ਤੇਜ਼ ਰਫ਼ਤਾਰ ਫਾਰਚੂਨਰ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

Tuesday, Apr 28, 2026 - 12:24 PM (IST)

ਤੇਜ਼ ਰਫ਼ਤਾਰ ਫਾਰਚੂਨਰ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

ਮੋਹਾਲੀ (ਜੱਸੀ) : ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-89 ਵਿਖੇ ਇਕ ਫਾਰਚੂਨਰ ਗੱਡੀ ਦੇ ਚਾਲਕ ਵੱਲੋਂ ਸਵਿੱਫਟ ਕਾਰ ਨੂੰ ਟੱਕਰ ਮਾਰਨ ਅਤੇ ਇਸ ਹਾਦਸੇ ’ਚ ਸਵਿੱਫਟ ਕਾਰ ਚਾਲਕ ਬਜ਼ੁਰਗ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸਤੀਸ਼ ਕੁਮਾਰ (67) ਵਾਸੀ ਸੈਕਟਰ 66ਬੀ ਮੋਹਾਲੀ ਵਜੋਂ ਹੋਈ ਹੈ। ਇਸ ਸਬੰਧੀ ਵਿਕਾਸ ਜੈਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਿਤਾ ਕਾਰ ’ਚ ਸੈਕਟਰ 89 ਤੋਂ ਘਰ ਵੱਲ ਨੂੰ ਜਾ ਰਹੇ ਸਨ ਅਤੇ ਉਹ ਵੀ ਪਿਤਾ ਦੇ ਪਿੱਛੇ ਵੱਖਰੀ ਕਾਰ ’ਚ ਜਾ ਰਿਹਾ ਸੀ।

ਉਹ ਜਦੋਂ 1221 ਨੰਬਰ ਕੋਠੀ ਨੇੜੇ ਪਹੁੰਚੇ ਤਾਂ ਕੋਰਟ ਕੰਪਲੈਕਸ ਵਾਲੀ ਰੋਡ ਤੋਂ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੇ ਚਾਲਕ ਨੇ ਉਸ ਦੇ ਪਿਤਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਾਰਚੂਨਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ’ਚ ਉਸ ਦੇ ਪਿਤਾ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ ਤੇ ਕਾਰ ਵੀ ਨੁਕਸਾਨੀ ਗਈ। ਜ਼ਖ਼ਮੀ ਪਿਤਾ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਵੱਲੋਂ ਇਸ ਮਾਮਲੇ ’ਚ ਦਵਿੰਦਰਪਾਲ ਸਿੰਘ ਫਾਰਚੂਨਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News