ਵਿਆਹ ਦਾ ਝਾਂਸਾ ਦੇ ਕੇ ਅਮਰੀਕੀ ਔਰਤ ਨਾਲ ਜਬਰ ਜ਼ਿਨਾਹ, ਦੋਸ਼ੀ ਗ੍ਰਿਫ਼ਤਾਰ

Monday, May 08, 2023 - 02:03 PM (IST)

ਵਿਆਹ ਦਾ ਝਾਂਸਾ ਦੇ ਕੇ ਅਮਰੀਕੀ ਔਰਤ ਨਾਲ ਜਬਰ ਜ਼ਿਨਾਹ, ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ 62 ਸਾਲਾ ਅਮਰੀਕੀ ਔਰਤ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਆਗਰਾ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਗਗਨਦੀਪ (32) ਵਜੋਂ ਹੋਈ ਹੈ, ਜੋ ਆਗਰਾ 'ਚ ਇਕ ਹੋਮਸਟੇਅ ਦਾ ਮਾਲਕ ਹੈ। ਪੁਲਸ ਨੇ ਕਿਹਾ ਕਿ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ 2017 'ਚ ਉਹ ਭਾਰਤ ਆਈ ਅਤੇ ਗਗਨਦੀਪ ਦੇ ਹੋਮਸਟੇਅ 'ਚ ਰੁਕੀ। ਬਾਅਦ 'ਚ ਉਹ ਦੋਸਤ ਬਣ ਗਏ ਅਤੇ ਆਖ਼ਰਕਾਰ ਇਕ ਰਿਸ਼ਤੇ 'ਚ ਆ ਗਏ। ਉਨ੍ਹਾਂ ਦੱਸਿਆ ਕਿ ਅਗਲੇ ਕੁਝ ਸਾਲਾਂ ਤੱਕ ਉਹ ਗਗਨਦੀਪ ਨੂੰ ਮਿਲਣ ਲਈ ਭਾਰਤ ਆਉਂਦੀ ਰਹੀ ਅਤੇ ਕਈ ਮੌਕਿਆਂ 'ਤੇ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ।

ਪੁਲਸ ਨੇ ਕਿਹਾ ਕਿ ਔਰਤ ਨੇ ਦੋਸ਼ ਲਗਾਇਆ ਕਿ ਇਕ ਵਾਰ ਉਹ ਉਸ ਨੂੰ ਸ਼ਾਹਦਰਾ ਦੇ ਸੂਰਜਮਲ ਵਿਹਾਰ ਵੀ ਲੈ ਗਿਆ, ਜਿੱਥੇ ਉਸ ਨੇ ਮੁੜ ਉਸ ਨਾਲ ਸੰਬੰਧ ਬਣਾਏ। ਗਗਨਦੀਪ ਉਸ ਨੂੰ ਅੰਮ੍ਰਿਤਸਰ ਅੇਤ ਹੋਰ ਥਾਵਾਂ 'ਤੇ ਵੀ ਲੈ ਗਿਆ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਹ ਵਿਅਕਤੀ ਉਸ ਨੂੰ ਧੋਖਾ ਦੇ ਰਿਹਾ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ 4 ਮਈ ਨੂੰ ਵਿਵੇਕ ਵਿਹਾਰ ਪੁਲਸ ਸਟੇਸ਼ਨ 'ਚ ਭਾਰਤੀ ਦੰਡਾਵਲੀ ਦੀ ਧਾਰਾ 376 (ਜਬਰ ਜ਼ਿਨਾਹ) ਅਤੇ 328 (ਜ਼ਹਿਰ ਆਦਿ ਦੇ ਮਾਧਿਅਮ ਨਾਲ ਸੱਟ ਪਹੁੰਚਾਉਣਾ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ,''ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁੱਛ-ਗਿੱਛ ਦੇ ਆਧਾਰ 'ਤੇ ਦੋਸ਼ੀ ਗਗਨਦੀਪ ਨੂੰ 6 ਮਈ ਨੂੰ ਆਗਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।''
 


author

DIsha

Content Editor

Related News