ਇਹ ਆਦਤਾਂ ਅਪਣਾਓ, ਵਧ ਜਾਏਗੀ 10 ਸਾਲ ਉਮਰ

01/15/2020 7:48:05 PM

ਨਵੀਂ ਦਿੱਲੀ(ਇੰਟ.)- ਜੇਕਰ ਸਾਲ 2020 ਵਿਚ ਤੁਹਾਡਾ 50ਵਾਂ ਜਨਮ ਦਿਨ ਹੈ ਜਾਂ ਤੁਹਾਡੇ ਪਿਤਾ ਜਾਂ ਮਾਂ 50 ਸਾਲ ਦੇ ਹੋਣ ਵਾਲੇ ਹਨ ਤਾਂ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ 5 ਜਾਦੂਮਈ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਉਮਰ ਨੂੰ 10 ਸਾਲ ਤਕ ਵਧਾ ਸਕਦੇ ਹੋ। ਜਨਤਕ ਸਿਹਤ ਬਾਰੇ ਹਾਰਵਰਡ ਟੀ. ਐੱਚ. ਚੇਨ ਸਕੂਲ ਵਲੋਂ ਕਰਵਾਏ ਗਏ ਇਕ ਨਵੇਂ ਅਧਿਐਨ ਵਿਚ ਇਹ ਤੱਥ ਸਾਹਮਣੇ ਆਏ ਹਨ ਕਿ ਇਨ੍ਹਾਂ 5 ਆਮ ਚੰਗੀਆਂ ਆਦਤਾਂ ਨੂੰ ਅਪਣਾ ਕੇ ਤੁਸੀਂ ਕੈਂਸਰ, ਦਿਲ ਦੀਆਂ ਬੀਮਾਰੀਆਂ ਤੇ ਟਾਈਪ-2 ਦੀ ਸ਼ੂਗਰ ਵਰਗੀਆਂ ਮਾਰੂ ਬੀਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ। ਆਓ ਇਨ੍ਹਾਂ 5 ਆਦਤਾਂ ਬਾਰੇ ਜਾਣੀਏ।ਔਰਤਾਂ ਦੀ 10 ਸਾਲ ਅਤੇ ਮਰਦਾਂ ਦੀ 7.6 ਸਾਲ ਵਧਦੀ ਹੈ ਉਮਰਬਰਤਾਨਵੀ ਮੈਡੀਕਲ ਰਸਾਲੇ 'ਬੀ. ਐੱਮ. ਜੇ.' ਵਿਚ ਛਪੇ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜੇਕਰ 50 ਸਾਲ ਦੀ ਉਮਰ ਤਕ ਪੁੱਜਦਿਆਂ-ਪੁੱਜਦਿਆਂ ਆਪਣੇ ਜੀਵਨ ਢੰਗ-ਤਰੀਕੇ ਵਿਚ ਸੁਧਾਰ ਕਰ ਲਿਆ ਜਾਵੇ ਅਤੇ ਸਹੀ ਖਾਣ-ਪੀਣ ਅਤੇ ਕਸਰਤ ਨਾਲ 4-5 ਚੰਗੀਆਂ ਆਦਤਾਂ ਨੂੰ ਬਕਾਇਦਾ ਤੌਰ 'ਤੇ ਅਪਣਾ ਲਿਆ ਜਾਵੇ ਤਾਂ ਨਾ ਸਿਰਫ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਸਗੋਂ ਔਰਤਾਂ ਦੀ ਉਮਰ 10.6 ਸਾਲ ਅਤੇ ਮਰਦਾਂ ਦੀ ਉਮਰ 7.6 ਸਾਲ ਵਧ ਸਕਦੀ ਹੈ।

ਸਿਗਰਟਨੋਸ਼ੀ ਨੂੰ ਕਹੀ ਜਾਵੇ ਅਲਵਿਦਾ
ਉਂਝ ਤਾਂ ਸਿਗਰਟਨੋਸ਼ੀ ਕਿਸੇ ਵੀ ਉਮਰ ਦੇ ਇਨਸਾਨ ਲਈ ਚੰਗੀ ਨਹੀਂ ਹੈ ਪਰ ਜੇਕਰ ਤੁਹਾਡੀ ਉਮਰ ਵਧ ਰਹੀ ਹੈ ਤਾਂ ਸਿਗਰਟਨੋਸ਼ੀ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿਣ ਨਾਲ ਹੀ ਤੁਹਾਡੀ ਭਲਾਈ ਹੈ। ਸਿਵਰਟਨੋਸ਼ੀ ਦਾ ਸਿੱਧਾ ਅਸਰ ਤੁਹਾਡੇ ਫੇਫੜਿਆਂ ਤੇ ਦਿਲ 'ਤੇ ਪੈਂਦਾ ਹੈ ਜਿਸ ਨਾਲ ਬੀਮਾਰੀਆਂ ਅਤੇ ਮੌਤ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਸਿਗਰਟਨੋਸ਼ੀ ਦੀ ਆਦਤ ਛੱਡੋ ਤੇ ਜ਼ਿੰਦਗੀ ਨਾਲ ਰਿਸ਼ਤਾ ਜੋੜੋ।ਸੰਤੁਲਤ ਖੁਰਾਕ ਲਈ ਜਾਵੇਬਾਹਰ ਦਾ ਖਾਣਾ, ਫਾਸਟ ਫੂਡ, ਪ੍ਰੋਸੈਸਡ ਫੂਡ, ਡੱਬਾ ਬੰਦ ਖਾਣਾ, ਇਨ੍ਹਾਂ ਸਾਰੀਆਂ ਗੈਰ-ਸਿਹਤਮੰਦ ਚੀਜ਼ਾਂ ਨੂੰ ਜੇਕਰ ਆਪਣੇ ਜੀਵਨ ਤੋਂ ਬਾਹਰ ਕੱਢ ਦਿਓ ਅਤੇ ਸੰਤੁਲਤ ਤੇ ਸਿਹਤਮੰਦ ਖੁਰਾਕ ਨੂੰ ਲਿਆ ਜਾਵੇ ਅਤੇ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਤਾਜ਼ਾ ਫਲਾਂ ਅਤੇ ਸਬਜ਼ੀਆਂ ਤੇ ਸਾਬਤ ਅਨਾਜ ਨੂੰ ਸ਼ਾਮਲ ਕਰੋ ਅਤੇ ਮਿੱਠੇ ਤੇ ਮਿੱਠੀਆਂ ਚੀਜ਼ਾਂ ਨੂੰ ਲੈਣਾ ਘਟਾਓ ਤਾਂ ਤੁਹਾਡੀ ਸਿਹਤ ਚੰਗੀ ਹੋ ਸਕਦੀ ਹੈ।

ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ
ਉਮਰ ਵਧਣ ਦਾ ਅਸਰ ਤੁਹਾਡੇ ਸਰੀਰ 'ਤੇ ਨਾ ਨਜ਼ਰ ਆਵੇ ਅਤੇ ਵਧਦੀ ਉਮਰ ਵਿਚ ਵੀ ਤੁਸੀਂ ਹਮੇਸ਼ਾ ਸਿਹਤਮੰਦ ਬਣੇ ਰਹੋ ਤਾਂ ਇਸ ਲਈ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਘੱਟੋ-ਘੱਟ 30 ਮਿੰਟ ਜਿਸਮਾਨੀ ਸਰਗਰਮੀ ਜ਼ਰੂਰ ਕਰੋ।ਬੀ. ਐੱਮ. ਆਈ. ਅਤੇ ਭਾਰ ਨੂੰ ਰੱਖੋ ਕੰਟਰੋਲ 'ਚਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਭਾਰ 'ਤੇ ਕੰਟਰੋਲ ਰੱਖੋ ਅਤੇ ਉਸ ਦੇ ਲਈ ਆਪਣੇ ਬੀ. ਐੱਮ. ਆਈ. ਬਾਡੀ, ਮਾਸ ਇੰਡੈਕਸ ਨੂੰ ਵੀ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਚੇਤੇ ਰਹੇ ਕਿ ਤੁਹਾਡਾ ਬੀ. ਐੱਮ. ਆਈ. 18.5 ਅਤੇ 24.9 ਵਿਚਕਾਰ ਹੀ ਰਹੇ ਅਤੇ ਇਸ ਤੋਂ ਵਧੇ ਨਾ।

ਸ਼ਰਾਬ ਦੀ ਮਿਕਦਾਰ ਰਹੇ ਕਾਬੂ 'ਚ
ਔਰਤਾਂ ਲਈ ਸ਼ਰਾਬ ਦਾ ਇਕ ਛੋਟਾ ਗਿਲਾਸ ਅਤੇ ਮਰਦਾਂ ਲਈ ਬੀਅਰ ਦਾ ਇਕ ਨੁਕਤਾ ਇਸ ਤੋਂ ਵਧ ਅਲਕੋਹਲ ਦਾ ਇਸਤੇਮਾਲ ਨਾ ਕੀਤਾ ਜਾਵੇ। ਨਹੀਂ ਤਾਂ ਸਿਹਤ ਨੂੰ ਨੁਕਸਾਨ ਪੁੱਜੇਗਾ ਅਤੇ ਤੁਹਾਡੀ ਉਮਰ ਤੇਜ਼ੀ ਨਾਲ ਘਟਣ ਲੱਗੇਗੀ।


Baljit Singh

Content Editor

Related News