ਹਨੀਮੂਨ ਤੋਂ ਆਈ ਲਾੜੀ, ਕੋਰੋਨਾ ਵਾਇਰਸ ਨਾਲ ਪੀੜਤ ਪਤੀ ਨੂੰ ਛੱਡ ਦੌੜੀ

03/14/2020 3:23:59 PM

ਆਗਰਾ— ਆਗਰਾ 'ਚ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉੱਡਾ ਦਿੱਤੇ ਹਨ। ਆਗਰਾ ਦੀ ਇਕ ਔਰਤ ਇਟਲੀ 'ਚ ਪਤੀ ਨਾਲ ਹਨੀਮੂਨ ਮਨਾ ਕੇ ਬੈਂਗਲੁਰੂ ਵਾਪਸ ਆਈ। ਵਾਪਸ ਆਉਣ 'ਤੇ ਪਤੀ ਕੋਰੋਨਾ ਵਾਇਰਸ ਨਾਲ ਪੀੜਤਾ ਪਾਇਆ ਗਿਆ ਤਾਂ ਔਰਤ ਨੂੰ ਵੀ ਆਈਸੋਲੇਟ ਕੀਤਾ ਗਿਆ ਪਰ ਆਪਣੇ ਅਤੇ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਨੂੰ ਖਤਰੇ 'ਚ ਪਾਉਂਦੇ ਹੋਏ ਨਾ ਸਿਰਫ਼ ਉਹ ਆਈਸੋਲੇਸ਼ਨ ਤੋਂ ਬਾਹਰ ਨਿਕਲੀ ਸਗੋਂ ਪਹਿਲੀ ਫਲਈਟ ਨਾਲ ਦਿੱਲੀ ਅਤੇ ਫਿਰ ਟਰੇਨ ਤੋਂ ਆਗਰਾ ਆਪਣੇ ਪੇਕੇ ਜਾ ਪਹੁੰਚੀ। ਇਸ ਦੀ ਜਾਣਕਾਰੀ ਮਿਲਣ 'ਤੇ ਸਿਹਤ ਵਿਭਾਗ ਦੇ ਹੋਸ਼ ਉੱਡੇ ਹੋਏ ਹਨ ਅਤੇ ਔਰਤ ਦੇ ਟਰੈਵਲ ਰੂਟ ਨੂੰ ਟਰੇਸ ਕੀਤਾ ਜਾ ਰਿਹਾ ਹੈ।

ਪੂਰੇ ਪਰਿਵਾਰ ਨੂੰ ਕੀਤਾ ਗਿਆ ਆਈਸੋਲੇਟ
ਔਰਤ ਦਾ ਪਤੀ ਬੈਂਗਲੁਰੂ 'ਚ ਕੋਰੋਨਾ ਵਾਇਰਸ ਲਈ ਪੋਜੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਸੀ। ਹਾਲਾਂਕਿ ਔਰਤ 8 ਮਾਰਚ ਨੂੰ ਬੈਂਗਲੁਰੂ ਤੋਂ ਦਿੱਲੀ ਅਤੇ ਫਿਰ ਆਗਰਾ ਆਪਣੇ ਮਾਤਾ-ਪਿਤਾ ਕੋਲ ਚੱਲੀ ਗਈ। ਜਦੋਂ ਸਿਹਤ ਵਿਭਾਗ ਦੇ ਅਧਿਕਾਰੀ ਉਸ ਨੇ ਘਰ ਪਹੁੰਚੇ ਤਾਂ ਦੇਖਿਆ ਕਿ ਉਹ 8 ਮੈਂਬਰਾਂ ਨਾਲ ਰਹਿ ਰਹੀ ਹੈ। ਇਨ੍ਹਾਂ ਸਾਰਿਆਂ ਨੂੰ ਆਈਸੋਲੇਟ ਕਰਨ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜ਼ਿਲਾ ਮੈਜਿਸਟਰੇਟ ਅਤੇ ਪੁਲਸ ਨੂੰ ਬੁਲਾਉਣਾ ਪਿਆ, ਉਦੋਂ ਜਾ ਕੇ ਇਹ ਪਰਿਵਾਰ ਰਾਜ਼ੀ ਹੋਇਆ।

PunjabKesariਸਾਰੇ ਪਰਿਵਾਰ ਦੀ ਹਸਪਤਾਲ 'ਚ ਕੀਤੀ ਗਈ ਸਕ੍ਰੀਨਿੰਗ
ਆਗਰਾ ਦੇ ਸੀ.ਐੱਮ.ਓ. ਮੁਕੇਸ਼ ਕੁਮਾਰ ਵਤਸ ਨੇ ਦੱਸਿਆ ਕਿ ਮੈਡੀਕਲ ਟੀਮ ਜਦੋਂ ਔਰਤ ਦੇ ਘਰ ਪਹੁੰਚੀ ਤਾਂ ਉਸ ਦੇ ਪਿਤਾ ਨੇ ਸਾਫ਼ ਝੂਠ ਬੋਲ ਦਿੱਤਾ ਕਿ ਔਰਤ ਬੈਂਗਲੁਰੂ ਜਾ ਚੁਕੀ ਹੈ। ਉਨ੍ਹਾਂ ਨੇ ਦੱਸਿਆ ਕਿ ਮੈਜਿਸਟਰੇਟ ਦੇ ਦਖਲ ਤੋਂ ਬਾਅਦ ਔਰਤ ਦੇ ਘਰ ਜਾਇਆ ਗਿਆ ਅਤੇ ਸਾਰੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਸਕ੍ਰੀਨਿੰਗ ਲਈ ਲਿਜਾਇਆ ਗਿਆ। ਔਰਤ ਨੂੰ ਹੁਣ ਐੱਸ.ਐੱਨ. ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।

ਫਰਵਰੀ 'ਚ ਹੋਇਆ ਸੀ ਔਰਤ ਦਾ ਵਿਆਹ
ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਰਵਰੀ 'ਚ ਔਰਤ ਦਾ ਵਿਆਹ ਹੋਇਆ ਸੀ। ਉਹ ਇਟਲੀ 'ਚ ਹਨੀਮੂਨ ਲਈ ਗਏ ਅਤੇ ਉੱਥੋਂ ਗਰੀਸ ਅਤੇ ਫਰਾਂਸ ਗਏ। 27 ਫਰਵਰੀ ਨੂੰ ਉਹ ਮੁੰਬਈ ਆਏ ਅਤੇ ਉੱਥੋਂ ਬੈਂਗਲੁਰੂ। 7 ਮਾਰਚ ਨੂੰ ਉਸ ਦੇ ਪਤੀ ਦਾ ਕੋਰੋਨਾ ਵਾਇਰਸ ਦਾ ਟੈਸਟ ਪੋਜੀਟਿਵ ਨਿਕਲਿਆ, ਜਿਸ ਤੋਂ ਬਾਅਦ ਦੋਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਔਰਤ ਨੇ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਦੱਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਆਗਰਾ ਬੁਲਾ ਲਿਆ।

ਔਰਤ ਦੇ ਦੇਖੇ ਜਾ ਰਹੇ ਟਰੈਵਲ ਡੀਟੇਲਜ਼
ਔਰਤ 8 ਮਾਰਚ ਨੂੰ ਬੈਂਗਲੁਰੂ ਤੋਂ ਨਵੀਂ ਦਿੱਲੀ ਫਲਾਈਟ ਤੋਂ ਅਤੇ ਫਿਰ ਦਿੱਲੀ ਤੋਂ ਆਗਰਾ ਟਰੇਨ ਰਾਹੀਂ ਪਹੁੰਚੀ। ਹੁਣ ਉਸ ਦੇ ਟਰੈਵਲ ਡੀਟੇਲਜ਼ ਦੇਖੇ ਜਾ ਰਹੇ ਹਨ। ਸ਼ੱਕ ਹੈ ਕਿ ਉਸ ਨਾਲ ਰਸਤੇ 'ਚ ਮਿਲੇ ਯਾਤਰੀਆਂ ਨੂੰ ਵੀ ਇਨਫੈਕਸ਼ਨ ਹੋਇਆ ਹੋਵੇਗਾ। ਅਲੀਗੜ੍ਹ ਮੈਡੀਕਲ ਕਾਲਜ ਨੇ ਔਰਤ ਨੂੰ ਵਾਇਰਸ ਦੀ ਸ਼ੱਕੀ ਮਰੀਜ਼ ਦੱਸਿਆ ਸੀ, ਜਿਸ ਤੋਂ ਬਾਅਦ ਸਿਹਤ ਅਧਿਕਾਰੀ ਹਰਕਤ 'ਚ ਆਏ। ਇਕ ਡਾਕਟਰ ਨੇ ਦੱਸਿਆ ਕਿ ਔਰਤ ਦਾ ਸੈਂਪਲ ਪੁਣੇ ਦੀ ਲੈਬ 'ਚ ਭੇਜਿਆ ਗਿਆ ਹੈ।


DIsha

Content Editor

Related News