ਪੱਛਮੀ ਬੰਗਾਲ 'ਚ ਜਿੱਤ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਜਾਣੋ ਪੰਜਾਬ ਬਾਰੇ ਕੀ ਕਿਹਾ (ਵੀਡੀਓ)

Monday, May 04, 2026 - 04:18 PM (IST)

ਪੱਛਮੀ ਬੰਗਾਲ 'ਚ ਜਿੱਤ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਜਾਣੋ ਪੰਜਾਬ ਬਾਰੇ ਕੀ ਕਿਹਾ (ਵੀਡੀਓ)

ਚੰਡੀਗੜ੍ਹ : ਪੱਛਮੀ ਬੰਗਾਲ 'ਚ ਵੋਟ ਨਤੀਜਿਆਂ ਦੌਰਾਨ ਭਾਜਪਾ ਲਗਾਤਾਰ ਅੱਗੇ ਚੱਲ ਰਹੀ ਹੈ। ਐਗਜ਼ਿਟ ਪੋਲ 'ਚ ਵੀ ਜ਼ਿਆਦਾਤਰ ਸੀਟਾਂ 'ਤੇ ਭਾਜਪਾ ਜਿੱਤ ਰਹੀ ਹੈ। ਇਸ ਨੂੰ ਲੈ ਕੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ 'ਚ ਭਾਜਪਾ ਦੀ ਜਿੱਤ ਇਕ ਚੈਲੰਜ ਮੰਨਿਆ ਜਾ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਇਹ ਟੀ. ਐੱਮ. ਸੀ. ਦਾ ਗੜ੍ਹ ਹੈ ਅਤੇ ਇੱਥੇ ਭਾਜਪਾ ਦੀ ਦਾਲ ਨਹੀਂ ਗਲਣੀ। ਜਾਖੜ ਨੇ ਕਿਹਾ ਕਿ ਨਾ ਸਿਰਫ ਉੱਥੇ ਭਾਜਪਾ ਨੇ ਦਾਲ ਗਲਾਈ ਹੈ, ਸਗੋਂ ਦੋ ਤਿਹਾਈ ਬਹੁਮਤ ਵੀ ਉੱਥੇ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਖ਼ਬਰ ਪੜ੍ਹ ਉੱਡ ਜਾਣਗੇ ਹੋਸ਼, ਮਹਿੰਗੀਆਂ ਬ੍ਰਾਂਡਿਡ ਬੋਤਲਾਂ ਨੂੰ ਲੈ ਕੇ...

ਇਸ ਪਿੱਛੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ, ਅਮਿਤ ਸ਼ਾਹ ਜੀ ਪਲਾਨਿੰਗ ਅਤੇ ਉੱਥੇ ਦੇ ਭਾਜਪਾ ਵਰਕਰ 'ਤੇ ਹੋਏ ਤਸ਼ੱਦਦ ਹਨ। ਉਨ੍ਹਾਂ ਨੇ ਬੰਗਾਲ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੰਗਾਲ ਦਾ ਮਾੜੇ ਸ਼ਾਸਨ ਤੋਂ ਖਹਿੜਾ ਛੁਡਵਾਇਆ ਹੈ। ਬੰਗਾਲ ਮਗਰੋਂ ਪੰਜਾਬ 'ਚ ਭਾਜਪਾ ਦੀ ਜਿੱਤ ਦੇ ਸਵਾਲ ਦਾ ਜਵਾਬ ਦਿੰਦਿਆਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਨਾਲ ਖ਼ਾਸ ਲਗਾਅ ਹੈ ਅਤੇ ਅਮਿਤ ਸ਼ਾਹ ਜੀ ਨੇ ਵੀ ਇੱਥੇ ਦੌਰਾ ਕੀਤਾ ਹੈ ਅਤੇ ਪੰਜਾਬ ਦਾ ਭਾਜਪਾ ਵਰਕਰ ਵੀ ਹੁਣ ਤਿਆਰ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਅੱਜ ਹੋਣਗੇ FREE! ਹੋ ਗਿਆ ਵੱਡਾ ਐਲਾਨ

ਇਸ ਦਾ ਫ਼ੈਸਲਾ ਹੁਣ ਲੋਕਾਂ ਨੇ ਕਰਨਾ ਹੈ ਪਰ ਬੰਗਾਲ 'ਚ ਜਿੱਤ ਦੇ ਸੰਦੇਸ਼ ਨਾਲ ਪੰਜਾਬ ਦੇ ਲੋਕਾਂ ਅੰਦਰ ਵੀ ਇਕ ਆਸ ਜਾਗੀ ਹੈ ਕਿ ਇਕ ਵਾਰੀ ਭਾਜਪਾ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਦੂਜੇ ਸੂਬਿਆਂ ਅੰਦਰ ਹੋਏ ਹਨ, ਉਸ ਤੋਂ ਪੰਜਾਬ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਕਾਂਗਰਸ ਪਾਰਟੀ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਕਿਤੇ ਦਿਖਾਈ ਨਹੀਂ ਦੇ ਰਹੀ ਅਤੇ ਇਹ ਹੀ ਹਾਲਾਤ ਪੰਜਾਬ ਅੰਦਰ ਕਾਂਗਰਸ ਦਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News