30 ਸਾਲ ਬਾਅਦ ਰਿਹਾਅ ਹੋਇਆ ਪਾਕਿਸਤਾਨੀ ਕੈਦੀ ਮੁਹੰਮਦ ਰਮਜਾਨ
Saturday, Nov 29, 2025 - 01:07 AM (IST)
ਅੰਮ੍ਰਿਤਸਰ (ਨੀਰਜ) - ਭਾਰਤ-ਪਾਕਿਸਤਾਨ ਵਿਚਕਾਰ ਕੈਦੀਆਂ ਦੀ ਅਦਲੀ-ਬਦਲੀ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਅੱਜ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਤਿੰਨ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਸ ’ਚ ਇਕ ਕੈਦੀ ਮੁਹੰਮਦ ਰਮਜ਼ਾਨ ਹੈ, ਜੋ 30 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਹੋਇਆ ਹੈ।
ਜਾਣਕਾਰੀ ਅਨੁਸਾਰ ਮੁਹੰਮਦ ਰਮਜ਼ਾਨ ਪਾਕਿਸਤਾਨ ਲਈ ਜਾਸੂਸੀ ਕਰਦੇ ਹੋਏ ਰਾਜਸਥਾਨ ’ਚ ਫੜਿਆ ਗਿਆ ਸੀ, ਜਿੱਥੇ ਉਸ ’ਤੇ ਜਾਸੂਸੀ ਕਰਨ ਦੇ ਦੋਸ਼ ਸਾਬਤ ਹੋਏ ਅਤੇ ਸਜ਼ਾ ਮਿਲੀ। ਫਿਲਹਾਲ ਕਾਫੀ ਲੰਮੇ ਸਮੇਂ ਤੋਂ ਬਾਅਦ ਅਜਿਹੇ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ, ਜਿਨ੍ਹਾਂ ’ਤੇ ਜਾਸੂਸੀ ਦੇ ਦੋਸ਼ ਸਾਬਤ ਹੋਏ ਸੀ। ਇਸ ਤੋਂ ਪਹਿਲਾਂ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਜੇਲ ’ਚ ਹੱਤਿਆ ਹੋ ਗਈ ਸੀ।
