ਅਖਿਰ ਕਿੰਨਾ ਪੁਰਾਣਾ ਹੈ ਸੈਲਫੀ ਦਾ ਇਤਿਹਾਸ, ਜਾਣੋ ਇਸ ਨਾਲ ਜੁੜੀਆਂ ਹੋਰ ਰੋਚਕ ਗੱਲਾਂ

09/29/2020 2:59:19 AM

ਨਵੀਂ ਦਿੱਲੀ - ਅਜੋਕੇ ਸਮੇਂ 'ਚ ਸੈਲਫੀ ਦਾ ਕਰੇਜ਼ ਹਰ ਕਿਸੇ 'ਚ ਵਿਖਾਈ ਦਿੰਦਾ ਹੈ। ਵਿਕਸਿਤ ਹੁੰਦੇ ਮੋਬਾਈਲ ਫੋਨ ਅਤੇ ਉਸਦੇ ਕੈਮਰੇ ਦੀ ਗੁਣਵੱਤਾ 'ਚ ਸੁਧਾਰ ਲੋਕਾਂ ਨੂੰ ਆਪਣੀ ਤਸਵੀਰਾਂ ਖਿੱਚਣ ਲਈ ਉਤਸ਼ਾਹਤ ਕੀਤਾ ਹੈ ਪਰ ਕੀ ਤੁਹਾਨੂੰ ਸੈਲਫੀ ਦੇ ਇਤਿਹਾਸ ਬਾਰੇ ਪਤਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੀ ਪਹਿਲੀ ਸੈਲਫੀ ਅੱਜ ਤੋਂ ਡੇਢ ਸਦੀ ਪਹਿਲਾਂ ਖਿੱਚੀ ਗਈ ਸੀ।

ਦੁਨੀਆ ਦੀ ਪਹਿਲੀ ਸੈਲਫੀ ਸਾਲ 1850 'ਚ ਲਈ ਗਈ ਸੀ। ਹਾਲਾਂਕਿ, ਇਹ ਅੱਜ ਦੀ ਤਰ੍ਹਾਂ ਚਮਕਦੀ ਸੈਲਫੀ ਨਹੀਂ, ਸਗੋਂ ਇੱਕ ਸੈਲਫ ਪੋਟਰੇਟ ਹੈ। ਇਹ ਸੈਲਫੀ ਸਵੀਡਿਸ਼ ਆਰਟ ਫੋਟੋਗ੍ਰਾਫਰ ਆਸਕੇ ਗੁਸਤੇਵ ਰੈਜਲੈਂਡਰ ਦੀ ਹੈ। ਦੱਸ ਦਈਏ ਕਿ ਇਸ ਸੈਲਫ ਪੋਟਰੇਟ ਨੂੰ ਉੱਤਰੀ ਯਾਰਕਸ਼ਾਇਰ ਦੇ ਮਾਰਫੇਟਸ ਆਫ ਹੇਰੋਗੇਟ ਨੇ 70,000 ਪਾਉਂਡ ਯਾਨੀ ਕਰੀਬ 66.5 ਲੱਖ ਰੁਪਏ 'ਚ ਨੀਲਾਮ ਕੀਤਾ ਗਿਆ ਸੀ। 

ਇੱਕ ਦਾਅਵਾ ਇਹ ਵੀ
ਉਂਝ ਇੱਕ ਦਾਅਵਾ ਇਹ ਵੀ ਹੈ ਕਿ ਪਹਿਲੀ ਸੈਲਫੀ ਸਾਲ 1839 'ਚ ਖਿੱਚੀ ਗਈ ਸੀ। ਅਮਰੀਕੀ ਫੋਟੋਗ੍ਰਾਫਰ ਰਾਬਰਟ ਕੋਰਨੇਲਿਅਸ ਨੇ ਇਸ ਸੈਲਫੀ ਨੂੰ ਖਿੱਚੀ ਸੀ। ਉਨ੍ਹਾਂ ਨੇ ਆਪਣੇ ਕੈਮਰੇ ਰਾਹੀਂ ਆਪਣੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।

ਕੀ ਹੈ ਸੇਲਫੀ? 
ਮੋਬਾਈਲ ਫੋਨ ਨਾਲ ਖੁਦ ਦੀ ਖਿੱਚੀ ਗਈ ਫੋਟੋ ਨੂੰ ਆਮ ਤੌਰ 'ਤੇ ਸੈਲਫੀ ਕਿਹਾ ਜਾਂਦਾ ਹੈ ਪਰ ਇਸ ਸ਼ਬਦ ਦਾ ਚਲਨ ਪਿਛਲੇ ਕੁੱਝ ਸਾਲਾਂ ਤੋਂ ਕਾਫੀ ਵਧਿਆ ਹੈ। ਪਹਿਲੀ ਵਾਰ ਸੈਲਫੀ ਸ਼ਬਦ ਦਾ ਇਸਤੇਮਾਲ ਆਸਟਰੇਲਿਆਈ ਵੈੱਬਸਾਈਟ ਫੋਰਮ ਏ.ਬੀ.ਸੀ. ਆਨਲਾਈਨ ਨੇ 13 ਸਤੰਬਰ 2002 'ਚ ਕੀਤਾ ਸੀ। ਟਾਈਮ ਮੈਗਜ਼ੀਨ ਨੇ ਸਾਲ 2012 ਦੇ 10 ਮੂਲ ਸ਼ਬਦਾਂ 'ਚ ਸੈਲਫੀ ਸ਼ਬਦ ਨੂੰ ਸਥਾਨ ਦਿੱਤਾ ਸੀ। ਆਕਸਫੋਰਡ ਡਿਕਸ਼ਨਰੀ ਨੇ ਸੈਲਫੀ ਸ਼ਬਦ ਨੂੰ ਸਾਲ 2013 'ਚ ਵਰਡ ਆਫ ਦਿ ਈਅਰ ਐਲਾਨ ਕੀਤਾ।

ਸੈਲਫੀ ਲੈਣ ਦੀ ਧਮਾਕੇਦਾਰ ਸ਼ੁਰੂਆਤ ਸਾਲ 2011 ਤੋਂ ਮੰਨੀ ਜਾਂਦੀ ਹੈ, ਜਦੋਂ ਇੱਕ ਮਕਾਊ ਪ੍ਰਜਾਤੀ ਦੇ ਇੱਕ ਬਾਂਦਰ ਨੇ ਇੰਡੋਨੇਸ਼ਿਆ 'ਚ ਬ੍ਰਿਟਿਸ਼ ਵਾਈਲਡ ਲਾਈਫ ਫੋਟੋਗ੍ਰਾਫਰ ਡੇਵਿਡ ਸਲਾਟਰ ਦੇ ਕੈਮਰੇ ਦਾ ਬਟਨ ਦਬਾ ਕੇ ਸੈਲਫੀ ਲਈ ਸੀ।


Inder Prajapati

Content Editor

Related News