ਆਗਰਾ ਦਾ ਇਹ ਬਜ਼ੁਰਗ 94ਵੀਂ ਵਾਰ ਲੜੇਗਾ ਚੋਣ, ਜਾਣੋ ਕਿਉਂ

Saturday, Jan 15, 2022 - 02:22 PM (IST)

ਆਗਰਾ ਦਾ ਇਹ ਬਜ਼ੁਰਗ 94ਵੀਂ ਵਾਰ ਲੜੇਗਾ ਚੋਣ, ਜਾਣੋ ਕਿਉਂ

ਆਗਰਾ (ਭਾਸ਼ਾ)- ਆਗਰਾ ਦੇ ਸਾਬਕਾ ਮਾਲੀਆ ਕਰਮੀ 94ਵੀਂ ਵਾਰ ਚੋਣ ਲੜਨ ਲਈ ਤਿਆਰ ਹੈ ਅਤੇ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਖਰੀਦਿਆ। ਮਾਲੀਆ ਵਿਭਾਗ ਦੇ ਲਿਪਿਕ ਰਹਿ ਚੁਕੇ ਹਸਨੂਰਾਮ ਆਂਬੇਡਕਰੀ (75) 1985 ਤੋਂ ਹੁਣ ਤੱਕ 93 ਵਾਰ ਚੋਣ ਲੜ ਅਤੇ ਹਾਰ ਚੁਕੇ ਹਨ। 1985 'ਚ ਉਹ ਪਹਿਲੀ ਵਾਲ ਚੋਣ ਲੜੇ ਸਨ। ਆਂਬੇਡਕਰੀ ਨੇ ਦੱਸਿਆ ਕਿ ਉਨ੍ਹਾਂ ਨੇ 1985 'ਚ ਅਮੀਨ ਦੀ ਨੌਕਰੀ ਛੱਡ ਦਿੱਤੀ, ਕਿਉਂਕਿ ਉਨ੍ਹਾਂ ਨੂੰ ਫਤਿਹਪੁਰ ਸੀਕਰੀ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਮਾਂ ਆਇਆ ਤਾਂ ਪਾਰਟੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ।

ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼

ਉਨ੍ਹਾਂ ਦੱਸਿਆ,''ਮੈਂ ਨੌਕਰੀ ਛੱਡ ਚੁਕਿਆ ਸੀ ਅਤੇ ਪਾਰਟੀ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਕਿ ਮੈਨੂੰ ਇਕ ਵੀ ਵੋਟ ਨਹੀਂ ਮਿਲੇਗਾ।'' ਉਨ੍ਹਾਂ ਕਿਹਾ,''ਮੈਂ ਉਨ੍ਹਾਂ ਲੋਕਾਂ ਨੂੰ ਇਕ ਸੰਦੇਸ਼ ਦੇਣ ਲਈ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਮਨ ਬਣਾਇਆ। ਮੈਂ ਪਹਿਲੀ ਵਾਰ ਫਤਿਹਪੁਰ ਸੀਕਰੀ ਤੋਂ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ 1985 ਲੜੀ ਅਤੇ ਤੀਜੇ ਸਥਾਨ ਤੇ ਰਿਹਾ ਸੀ।'' ਉਨ੍ਹਾਂ ਦੱਸਿਆ,''ਉਦੋਂ ਤੋਂ ਮੈਂ ਹਰ ਚੋਣ ਲੜਦਾ ਹਾਂ, ਇਹ ਜਾਣਦੇ ਹੋਏ ਵੀ ਕਿ ਮੈਂ ਚੋਣ ਹਾਰ ਜਾਵਾਂਗਾ। ਮੈਂ ਹੁਣ ਤੱਕ 93 ਵਾਰ ਚੋਣ ਲੜ ਚੁਕਿਆ ਹਾਂ।'' ਆਂਬੇਡਕਰੀ ਨੇ ਦੱਸਿਆ ਕਿ ਗ੍ਰਾਮ ਪ੍ਰਧਾਨ, ਪ੍ਰਦੇਸ਼ ਵਿਧਾਨ ਸਭਾ, ਗ੍ਰਾਮ ਪੰਚਾਇਤ, ਵਿਧਾਨ ਪ੍ਰਾਸ਼ਦ, ਲੋਕ ਸਭਾ ਚੋਣ ਲੜੀ ਹੈ। ਉਨ੍ਹਾਂ ਦੱਸਿਆ ਕਿ  ਉਹ ਇਕ ਵਾਰ ਰਾਸ਼ਟਰਪਤੀ ਚੋਣ ਲਈ ਵੀ ਅਰਜ਼ੀ ਦੇਣ ਗਏ ਸਨ ਪਰ ਉਨ੍ਹਾਂ ਨੂੰ ਅਸਵੀਕਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ,''ਇਸ ਸਾਲ ਮੈਂ ਆਗਰਾ ਗ੍ਰਾਮੀਣ ਅਤੇ ਖੇਰਾਗੜ੍ਹ ਲਈ ਪਰਚਾ ਖਰੀਦਿਆ ਹੈ। ਮੈਂ 100ਵੀਂ ਚੋਣ ਤੱਕ ਲੜਾਂਗਾ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News