ਕੋਰੋਨਾ ਤੋਂ ਬਾਅਦ ਹੁਣ ਚੀਨ ਦਾ CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾ

Wednesday, Sep 30, 2020 - 02:24 AM (IST)

ਬੀਜ਼ਿੰਗ - ਇਸ ਵੇਲੇ ਜਿਵੇਂ ਦੁਨੀਆ ਭਰ ਵਿਚ ਬੀਮਾਰੀਆਂ ਦਾ ਮੇਲਾ ਲੱਗਿਆ ਹੋਇਆ ਹੈ। ਕੋਰੋਨਾ ਮਹਾਮਾਰੀ ਨਾਲ ਤਾਂ ਸਾਰੇ ਨਜਿੱਠ ਰਹੇ ਹਨ। ਦੁਨੀਆ ਦੇ ਹਰ ਕੋਨੇ ਵਿਚ ਇਕ ਤੋਂ ਬਾਅਦ ਇਕ ਨਵੀਆਂ ਬੀਮਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਇਕ ਹੋਰ ਬੀਮਾਰੀ ਨੇ ਭਾਰਤ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਦੱਸ ਦਈਏ ਕਿ ਚੀਨ ਦਾ ਇਹ ਵਾਇਰਸ ਭਾਰਤ ਵਿਚ ਬੀਮਾਰੀਆਂ ਫੈਲਾ ਸਕਦਾ ਹੈ।

ਜਾਣਕਾਰੀ ਮੁਤਾਬਕ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦਾ ਕੈਟ ਕਿਊ ਵਾਇਰਸ (ਸੀ. ਕਿਊ.) ਭਾਰਤ ਵਿਚ ਬੁਖਾਰ ਨਾਲ ਸਬੰਧਿਤ ਕਈ ਹੋਰ ਬੀਮਾਰੀਆਂ ਫੈਲਾ ਸਕਦਾ ਹੈ। ਕੋਰੋਨਾਵਾਇਰਸ ਦੀ ਲਾਗ ਚੀਨ ਤੋਂ ਹੀ ਫੈਲੀ ਹੈ ਅਤੇ ਪੂਰੀ ਦੁਨੀਆ ਵਿਚ ਇਸ ਨਾਲ ਕਰੀਬ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਵਿਚ ਵੀ ਕੋਰੋਨਾ ਦੇ ਚੱਲਦੇ 96 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਮੱਛਰਾਂ ਦੇ ਜ਼ਰੀਏ ਹਮਲਾ ਕਰਦੈ ਵਾਇਰਸ
ਆਈ. ਸੀ. ਐੱਮ. ਆਰ. ਨੇ ਆਪਣੇ ਹਾਲ ਹੀ ਵਿਚ ਪ੍ਰਕਾਸ਼ਿਤ ਇਕ ਸੋਧ ਵਿਚ ਦਾਅਵਾ ਕੀਤਾ ਸੀ ਕਿ ਮੱਛਰ ਜਿਹੇ ਖੂਨ ਚੂਸਣ ਵਾਲੇ ਜੀਵਾਂ ਤੋਂ ਇਨਸਾਨਾਂ ਵਿਚ ਫੈਲਣ ਵਾਲਾ ਇਹ ਵਾਇਰਸ ਮੈਨੇਜਾਇਟਿਸ ਅਤੇ ਬੱਚਿਆਂ ਵਿਚ ਦਿਮਾਗੀ ਬੁਖਾਰ ਜਿਹੀਆਂ ਬੀਮਾਰੀਆਂ ਫੈਲਾ ਸਕਦਾ ਹੈ। ਆਈ. ਸੀ. ਐੱਮ. ਆਰ. ਮੁਤਾਬਕ, ਭਾਰਤ ਵਿਚ ਪਾਏ ਜਾਣ ਵਾਲੇ ਮੱਛਰ ਇਸ ਸੀ ਕਿਊ ਵਾਇਰਸ ਨੂੰ ਫੈਲਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹਨ। ਥਣਧਾਰੀ ਜਾਨਵਰਾਂ ਵਿੱਚ ਸੂਰ ਇਸ ਵਾਇਰਸ ਦੇ ਪ੍ਰਾਇਮੀਰ ਕੈਰੀਅਰ ਹੁੰਦੇ ਹਨ।

ਕੈਟ ਕਿਊ ਵਾਇਰਸ ਦੀ ਮੌਜੂਦਗੀ ਦਾ ਮਿਲਿਆ ਪ੍ਰਮਾਣ
ਆਈ. ਸੀ. ਐੱਮ. ਆਰ. ਦੇ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜ਼ੀ (ਐੱਨ. ਆਈ. ਵੀ.) ਦੇ 7 ਖੋਜਕਾਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਅਤੇ ਵਿਅਤਨਾਮ ਵਿਚ ਕੈਟ ਕਿਊ ਵਾਇਰਸ ਦੀ ਮੌਜੂਦਗੀ ਦਾ ਪਤਾ ਲੱਗਾ ਹੈ। ਉਥੇ ਕਿਊ ਲੇਕਸ ਮੱਛਰਾਂ ਅਤੇ ਸੂਰਾਂ ਵਿਚ ਇਹ ਵਾਇਰਸ ਮਿਲਿਆ ਹੈ। ਮਾਹਿਰਾਂ ਨੇ ਚਿਤਾਇਆ ਹੈ ਕਿ ਭਾਰਤ ਵਿਚ ਵੀ ਕਿਊ ਲੇਕਸ ਮੱਛਰਾਂ ਵਿਚ ਕੈਟ ਕਿਊ ਵਾਇਰਸ ਜਿਹਾ ਹੀ ਕੁਝ ਮਿਲਿਆ ਹੈ। ਸੰਸਥਾ ਨੇ ਕਿਹਾ ਕਿ ਸੀ ਕਿਊ ਵਾਇਰਸ ਸੂਰਾਂ ਵਿਚ ਹੀ ਪਾਇਆ ਜਾਂਦਾ ਹੈ ਅਤੇ ਚੀਨ ਦੇ ਪਾਲਤੂ ਸੂਰਾਂ ਵਿਚ ਇਸ ਵਾਇਰਸ ਖਿਲਾਫ ਪੈਦਾ ਹੋਈ ਐਂਟੀਬਾਡੀ ਪਾਈ ਗਈ ਹੈ। ਉਨਾਂ ਦਾ ਆਖਣਾ ਹੈ ਕਿ ਕੈਟ ਕਿਊ ਵਾਇਰਸ ਨੇ ਚੀਨ ਵਿਚ ਸਥਾਨਕ ਪੱਧਰ 'ਤੇ ਆਪਣਾ ਪ੍ਰਕੋਪ ਫੈਲਾਉਣਾ ਸ਼ੁਰੂ ਕਰ ਦਿੱਤਾ ਹੈ।


Khushdeep Jassi

Content Editor

Related News