ਹਿੰਦ ਮਹਾਸਾਗਰ ’ਚ ਹਵਾਈ ਫ਼ੌਜ ਨੇ ਵਿਖਾਇਆ ਦਮ, ਸੁਖੋਈ ਜਹਾਜ਼ਾਂ ਨੇ ਲਗਾਤਾਰ 8 ਘੰਟਿਆਂ ਤੱਕ ਭਰੀ ਉਡਾਣ

06/10/2023 10:32:18 AM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਦੇ ਸੁਖੋਈ ਲੜਾਕੂ ਜਹਾਜ਼ਾਂ ਦੇ ਇਕ ਬੇੜੇ ਨੇ ਹਿੰਦ ਮਹਾਸਾਗਰ ਖੇਤਰ ’ਚ 8 ਘੰਟੇ ਤੱਕ ਇਕ ਰਣਨੀਤਿਕ ਮਿਸ਼ਨ ਨੂੰ ਅੰਜਾਮ ਦਿੱਤਾ। 4 ਰਾਫੇਲ ਜਹਾਜ਼ਾਂ ਵੱਲੋਂ ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਦਾ ਮਿਸ਼ਨ ਚਲਾਇਆ ਗਿਆ ਸੀ। ਇਸ ਮਿਸ਼ਨ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਸੁਖੋਈ-30ਐੱਮ. ਕੇ. ਆਈ. ਲੜਾਕੂ ਜਹਾਜ਼ਾਂ ਨੇ ਹਿੰਦ ਮਹਾਸਾਗਰ ਦੇ ਦੱਖਣ-ਪੱਛਮੀ ਖੇਤਰ ’ਚ ਉਡਾਣ ਭਰੀ ਅਤੇ ਇਸ ਨਾਲ ਲੰਮੀ ਦੂਰੀ ਦੇ ਮਿਸ਼ਨ ਨੂੰ ਅੰਜਾਮ ਦੇਣ ਦੀ ਉਸ ਦੀ ਸੰਚਾਲਨ ਸਮਰੱਥਾ ਪ੍ਰਦਰਸ਼ਿਤ ਹੋਈ।

PunjabKesari

ਉਨ੍ਹਾਂ ਕਿਹਾ ਕਿ ਰਾਫੇਲ ਲੜਾਕੂ ਜਹਾਜ਼ ਨਾਲ ਜੁੜੇ 6 ਘੰਟਿਆਂ ਦੇ ਮਿਸ਼ਨ ਨੂੰ ਪਿਛਲੇ ਮਹੀਨੇ ਹਿੰਦ ਮਹਾਸਾਗਰ ਦੇ ਪੂਰਬੀ ਖੇਤਰ ’ਚ ਅੰਜਾਮ ਦਿੱਤਾ ਗਿਆ ਸੀ। ਆਈ. ਏ. ਐੱਫ. ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘‘ਹਿੰਦ ਮਹਾਸਾਗਰ ਖੇਤਰ ’ਚ ਇਕ ਹੋਰ ਯਾਤਰਾ! ਇਸ ਵਾਰ, ਸੁਖੋਈ-30 ਨੇ ਲਗਾਤਾਰ 8 ਘੰਟੇ ਦੀ ਉਡਾਣ ਭਰੀ। ਇਸ ਮਿਸ਼ਨ ਦੇ ਤਹਿਤ ਦੋਵਾਂ ਸਮੁੰਦਰੀ ਤਟਾਂ ਨੂੰ ਸ਼ਾਮਲ ਕੀਤਾ ਗਿਆ।’’ ਹਵਾਈ ਫ਼ੌਜ ਨੇ ਦੋ ਮਿਸ਼ਨ ਨੂੰ ਅਜਿਹੇ ਸਮੇਂ ਅੰਜਾਮ ਦਿੱਤਾ ਹੈ, ਜਦੋਂ ਚੀਨ ਹਿੰਦ ਮਹਾਸਾਗਰ ਖੇਤਰ ’ਚ ਆਪਣੀ ਹਾਜ਼ਰੀ ਵਧਾ ਰਿਹਾ ਹੈ।


DIsha

Content Editor

Related News