦਾ ਹੈ, ਜਿਸ 'ਚ ਜਹਾਜ਼ ਜ਼ਿਆਦਾ ਗਤੀ ਅਤੇ ਜ਼ੋਰ ਨਾਲ ਜ਼ਮੀਨ ਨਾਲ ਟਕਰਾਉਂਦਾ ਹੈ। ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਅਧਿਕਾਰੀ ਨੇ ਕਿਹਾ,''ਜਹਾਜ਼ ਰਨਵੇਅ 'ਤੇ ਫਸ ਗਿਆ ਹੈ, ਉਸ ਦੇ ਅੱਗੇ ਦੇ ਦੋਵੇਂ ਪਹੀਏ ਵੱਖ ਹੋ ਗਏ ਹਨ।'' ਉਨ੍ਹਾਂ ਕਿਹਾ ਕਿ ਥਾਈਲੈਂਡ ਦੇ ਹਵਾਬਾਜ਼ੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸੰਬੰਧਤ ਅਥਾਰਟੀ ਵਲੋਂ ਜਾਂਚ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਨਿਯਮਿਤ ਸਾਂਭ-ਸੰਭਾਲ ਦੇ ਹਿੱਸੇ ਵਜੋਂ 8 ਮਾਰਚ ਨੂੰ ਜਹਾਜ਼ ਦੇ ਅਗਲੇ ਪਹੀਏ ਬਦਲ ਦਿੱਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
