76 ਸਾਲ ਬਾਅਦ ਪੂਰੀ ਦੁਨੀਆ ''ਚ ਹੋਣਗੇ ਬਲਿਊ ਮੂਨ ਦੇ ਦੀਦਾਰ

09/25/2020 4:19:14 PM

ਨੈਸ਼ਨਲ ਡੈਸਕ—ਇਸ ਸਾਲ ਅਕਤੂਬਰ ਦਾ ਮਹੀਨਾ ਬਹੁਤ ਖਾਸ ਰਹਿਣ ਵਾਲਾ ਹੈ। ਦਰਅਸਲ 76 ਸਾਲ ਬਾਅਦ ਲੋਕਾਂ ਨੂੰ ਨੀਲੇ ਚੰਦ (ਬਲਿਊ ਮੂਨ) ਦਾ ਦੀਦਾਰ ਹੋਣ ਵਾਲਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਘਟਨਾ ਦੌਰਾਨ ਚੰਦ ਦੀ ਖੂਬਸੂਰਤੀ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੋਵੇਗੀ। ਅਮੂਮਨ ਕੁਝ ਦਹਾਕਿਅ ਦੇ ਅੰਤਰਾਲ 'ਤੇ ਇਹ ਖਗੋਲੀ ਘਟਨਾ ਹੁੰਦੀ ਹੈ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬਲਿਊ ਮੂਨ ਪੂਰੇ ਵਿਸ਼ਵ 'ਚ ਦੇਖਣ ਨੂੰ ਮਿਲਿਆ ਸੀ। ਹੁਣ ਸਾਲ 1944 ਦੇ ਬਾਅਦ ਹੁਣ ਪਹਿਲੀ ਵਾਰ ਇਸ ਨੂੰ ਸਾਊਥ ਅਮਰੀਕਾ, ਭਾਰਤ, ਯੂਰਪ ਏਸ਼ੀਆ ਸਮੇਤ ਪੂਰੇ ਵਿਸ਼ਵ ਤੋਂ ਦੇਖਿਆ ਜਾ ਸਕੇਗਾ। ਵੀਰ ਬਹਾਦੁਰ ਸਿੰਘ ਦੇ ਖਗੋਲੀਵਿਦ ਅਮਰ ਪਾਲ ਸਿੰਘ ਨੇ ਦੱਸਿਆ ਕਿ 31 ਅਕਤੂਬਰ 2020 ਦੇ ਬਾਅਦ ਇਹ ਦੁਰਲੱਭ ਨਜ਼ਾਰੇ ਨੂੰ 19 ਸਾਲਾਂ ਦੇ ਬਾਅਦ 2039 'ਚ ਦੇਖਿਆ ਜਾ ਸਕੇਗਾ। 
ਇਸ ਘਟਨਾ ਦਾ ਨਜ਼ਾਰਾ ਮਨਮੋਹਕ ਹੋਣ ਦੇ ਨਾਲ ਖਗੋਲ ਵਿਗਿਆਨ 'ਚ ਰੂਚੀ ਰੱਖਣ ਵਾਲਿਆਂ ਲਈ ਬਹੁਤ ਅਨੋਖਾ ਹੋਵੇਗਾ। ਅਮਰ ਪਾਲ ਸਿੰਘ ਨੇ ਦੱਸਿਆ ਕਿ ਫੂਲ ਮੂਨ ਦੀ ਘਟਨਾ 29 ਦਿਨਾਂ ਦੇ ਅੰਤਰਾਲ 'ਤੇ ਹੁੰਦੀ ਹੈ। ਜਦਕਿ ਇਕ ਮਹੀਨੇ 'ਚ 30 ਜਾਂ 31 ਦਿਨ ਹੁੰਦੇ ਹਨ। ਅਜਿਹੇ 'ਚ ਇਕ ਮਹੀਨੇ ਦੇ ਅੰਦਰ ਦੋ ਫੂਲ ਮੂਨ ਦੀ ਘਟਨਾ ਢਾਈ ਤੋਂ ਤਿੰਨ ਸਾਲਾਂ ਦੇ ਵਿਚਕਾਰ ਘੱਟਦੀ ਹੈ। ਪੂਰੀ ਦੁਨੀਆ 'ਚ ਇਹ ਖਗੋਲੀ ਘਟਨਾ ਇਕੱਠੇ ਦਿਖਾਈ ਨਹੀਂ ਦਿੰਦੀ ਹੈ। ਖਗੋਲੀ ਘਟਨਾ ਦੇ ਦੌਰਾਨ ਚੰਦਰਮਾ ਦੀ ਰੋਸ਼ਨੀ ਜਾਂ ਰੰਗ 'ਚ ਕੋਈ ਬਦਲਾਅ ਨਹੀਂ ਹੁੰਦਾ ਹੈ। ਉਹ ਆਮ ਦਿਨ੍ਹਾਂ 'ਚ ਘੱਟਣ ਵਾਲੀ ਪੂਰਨਮਾਸ਼ੀ ਦੇ ਸਮਾਨ ਜ਼ਿਆਦਾ ਚਮਕਦਾਰ ਅਤੇ ਵੱਡਾ ਨਜ਼ਰ ਆਉਂਦਾ ਹੈ। 
ਬਲਿਊ ਮੂਨ ਕੀ ਹੈ
ਬਲਿਊ ਮੂਨ ਦਾ ਮਤਲਬ ਇਹ ਨਹੀਂ ਕਿ ਚੰਦ ਪੂਰਾ ਨੀਲੇ ਰੰਗ ਦਾ ਹੋ ਜਾਵੇਗਾ। ਇਸ ਦਿਨ ਚੰਦ ਦਾ ਪੂਰਾ ਰੰਗ ਨਹੀਂ ਬਦਲਦਾ ਹੈ। ਜਦੋਂ ਕਿ ਇਕ ਮਹੀਨੇ ਦੇ ਅੰਦਰ ਭਾਵ 30 ਦਿਨਾਂ ਦੀ ਮਿਆਦ 'ਚ ਦੋ ਵਾਰ ਪੂਰਨਮਾਸ਼ੀ ਅਤੇ ਫੂਲ ਮੂਨ ਦਾ ਸਹਿਯੋਗ ਬਣਦਾ ਹੈ ਤਾਂ ਉਸ ਨੂੰ ਬਲਿਊ ਮੂਨ ਹੀ ਕਿਹਾ ਜਾਂਦਾ ਹੈ। ਸ਼ੋਸ਼ਲ ਮੀਡੀਆ 'ਤੇ ਬਲਿਊ ਮੂਨ ਦੇ ਰੂਪ 'ਚ ਨੀਲੇ ਰੰਗ ਦਾ ਚੰਦ ਦਿਖਾਇਆ ਜਾਂਦਾ ਹੈ ਪਰ ਇਹ ਸੱਚ ਨਹੀਂ ਹੈ। ਦੱਸ ਦੇਈਏ ਕਿ ਸਾਲ 2020 'ਚ ਦੋ ਵਾਰ ਫੂਲ ਮੂਨ ਹੋਣ ਜਾ ਰਿਹਾ ਹੈ। ਅਕਤੂਬਰ ਨੂੰ ਪੂਰਨਮਾਸ਼ੀ ਦਾ ਪਹਿਲਾਂ ਮੌਕਾ ਹੋਵੇਗਾ। ਇਸ ਦੇ ਬਾਅਦ 31 ਅਕਤੂਬਰ ਨੂੰ ਵੀ ਪੂਰਨਮਾਸ਼ੀ ਹੋਵੇਗੀ। ਹਮੇਸ਼ਾ ਇਕ ਸਾਲ 'ਚ 12 ਪੂਰਨਮਾਸ਼ੀ ਹੁੰਦੀ ਹੈ, ਪਰ ਇਸ ਵਾਰ 13 ਪੂਰਨਮਾਸ਼ੀ ਹੋਣਗੀਆਂ। ਇਸ ਤੋਂ ਬਾਅਦ ਸਾਲ 2039 'ਚ ਬਲਿਊ ਮੂਨ ਦੇਖਣ ਨੂੰ ਮਿਲੇਗਾ।


Aarti dhillon

Content Editor

Related News