ਅਮਰੀਕਾ 'ਚ ਟਲਿਆ ਵੱਡਾ ਹਾਦਸਾ! 13 ਲੋਕਾਂ ਨਾਲ ਹੌਟ ਏਅਰ ਬਲੂਨ ਨੇ ਘਰ 'ਚ ਕੀਤੀ ਐਮਰਜੈਂਸੀ ਲੈਂਡਿੰਗ

Tuesday, Apr 21, 2026 - 04:00 PM (IST)

ਅਮਰੀਕਾ 'ਚ ਟਲਿਆ ਵੱਡਾ ਹਾਦਸਾ! 13 ਲੋਕਾਂ ਨਾਲ ਹੌਟ ਏਅਰ ਬਲੂਨ ਨੇ ਘਰ 'ਚ ਕੀਤੀ ਐਮਰਜੈਂਸੀ ਲੈਂਡਿੰਗ

ਟੇਮੇਕੁਲਾ (ਅਮਰੀਕਾ) (ਏਪੀ) ਦੱਖਣੀ ਕੈਲੀਫੋਰਨੀਆ ਵਿੱਚ ਇੱਕ ਹੌਟ ਏਅਰ ਬੈਲੂਨ ਨੇ ਇੱਕ ਘਰ ਦੇ ਵਿਹੜੇ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ। ਇਸ ਬੈਲੂਨ ਵਿਚ 13 ਲੋਕ ਸਵਾਰ ਸਨ। ਇਹ ਘਟਨਾ ਸ਼ਨੀਵਾਰ ਨੂੰ ਉਦੋਂ ਵਾਪਰੀ ਜਦੋਂ ਇੱਕ ਵਿਸ਼ਾਲ ਹੌਟ ਏਅਰ ਬੈਲੂਨ, ਜਿਸ ਵਿਚ ਪਾਇਲਟ ਅਤੇ ਯਾਤਰੀ ਸਵਾਰ ਸਨ, ਟੈਮੇਕੁਲਾ ਦੇ ਇਕ ਘਰ ਦੀ ਤੰਗ ਘਾਹ ਵਾਲੀ ਪੱਟੀ 'ਤੇ ਸਫਲਤਾਪੂਰਵਕ ਉਤਰਿਆ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਸਕੂਲਾਂ ਨੂੰ ਵੱਡੀ ਰਾਹਤ! ਨਿਊਜ਼ੀਲੈਂਡ ਸਰਕਾਰ ਨੇ ਕਰ'ਤਾ ਐਲਾਨ

PunjabKesari

ਘਰ ਦੇ ਮਾਲਕ ਹੰਟਰ ਪੈਰਿਨ ਅਨੁਸਾਰ ਉਸਨੂੰ ਮਹਿਮਾਨਾਂ ਦੇ ਆਉਣ ਬਾਰੇ ਉਦੋਂ ਪਤਾ ਲੱਗਾ ਜਦੋਂ ਇੱਕ ਗੁਆਂਢੀ ਨੇ ਉਸਨੂੰ ਸੂਚਨਾ ਦਿੱਤੀ। ਪੈਰਿਨ ਨੇ ਕੇਏਬੀਸੀ-ਟੀਵੀ ਨੂੰ ਦੱਸਿਆ,"ਮੈਂ ਸਲਾਈਡਿੰਗ ਸ਼ੀਸ਼ੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਮੈਨੂੰ ਆਪਣੇ ਵਿਹੜੇ ਵਿੱਚ 13 ਲੋਕਾਂ ਨਾਲ ਭਰੀ ਇੱਕ ਟੋਕਰੀ ਮਿਲੀ!"। "ਪਾਇਲਟ ਬਹੁਤ ਹੁਨਰਮੰਦ ਸੀ। ਬੈਲੂਨ ਕਿਸੇ ਚੀਜ਼ ਨਾਲ ਨਹੀਂ ਟਕਰਾਇਆ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ।" ਬ੍ਰਾਇਨਾ ਅਵਾਲੋਸ, ਜੋ ਆਪਣੇ ਪਤੀ ਨਾਲ ਆਪਣੀ 10ਵੀਂ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਗੁਬਾਰੇ 'ਤੇ ਸੀ, ਨੇ ਕਿਹਾ ਕਿ ਪਾਇਲਟ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਉਸਨੂੰ ਘੱਟ ਈਂਧਨ ਅਤੇ ਕਮਜ਼ੋਰ ਹਵਾਵਾਂ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News