ਹੁਣ ਡ੍ਰੋਨ ਤਕਨੀਕ ਰਾਹੀਂ ਹੋਵੇਗੀ ਖੇਤੀ, ਹਿਸਾਰ ’ਚ ਸਫ਼ਲ ਹੋਇਆ ਪਹਿਲਾ ਟ੍ਰਾਇਲ

Saturday, Jan 29, 2022 - 04:19 PM (IST)

ਹੁਣ ਡ੍ਰੋਨ ਤਕਨੀਕ ਰਾਹੀਂ ਹੋਵੇਗੀ ਖੇਤੀ, ਹਿਸਾਰ ’ਚ ਸਫ਼ਲ ਹੋਇਆ ਪਹਿਲਾ ਟ੍ਰਾਇਲ

ਹਿਸਾਰ– ਬਦਲਦੇ ਜ਼ਮਾਨੇ ਦੇ ਨਾਲ ਹੁਣ ਕਿਸਾਨ ਵੀ ਹਾਈਟੈੱਕ ਤਕਨੀਕ ਅਪਣਾਉਣ ਲੱਗੇ ਹਨ। ਹੁਣ ਤਕ ਤੁਸੀਂ ਵੇਖਿਆ ਹੋਵੇਗਾ ਕਿ ਡ੍ਰੋਨ ਵਿਆਹ-ਸ਼ਾਦੀਆਂ ਜਾਂ ਕਿਸੇ ਸਮਾਰੋਹ ਦੇ ਮੌਕੇ ’ਤੇ ਫੋਟੋਗ੍ਰਾਫੀ ਲਈ ਇਸਤੇਮਾਲ ਹੁੰਦਾ ਹੈ ਪਰ ਹੁਣ ਹਿਸਾਬ ਦੇ ਲਾਡਵਾ ਪਿੰਡ ’ਚ ਐਗ੍ਰੀਨਰਸ ਕਿਸਾਨ ਸਮੂਹ ਨੇ ਇਸ ਡ੍ਰੋਨ ਤਕਨੀਕ ਦੀ ਵਰਤੋਂ ਪਹਿਲੀ ਵਾਰ ਕੀਟਨਾਸ਼ਕ ਸਪ੍ਰੇ ਕਰਨ ਲਈ ਕੀਤੀ ਹੈ। ਡ੍ਰੋਨ ਰਾਹੀਂ ਕੀਟਨਾਸ਼ਕ ਸਪ੍ਰੇ ਦੀ ਇਹ ਤਕਨੀਕ ਇਫਕੋ ਦੇ ਸਹਿਯੋਗ ਨਾਲ ਐਗ੍ਰੀਨਰਸ ਕਿਸਾਨ ਸਮੂਹ ਦੇ ਕਿਸਾਨਾਂ ਤਕ ਪਹੁੰਚੀ ਹੈ। ਇਸ ਤਕਨੀਕ ਦੇ ਟ੍ਰਾਇਲ ਮੌਕੇ ਐਗਰੀਕਲਚਰਲ ਮਸ਼ੀਨਰੀ ਟੈਸਟਿੰਗ ਐਂਡ ਟਰੇਨਿੰਗ ਇੰਸਟੀਚਿਊਟ ਦੇ ਡਾਇਰੈਕਟਰ ਮੁਕੇਸ਼ ਜੈਨਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਦੌਰਾਨ ਡਾ. ਮੁਕੇਸ਼ ਜੈਨ ਨੇ ਕਿਸਾਨਾਂ ਨੂੰ ਇਸ ਤਕਨੀਕ ਬਾਰੇ ਦੱਸਿਆ ਅਤੇ ਇਸ ਨਾਲ ਹੋਣ ਵਾਲੇ ਫਾਇਦੇ ਅਤੇ ਸਮੇਂ ਦੀ ਬਚਤ ਨੂੰ ਲੈ ਕੇ ਕਿਸਾਨਾਂ ਨੂੰ ਸਮਝਾਇਆ।

10 ਮਿੰਟਾਂ ’ਚ 1 ਏਕੜ ’ਚ ਕਰੇਗਾ ਸਪ੍ਰੇ
ਇਹ ਡ੍ਰੋਨ ਖਾਦ ਮਿਲੇ ਪਾਣੀ ਨੂੰ ਲੈ ਕੇ ਸਿਰਫ 10 ਮਿੰਟਾਂ ’ਚ 1 ਏਕੜ ਫਸਲ ’ਤੇ ਸਪ੍ਰੇ ਕਰੇਗਾ। ਇਸਨੂੰ ਇਕ ਸਥਾਨ ’ਤੇ ਬੈਠ ਕੇ 5 ਕਿਲੋਮੀਟਰ ਦੇ ਘੇਰੇ ’ਚ ਖੇਤਾਂ ’ਤੇ ਖਾਦ ਦਾ ਸਪ੍ਰੇ ਕੀਤੀ ਜਾ ਸਕੇਗੀ। ਡ੍ਰੋਨ ਜੇਕਰ ਆਟੋਮੈਟਿਕ ਮੋਡ ’ਤੇ ਸੈੱਟ ਕਰੀਏ ਤਾਂ ਜਿੰਨਾ ਰਕਬਾ ਉਸ ਵਿਚ ਜੀ.ਪੀ.ਐੱਸ. ਰਾਹੀਂ ਫਡ ਕੀਤਾ ਜਾਵੇਗਾ, ਓਨੇ ਰਕਬੇ ’ਚ ਸਪ੍ਰੇ ਕਰਕੇ ਵਾਪਸ ਆਏਗਾ। ਇਸ ਨਾਲ ਕਿਸਾਨ ਦਾ ਸਮਾਂ, ਪਾਣੀ ਅਤੇ ਪੈਸੇ ਦੀ ਬਚਤ ਹੋਵੇਗੀ। ਇਸ ਡ੍ਰੋਨ ਦੀ ਕੀਮਤ ਲਗਭਗ 4.5 ਲੱਖਤੋਂ 5 ਲੱਖ ਰੁਪਏ ਤਕ ਹੈ। ਕੇਂਦਰ ਸਰਕਾਰ ਇਸ ਤਕਨੀਕ ਨੂੰ ਪ੍ਰਮੋਟ ਕਰਨ ਲਈ ਇਸ ’ਤੇ ਸਬਸਿਡੀ ਦੇ ਰਹੀ ਹੈ ਜਿਸਤੋਂ ਬਾਅਦ ਇਹ ਡ੍ਰੋਨ ਇਕ ਕਿਸਾਨ ਸਮੂਹ ਨੂੰ ਕਰੀਬ ਢਾਈ ਲੱਖ ਰੁਪਏ ’ਚ ਮਿਲ ਜਾਂਦਾ ਹੈ। ਜੇਕਰ ਕੋਈ ਫਾਰਮਰ ਪ੍ਰੋਡਿਊਸ ਓਰਗਨਾਈਜੇਸ਼ਨ ਯਾਨੀ ਕਿਸਾਨ ਸਮੂਹ ਇਸਨੂੰ ਖਰੀਦਦਾ ਹੈ ਤਾਂ ਉਸਨੂੰ 75 ਫੀਸਦੀ ਤਕ ਦੀ ਗ੍ਰਾਂਟ ਕੇਂਦਰ ਸਰਕਾਰ ਵਲੋਂ ਦਿੱਤੀ ਜਾਂਦੀ ਹੈ, ਇਸਤੋਂ ਇਲਾਵਾ ਕੋਈ ਕਸਟਮ ਹਾਇਰਿੰਗ ਸੈਂਟਰ ਜਾਂ ਫਿਰ ਕਿਸਾਨ ਨਿੱਜੀ ਤੌਰ ’ਤੇ ਇਸਨੂੰ ਖਰੀਦਦਾ ਹੈ ਤਾਂ ਉਸਨੂੰ ਕਰੀਬ 40 ਫੀਸਦੀ ਤਕ ਦੀ ਗ੍ਰਾਂਟ ਸਰਕਾਰ ਵਲੋਂ ਦਿੱਤੀ ਜਾ ਰਹੀ ਹੈ।

ਲੋਕ ਅਪਣਾ ਰਹੇ ਤਕਨੀਕ
ਡਾ. ਮੁਕੇਸ਼ ਜੈਨ ਨੇ ਕਿਹਾ ਇਹ ਤਕਨੀਕ ਸਾਡੇ ਖੇਤਰ ਲਈ ਅਜੇ ਨਵੀਂ ਹੈ ਅਤੇ ਹੌਲੀ-ਹੌਲੀ ਲੋਕ  ਇਸਨੂੰ ਅਪਣਾ ਰਹੇ ਹਨ। ਡ੍ਰੋਨ ਰਾਹੀਂ ਕੀਟਨਾਸ਼ਨਕਾਂ ਦਾ ਸਪ੍ਰੇ ਕਰਨ ਦੀ ਇਸ ਤਕਨੀਕ ਨੂੰ ਕੇਂਦਰ ਸਰਕਾਰ ਵੀ ਪ੍ਰਮੋਟ ਕਰ ਰਹੀ ਹੈ। ਇਸ ਦੇ ਨਾਲ ਇਸਡ੍ਰੋਨ ਨੂੰ ਖਰੀਦਣ ਲਈ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨ ਜੇਕਰ ਇਸਨੂੰ ਖਰੀਦਣਾ ਚਾਹੁਣ ਤਾਂ ਉਨ੍ਹਾਂ ਨੂੰ ਸਬਸੀਡੀ ਦੇ ਦੇ ਨਾਲ 4 ਫੀਸਦੀ ਵਿਆਜ਼ ਦਰ ’ਤੇ ਇਸ ਲਈ ਲੋਨ ਵੀ ਮਿਲ ਸਕਦਾ ਹੈ।


author

Rakesh

Content Editor

Related News