ਖੇਤੀਬਾੜੀ ਬਿੱਲ: ਸੰਸਦ ਤੋਂ ਬਾਅਦ ਹੁਣ ਸੜਕ ''ਤੇ ਚੱਲੇਗੀ ਲੜਾਈ, ਕਾਂਗਰਸ ਨਵੰਬਰ ਤੱਕ ਕਰੇਗੀ ਪ੍ਰਦਰਸ਼ਨ

Monday, Sep 21, 2020 - 09:19 PM (IST)

ਖੇਤੀਬਾੜੀ ਬਿੱਲ: ਸੰਸਦ ਤੋਂ ਬਾਅਦ ਹੁਣ ਸੜਕ ''ਤੇ ਚੱਲੇਗੀ ਲੜਾਈ, ਕਾਂਗਰਸ ਨਵੰਬਰ ਤੱਕ ਕਰੇਗੀ ਪ੍ਰਦਰਸ਼ਨ

ਨਵੀਂ ਦਿੱਲੀ - ਖੇਤੀਬਾੜੀ ਬਿੱਲ ਦੇ ਵਿਰੋਧ 'ਚ ਕਾਂਗਰਸ ਵੱਡੀ ਮੁਹਿੰਮ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਆਪਣੇ ਅੰਦੋਲਨ ਨੂੰ ਸੰਸਦ ਤੋਂ ਸੜਕ ਤੱਕ ਲੈ ਜਾਣ ਦੀ ਤਿਆਰੀ ਕਰ ਚੁੱਕੀ ਹੈ। ਇਸ 'ਤੇ ਬੋਲਦੇ ਹੋਏ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਕਿਹਾ, 'ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪਹਿਲਾਂ ਨੋਟਬੰਦੀ ਰਾਹੀਂ ਵਪਾਰ ਬੰਦੀ ਅਤੇ ਹੁਣ ਖੇਤ ਬੰਦੀ। ਅਸੀਂ ਲੋਕ ਅੰਦੋਲਨ ਦੀ ਤਿਆਰੀ ਕਰ ਲਈ ਹੈ। ਅਗਲੇ 72 ਘੰਟੇ 'ਚ ਕਾਂਗਰਸ ਹਰ ਸਟੇਟ ਹੈੱਡ ਕੁਆਰਟਰਾਂ 'ਚ ਜਾ ਕੇ ਮੋਦੀ ਸਰਕਾਰ ਪੋਲ ਖੋਲ੍ਹੇਗੀ। ਫਿਰ ਉਸ ਤੋਂ ਬਾਅਦ ਪਾਰਟੀ ਕਰਮਚਾਰੀ ਰਾਜ ਭਵਨ ਸਾਹਮਣੇ ਪ੍ਰਦਰਸ਼ਨ ਕਰਨਗੇ ਅਤੇ ਇਹ ਮੰਗ ਰੱਖਣਗੇ ਕਿ ਸਰਕਾਰ ਇਸ ਕਾਨੂੰਨ ਨੂੰ ਵਾਪਸ ਲਵੇ।'

ਰਣਦੀਪ ਸੁਰਜੇਵਾਲਾ ਨੇ ਅੱਗੇ ਕਿਹਾ, '2 ਅਕਤੂਬਰ ਨੂੰ ਸਾਡੇ ਸਾਰੇ ਨੇਤਾ ਬਕਾਇਦਾ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਇਸ ਕਾਲੇ ਕਾਨੂੰਨ ਖਿਲਾਫ ਮੀਮੋ ਦੇਣਗੇ। 10 ਅਕਤੂਬਰ ਨੂੰ ਵੱਡਾ ਅੰਦੋਲਨ ਬੁਲਾਇਆ ਜਾਵੇਗਾ। 31 ਅਕਤੂਬਰ ਨੂੰ ਕਾਂਗਰਸ ਦੇ ਸਾਥੀ ਪਿੰਡ-ਪਿੰਡ ਜਾਣਗੇ ਅਤੇ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਦੋ ਕਰੋੜ ਕਿਸਾਨਾਂ ਨੂੰ ਮਿਲਣਗੇ। 14 ਨਵੰਬਰ ਨੂੰ ਅਸੀਂ ਰਾਸ਼ਟਰਪਤੀ ਨੂੰ ਮੀਮੋ ਸੌਂਪਾਂਗੇ।'

ਕਾਂਗਰਸ ਨੇਤਾ ਨੇ ਅੱਗੇ ਕਿਹਾ, 'ਉਹ ਪ੍ਰਧਾਨ ਮੰਤਰੀ ਜਿਸ ਨੂੰ ਰਬੀ ਅਤੇ ਖ਼ਰੀਫ ਦੀ ਫਸਲ ਦਾ ਨਹੀਂ ਪਤਾ ਉਹ ਕਿਸਾਨਾਂ ਦਾ ਕੀ ਭਲਾ ਕਰੇਗਾ? ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਝੋਨੇ ਦੀ ਫਸਲ ਰਬੀ ਦੀ ਫਸਲ ਹੈ ਕਿ ਖ਼ਰੀਫ ਦੀ। ਜਿਸ ਪ੍ਰਧਾਨ ਮੰਤਰੀ ਨੂੰ ਝੋਨਾ ਅਤੇ ਕਣਕ ਵਿਚਾਲੇ ਫਰਕ ਨਹੀਂ ਪਤਾ ਉਹ ਕੀ ਕਿਸਾਨਾਂ ਦਾ ਭਲਾ ਕਰੇਗਾ। ਪ੍ਰਧਾਨ ਮੰਤਰੀ ਲਈ ਮੁਹਾਵਰਾ ਹੈ- ਨਿੰਮ ਹਕੀਮ ਖ਼ਤਰਾ-ਏ-ਜਾਨ।'


author

Inder Prajapati

Content Editor

Related News