ਸਵਦੇਸ਼ੀ ਲੜਾਕੂ ਹੈਲੀਕਾਪਟਰ ''ਚ ਹਵਾਈ ਫੌਜ ਪ੍ਰਮੁੱਖ ਆਰ.ਕੇ.ਐੱਸ ਭਦੌਰੀਆ ਨੇ ਭਰੀ ਉਡਾਣ

Saturday, Nov 21, 2020 - 02:35 AM (IST)

ਸਵਦੇਸ਼ੀ ਲੜਾਕੂ ਹੈਲੀਕਾਪਟਰ ''ਚ ਹਵਾਈ ਫੌਜ ਪ੍ਰਮੁੱਖ ਆਰ.ਕੇ.ਐੱਸ ਭਦੌਰੀਆ ਨੇ ਭਰੀ ਉਡਾਣ

ਨਵੀਂ ਦਿੱਲੀ : ਪੂਰਬੀ ਲੱਦਾਖ 'ਚ ਲਾਈਨ ਆਫ ਐਕਚੁਅਲ ਕੰਟਰੋਲ 'ਤੇ ਚੀਨ ਨਾਲ ਤਣਾਅ ਵਿਚਾਲੇ ਹਵਾਈ ਫੌਜ ਪ੍ਰਮੁੱਖ ਆਰ.ਕੇ.ਐੱਸ. ਭਦੌਰੀਆ ਨੇ ਸ਼ੁੱਕਰਵਾਰ ਨੂੰ ਇੱਥੇ ਹਿੰਦੁਸਤਾਨ ਏਅਰੋਨਾਟੀਕਸ ਲਿਮਟਿਡ (ਐੱਚ.ਏ.ਐੱਲ.) ਵੱਲੋਂ ਨਿਰਮਿਤ ਹਲਕੇ ਲੜਾਕੂ ਹੈਲੀਕਾਪਟਰ (ਐੱਲ.ਸੀ.ਐੱਚ.) 'ਚ ਆਪਣੀ ਪਹਿਲੀ ਉਡਾਣ ਭਰੀ। ਜਹਾਜ਼ ਨੇ ਦੁਪਹਿਰ 11.45 ਵਜੇ ਉਡਾਣ ਭਰੀ ਅਤੇ ਕਰੀਬ ਇੱਕ ਘੰਟੇ ਅਸਮਾਨ 'ਚ ਰਿਹਾ। ਹਵਾਈ ਫੌਜ ਪ੍ਰਮੁੱਖ ਨਾਲ ਐੱਚ.ਏ.ਐੱਲ. ਦੇ ਉਪ ਪ੍ਰਮੁੱਖ ਟੈਸਟ ਪਾਇਲਟ, ਵਿੰਗ ਕਮਾਂਡਰ  (ਸੇਵਾਮੁਕਤ) ਐੱਸ.ਪੀ. ਜਾਨ ਵੀ ਸਨ।

ਏਅਰ ਚੀਫ ਮਾਰਸ਼ਲ ਭਦੌਰੀਆ ਨੇ ਐੱਲ.ਸੀ.ਐੱਚ. ਪ੍ਰੋਜੈਕਟ ਦੇ ਸਾਰੇ ਹਿੱਤ ਧਾਰਕਾਂ ਨੂੰ ਧੰਨਵਾਦ ਕਰਦੇ ਹੋਏ ਕਿਹਾ, ‘‘ਇਹ ਬਹੁਤ ਚੰਗੀ ਉਡਾਣ ਰਹੀ। ਮੈਂ ਮਹੱਤਵਪੂਰਣ ਉਡਾਣ ਵਿਸ਼ੇਸ਼ਤਾਵਾਂ ਅਤੇ ਪਹਿਲਾਂ ਤੋਂ ਲੱਗੇ ਹੋਏ ਸੈਂਸਰਾਂ ਦੀ ਸਥਿਤੀ ਨੂੰ ਦੇਖ ਸਕਿਆ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਐੱਚ.ਏ.ਐੱਲ. ਤੇਜ਼ ਰਫ਼ਤਾਰ ਨਾਲ ਉਤਪਾਦਨ ਦੀ ਪ੍ਰਕਿਰਿਆ 'ਤੇ ਜ਼ਰੂਰੀ ਧਿਆਨ ਦੇਵੇਗਾ।''

ਐੱਚ.ਏ.ਐੱਲ. ਦੇ ਸੀ.ਐੱਮ.ਡੀ. ਆਰ ਮਾਧਵਨ ਨੇ ਹਵਾਈ ਫੌਜ ਪ੍ਰਮੁੱਖ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐੱਚ.ਏ.ਐੱਲ. ਹਵਾਈ ਫੌਜ ਦੀਆਂ ਸਾਰੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਐੱਲ.ਸੀ.ਐੱਚ. ਦੇ ਉਤਪਾਦਨ ਦੀ ਪ੍ਰਕਿਰਿਆ ਲਈ ਤਿਆਰ ਹੈ।


author

Inder Prajapati

Content Editor

Related News