ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ, ਅਨੋਖ਼ੀ ਚੋਰੀ ਨੇ ਸਭ ਨੂੰ ਕੀਤਾ ਹੈਰਾਨ

Saturday, Jul 08, 2023 - 10:21 PM (IST)

ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ, ਅਨੋਖ਼ੀ ਚੋਰੀ ਨੇ ਸਭ ਨੂੰ ਕੀਤਾ ਹੈਰਾਨ

ਮੁੰਬਈ (ਭਾਸ਼ਾ): ਮੁੰਬਈ ਪੁਲਸ ਨੇ ਪੱਛਮੀ ਉਪਨਗਰ ਵਿਚ ਇਕ ਨਾਲੇ 'ਤੇ 6,000 ਕਿੱਲੋਗ੍ਰਾਮ ਲੋਹੇ ਦਾ ਪੁਲ਼ ਚੋਰੀ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗੁਰ ਨਗਰ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਲਾਡ (ਪੱਛਮੀ) ਵਿਚ 90 ਫੁੱਟ ਲੰਬੇ ਪੁਲ਼ ਦਾ ਨਿਰਮਾਣ ਬਿਜਲੀ ਕੰਪਨੀ 'ਅਡਾਨੀ ਇਲੈਕਟ੍ਰੀਸਿਟੀ' ਨੇ ਉੱਥੋਂ ਬਿਜਲੀ ਦੀਆਂ ਤਾਰਾਂ ਨੂੰ ਮੋੜਨ ਲਈ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਦੇ 3 ਸ਼ਾਰਪ ਸ਼ੂਟਰ ਚੜ੍ਹੇ ਪੁਲਸ ਅੜਿੱਕੇ, ਦਿੱਲੀ ਤੋਂ ਹੋਈ ਗ੍ਰਿਫ਼ਤਾਰੀ

ਉਨ੍ਹਾਂ ਦੱਸਿਆ ਕਿ ਨਾਲੇ ’ਤੇ ਪੱਕਾ ਪੁਲ ਬਣਨ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਆਰਜ਼ੀ ਪੁਲ ਨੂੰ ਇਲਾਕੇ ਦੀ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਅਸਥਾਈ ਪੁਲ 26 ਜੂਨ ਨੂੰ ਗਾਇਬ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪਾਵਰ ਕੰਪਨੀ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਪੁਲ਼ ਨੂੰ ਆਖਰੀ ਵਾਰ 6 ਜੂਨ ਨੂੰ ਦੇਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਮੌਕੇ 'ਤੇ ਕੋਈ ਸੀ.ਸੀ.ਟੀ.ਵੀ. ਕੈਮਰਾ ਮੌਜੂਦ ਨਹੀਂ ਸੀ, ਪੁਲਸ ਨੇ ਆਸਪਾਸ ਦੇ ਖੇਤਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਅਤੇ 11 ਜੂਨ ਨੂੰ ਇਕ ਵੱਡੇ ਵਾਹਨ ਨੂੰ ਪੁਲ ਵੱਲ ਵਧਦੇ ਦੇਖਿਆ। ਬਾਅਦ ਵਿਚ, ਪੁਲਸ ਨੇ ਇਸ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਧਾਰ 'ਤੇ ਵਾਹਨ ਨੂੰ ਟਰੇਸ ਕੀਤਾ।

ਇਹ ਖ਼ਬਰ ਵੀ ਪੜ੍ਹੋ - ਖ਼ਾਕੀ 'ਤੇ ਲੱਗਿਆ ਇਕ ਹੋਰ ਦਾਗ! ਥਾਣੇ ਅੰਦਰ ਵਰਦੀ 'ਚ ਨਸ਼ਾ ਕਰਦਾ ਦਿਸਿਆ ਪੰਜਾਬ ਪੁਲਸ ਦਾ ਥਾਣੇਦਾਰ

ਵਾਹਨ ਵਿਚ ਗੈਸ ਕੱਟਣ ਵਾਲੀਆਂ ਮਸ਼ੀਨਾਂ ਸਨ ਜੋ ਪੁਲ ਨੂੰ ਕੱਟਣ ਅਤੇ 6,000 ਕਿਲੋ ਲੋਹਾ ਚੋਰੀ ਕਰਨ ਲਈ ਵਰਤੀਆਂ ਗਈਆਂ ਸਨ। ਅਗਲੇਰੀ ਜਾਂਚ ਵਿਚ ਪੁਲਸ ਨੇ ਬਿਜਲੀ ਕੰਪਨੀ ਦੇ ਇਕ ਕਰਮਚਾਰੀ ਤੱਕ ਪਹੁੰਚ ਕੀਤੀ ਜਿਸ ਨੂੰ ਪੁਲ਼ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਕਰਮਚਾਰੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News