ਦਿੱਲੀ ਏਅਰਪੋਰਟ ''ਤੇ ਵੱਡਾ ਹਾਦਸਾ ! ਟਕਰਾਏ ਗਏ 2 ਜਹਾਜ਼, ਪਈਆਂ ਭਾਜੜਾਂ

Thursday, Apr 16, 2026 - 05:20 PM (IST)

ਦਿੱਲੀ ਏਅਰਪੋਰਟ ''ਤੇ ਵੱਡਾ ਹਾਦਸਾ !  ਟਕਰਾਏ ਗਏ 2 ਜਹਾਜ਼, ਪਈਆਂ ਭਾਜੜਾਂ

ਨੈਸ਼ਨਲ ਡੈਸਕ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਚ ਗਿਆ। ਜਾਣਕਾਰੀ ਅਨੁਸਾਰ ਇੱਥੇ ਦੋ ਜਹਾਜ਼ਾਂ ਦੇ ਖੰਭ (ਵਿੰਗਜ਼) ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਹਵਾਈ ਅੱਡੇ 'ਤੇ ਹੜਕੰਪ ਮਚ ਗਿਆ।
ਇਹ ਘਟਨਾ ਸਪਾਈਸਜੈੱਟ (SpiceJet) ਤੇ ਅਕਾਸਾ ਏਅਰ (Akasa Air) ਦੇ ਜਹਾਜ਼ਾਂ ਨਾਲ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅਕਾਸਾ ਏਅਰ ਦਾ ਜਹਾਜ਼ (ਫਲਾਈਟ ਨੰਬਰ QP 1406) ਦਿੱਲੀ ਤੋਂ ਹੈਦਰਾਬਾਦ ਜਾਣ ਲਈ ਤਿਆਰ ਸੀ। ਇਸ ਦੌਰਾਨ ਸਪਾਈਸਜੈੱਟ ਦਾ ਜਹਾਜ਼ (B737-700), ਜੋ ਕਿ ਲੇਹ ਤੋਂ ਆਇਆ ਸੀ, ਉਸ ਨਾਲ ਇਸ ਦੀ ਟੱਕਰ ਹੋ ਗਈ।
ਟੱਕਰ ਤੋਂ ਤੁਰੰਤ ਬਾਅਦ ਸਾਵਧਾਨੀ ਵਜੋਂ ਸਾਰੇ ਯਾਤਰੀਆਂ ਨੂੰ ਜਹਾਜ਼ਾਂ ਤੋਂ ਹੇਠਾਂ ਉਤਾਰ ਦਿੱਤਾ ਗਿਆ। ਖ਼ੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਨੇ ਦੋਵਾਂ ਜਹਾਜ਼ਾਂ ਨੂੰ ਜਾਂਚ ਲਈ ਗਰਾਊਂਡ ਕਰ ਦਿੱਤਾ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਖਬਰ ਅਪਡੇਟ ਕੀਤੀ ਜਾ ਰਹੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News