ਹਵਾਈ ਫ਼ੌਜ ਨੇ ਜੰਮੂ ਕਸ਼ਮੀਰ ''ਚ ਫਸੇ 381 ਯਾਤਰੀਆਂ ਨੂੰ ਜਹਾਜ਼ ਰਾਹੀਂ ਲੱਦਾਖ ਪਹੁੰਚਾਇਆ

Saturday, Mar 13, 2021 - 05:42 PM (IST)

ਜੰਮੂ- ਹਵਾਈ ਫ਼ੌਜ ਨੇ ਜੰਮੂ-ਕਸ਼ਮੀਰ 'ਚ ਫਸੇ 381 ਲੋਕਾਂ ਨੇ ਸ਼ਨੀਵਾਰ ਨੂੰ ਜਹਾਜ਼ ਰਾਹੀਂ ਲੱਦਾਖ ਪਹੁੰਚਾਇਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਾਰਗਿਲ ਕੁਰੀਅਰ ਸਰਵਿਸ ਦੇ ਮੁੱਖ ਕਨਵੀਨਰ ਆਮਿਰ ਅਲੀ ਨੇ ਕਿਹਾ ਕਿ 197 ਯਾਤਰੀਆਂ ਨੂੰ ਸੀ-17 ਜਹਾਜ਼ ਰਾਹੀਂ ਸ਼੍ਰੀਨਗਰ ਤੋਂ ਲੇਹ ਜਦੋਂ ਕਿ 187 ਯਾਤਰੀਆਂ ਨੂੰ ਜੰਮੂ ਤੋਂ ਲੇਹ ਪਹੁੰਚਿਆ। ਪਿਛਲੇ ਸਾਲ ਦਸੰਬਰ 'ਚ ਹੋਈ ਬਰਫ਼ਬਾਰੀ ਕਾਰਨ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਸ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਫਸੇ ਯਾਤਰੀਆਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਉਣ ਲਈ ਹਵਾਈ ਫ਼ੌਜ ਨਿਯਮਿਤ ਰੂਪ ਨਾਲ ਸੀ-17, ਸੀ-130 ਅਤੇ ਐੱਨ-32 ਜਹਾਜ਼ਾਂ ਦਾ ਸੰਚਾਲਨ ਕਰਦੀ ਹੈ। ਰਾਜਮਾਰਗ ਨੂੰ 28 ਫਰਵਰੀ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਸੀ ਪਰ ਇਸ ਹਫ਼ਤੇ ਦੀ ਸ਼ੁਰੂਆਤ 'ਚ ਤਾਜ਼ਾ ਬਰਫ਼ਬਾਰੀ ਕਾਰਨ ਉਸ ਨੂੰ ਬੰਦ ਕਰਨਾ ਪਿਆ। ਜਨਵਰੀ 'ਚ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਕਾਰਗਿਲ ਕੁਰੀਅਰ ਸਰਵਿਸ ਸ਼ੁਰੂ ਹੋਣ ਦੇ ਬਾਅਦ ਤੋਂ ਹਵਾਈ ਫ਼ੌਜ ਹਜ਼ਾਰਾਂ ਯਾਤਰੀਆਂ ਨੂੰ ਹਵਾਈ ਮਾਰਗ ਤੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਚੁਕੀ ਹੈ।


DIsha

Content Editor

Related News