ਦਿੱਲੀ ਚੋਣ : ਨਾਮਜ਼ਦਗੀ ਲਈ ਕੇਜਰੀਵਾਲ ਨੇ ਕੀਤੀ 7 ਘੰਟੇ ਉਡੀਕ, AAP ਨੇ ਦੱਸਿਆ ਭਾਜਪਾ ਦੀ ਸਾਜ਼ਿਸ਼

Tuesday, Jan 21, 2020 - 07:06 PM (IST)

ਦਿੱਲੀ ਚੋਣ : ਨਾਮਜ਼ਦਗੀ ਲਈ ਕੇਜਰੀਵਾਲ ਨੇ ਕੀਤੀ 7 ਘੰਟੇ ਉਡੀਕ, AAP ਨੇ ਦੱਸਿਆ ਭਾਜਪਾ ਦੀ ਸਾਜ਼ਿਸ਼

ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਦੇਰ ਸ਼ਾਮ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੂੰ 7 ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਤੋਂ ਪਹਿਲਾਂ ਕੇਜਰੀਵਾਲ ਦੁਪਿਹਰ 12 ਵਜੇ ਨਾਮਜ਼ਦਗੀ ਲਈ ਪਰਿਵਾਰ ਨਾਲ ਜਾਮਨਗਰ ਹਾਊਸ ਪਹੁੰਚੇ। ਇਥੇ ਹੋਰ ਉਮੀਦਵਾਰਾਂ ਨੂੰ ਵੀ ਭਾਰੀ ਭੀੜ੍ਹ  ਹੋਣ ਕਾਰਨ ਭਾਜੜ ਮਚੀ ਸੀ।

ਇਸ ਦੌਰਾਨ ਆਜ਼ਾਦ ਉਮੀਦਵਾਰਾਂ ਨੇ ਜੰਮ ਕੇ ਹੰਗਾਮਾ ਵੀ ਕੀਤਾ। ਇਨ੍ਹਾਂ ਦਾ ਕਹਿਣ ਸੀ ਕਿ ਕੇਜਰੀਵਾਲ ਨੂੰ ਸਿੱਧੇ ਐਂਟਰੀ ਕਿਉਂ ਦੇ ਦਿੱਤੀ ਗਈ, ਜਦਕਿ ਬਾਕੀ ਸਾਰੇ ਆਪਣੀ ਬਾਰੀ ਦਾ ਇੰਤਜ਼ਾਰ ਕਰ ਰਹੇ ਸੀ। ਹਾਲਾਂਕਿ ਉਨ੍ਹਾਂ ਨੇ ਇਥੇ ਟੋਕਨ ਨੰ 45 ਮਿਲਿਆ ਅਤੇ ਉਹ ਨਾਮਜ਼ਦਗੀ ਦਾਖਲ ਕਰਨ ਦਾ ਇੰਤਜ਼ਾਰ ਕਰਦੇ ਰਹੇ। ਕਰੀਬ 7 ਘੰਟੇ ਇੰਤਜ਼ਾਰ ਕਰਨ ਤੋਂ ਬਾਦ ਉਨ੍ਹਾਂ ਦਾ ਨੰਬਰ ਆਇਆ ਅਤੇ ਉਨ੍ਹਾਂ ਨੇ ਨਾਮਜ਼ਦਗੀ ਦਾਖਲ ਕੀਤਾ। ਮਨੀਸ਼ ਸਿਸੋਦੀਆ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ। ਆਪ ਨੇਤਾ ਸੌਰਭ ਭਾਰਦਵਾਜ ਨੇ ਵੀ ਇਸ ਦੇ ਪਿੱਛੇ ਭਾਜਪਾ ਦਾ ਹੱਥ ਦੱਸਿਆ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਨੂੰ ਟੋਕਨ ਨੰ 45 ਦਿੱਤਾ ਗਿਆ।


author

Inder Prajapati

Content Editor

Related News