ਨੌਕਰੀ ਲੱਗਣ ਤੋਂ ਪਹਿਲਾਂ ਟੁੱਟੇ ਸੁਪਨੇ, ਏਅਰ ਇੰਡੀਆ ਨੇ 180 ਟ੍ਰੇਨੀ ਕੈਬਿਨ ਕਰੂ ਨੂੰ ਨੌਕਰੀ ਦੇਣ ਤੋਂ ਕੀਤਾ ਇਨਕਾਰ
Sunday, Jul 12, 2020 - 01:04 PM (IST)
ਨਵੀਂ ਦਿੱਲੀ (ਇੰਟ.) : ਕੋਰੋਨਾ ਮਹਾਮਾਰੀ ਦਾ ਐਵੀਏਸ਼ਨ ਸੈਕਟਰ 'ਤੇ ਸਭ ਤੋਂ ਬੁਰਾ ਅਸਰ ਹੋਇਆ ਹੈ। ਇਸ ਸੈਕਟਰ 'ਚ ਹੁਣ ਤੱਕ ਹਜ਼ਾਰਾਂ ਦੀ ਨੌਕਰੀ ਜਾ ਚੁੱਕੀ ਹੈ ਅਤੇ ਹਜ਼ਾਰਾਂ ਦੀ ਨੌਕਰੀ 'ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਹਾਲੇ ਰਿਵਾਈਵਲ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ। ਸੰਕਟ ਦੀ ਇਸ ਘੜੀ 'ਚ ਏਅਰ ਇੰਡੀਆ ਨੇ 180 ਟ੍ਰੇਨੀ ਕੈਬਿਨ ਕਰੂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ। ਟ੍ਰੇਨਿੰਗ ਕੋਰਸ ਪੂਰਾ ਹੋਣ ਤੋਂ ਬਾਅਦ ਏਅਰਲਾਈਨ ਵੱਲੋਂ ਇਨ੍ਹਾਂ ਨੂੰ ਨੌਕਰੀ ਮਿਲਣ ਵਾਲੀ ਸੀ।
50 ਪਾਇਲਟਾਂ ਦੀ ਵੀ ਜਾਵੇਗੀ ਨੌਕਰੀ
ਤਾਜ਼ਾ ਜਾਣਕਾਰੀ ਮੁਤਾਬਕ ਏਅਰ ਇੰਡੀਆ ਨੇ ਉਨ੍ਹਾਂ 50 ਪਾਇਲਟਾਂ ਦੀ ਬੇਨਤੀ ਨੂੰ ਵੀ ਖਾਰਿਜ਼ ਕਰ ਦਿੱਤਾ ਹੈ ਜੋ ਫਿਲਹਾਲ ਨੋਟਿਸ ਪੀਰੀਅਡ ਸਰਵ ਕਰ ਰਹੇ ਹਨ। ਏਅਰ ਇੰਡੀਆ ਨੇ ਪਿਛਲੇ ਦਿਨੀਂ 50 ਪਾਇਲਟਾਂ ਨੂੰ ਜ਼ਬਰਦਸਤੀ ਰਿਜ਼ਾਈਨ ਕਰਨ ਨੂੰ ਕਿਹਾ ਸੀ। ਇਨ੍ਹਾਂ ਪਾਇਲਟ ਵੱਲੋਂ ਏਅਰਲਾਈਨ ਮੈਨੇਜਮੈਂਟ ਨੂੰ ਫੈਸਲਾ ਬਦਲਣ ਦੀ ਅਪੀਲ ਕੀਤੀ ਗਈ, ਜਿਸ ਨੂੰ ਮੈਨੇਜਮੈਂਟ ਨੇ ਖਾਰਿਜ਼ ਕਰ ਦਿੱਤਾ ਹੈ।
ਨਵੰਬਰ 2019 'ਚ ਟ੍ਰੇਨਿੰਗ ਲਈ ਹਾਇਰ ਕੀਤੇ ਗਏ ਸਨ
ਏਅਰ ਇੰਡੀਆ ਲੰਮੇ ਸਮੇਂ ਤੋਂ ਕੈਬਿਨ ਕਰੂ ਦੀ ਕਮੀ ਨਾਲ ਜੂਝ ਰਹੀ ਹੈ। ਅਜਿਹੇ 'ਚ ਨਵੰਬਰ 2019 ਨੂੰ ਏਅਰਲਾਈਨ ਨੇ 174 ਟ੍ਰੇਨੀ ਕੈਬਿਨ ਕਰੂ ਨੂੰ ਕੰਡੀਸ਼ਨਲ ਨੌਕਰੀ ਆਫਰ ਕੀਤੀ। ਪਹਿਲਾਂ ਇਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਅਤੇ ਟ੍ਰੇਨਿੰਗ ਸਮਾਪਤ ਹੁੰਦੇ ਹੀ ਇਨ੍ਹਾਂ ਕੰਮ 'ਤੇ ਰੱਖਿਆ ਜਾਣਾ ਸੀ ਪਰ ਕੋਰੋਨਾ ਨੇ ਇਨ੍ਹਾਂ ਦੇ ਸੁਪਨਿਆਂ ਨੂੰ ਇੰਡਸਟਰੀ 'ਚ ਦਾਖਲ ਹੋਣ ਤੋਂ ਪਹਿਲਾਂ ਤੋੜ ਦਿੱਤਾ।
ਭਵਿੱਖ 'ਚ ਹਾਇਰਿੰਗ ਦੌਰਾਨ ਪਹਿਲ ਦਾ ਵਾਅਦਾ
ਹਾਲਾਂਕਿ ਏਅਰ ਇੰਡੀਆ ਨੇ ਇਹ ਜ਼ਰੂਰ ਕਿਹਾ ਹੈ ਕਿ ਤੁਹਾਡੇ ਨਾਵਾਂ ਦੀ ਲਿਸਟ ਸਾਡੇ ਕੋਲ ਰਹੇਗੀ। ਆਉਣ ਵਾਲੇ ਸਮੇਂ 'ਚ ਜੇ ਏਅਰਲਾਈਨ ਹਾਇਰਿੰਗ ਕਰਦੀ ਹੈ ਤਾਂ ਤੁਹਾਨੂੰ ਪਹਿਲ ਦਿੱਤੀ ਜਾਵੇਗੀ।