ਅਡਾਣੀ ਦੀ ਕੰਪਨੀ ਨੇ ਆਸਟ੍ਰੇਲੀਆ ਦੇ ਬੇਨ ਪੇਨਿੰਗਸ ''ਤੇ ਕੀਤਾ ਮੁਕੱਦਮਾ

Wednesday, Sep 30, 2020 - 01:08 AM (IST)

ਮੈਲਬਰਨ - ਊਰਜਾ ਖੇਤਰ ਦੀ ਦਿੱਗਜ਼ ਭਾਰਤੀ ਕੰਪਨੀ ਅਡਾਨੀ ਦੇ ਨਾਲ ਆਸਟ੍ਰੇਲੀਆ ਵਿਚ ਇਕ ਵਿਵਾਦਤ ਕੋਲਾ ਖਦਾਨ ਨੂੰ ਲੈ ਕੇ ਇਕ ਰਿਟਾਰਾਇਡ ਪਾਦਰੀ ਦਾ ਪੁੱਤਰ ਕਾਨੂੰਨੀ ਲੜਾਈ ਲੱੜ ਰਿਹਾ ਹੈ। ਅਡਾਨੀ ਦੀ ਕੰਪਨੀ ਨੇ ਬੇਨ ਪੇਨਿੰਗਸ ਨਾਂ ਦੇ ਇਸ ਸ਼ਖਸ 'ਤੇ ਆਪਣੇ ਕਾਰੋਬਾਰ ਅਤੇ ਇਸ ਨਾਲ ਜੁੜੇ ਠੇਕੇਦਾਰਾਂ ਨੂੰ ਲਗਾਤਾਰ ਧਮਕਾਉਣ ਦਾ ਮਾਮਲਾ ਦਰਜ ਕੀਤਾ ਹੈ। ਕੰਪਨੀ ਅਤੇ ਬੇਨ ਵਿਚਾਲੇ ਟਕਰਾਅ ਨਾਰਥ ਗੈਲਿਲੀ ਬੇਸਿਨ ਦੀ ਕਾਰਮਾਇਕਲ ਖਦਾਨ ਨੂੰ ਲੈ ਕੇ ਹੈ। ਇਹ ਆਸਟ੍ਰੇਲੀਆ ਦੇ ਕੁਈਨਸਲੈਂਡ ਸੂਬੇ ਵਿਚ ਬ੍ਰਿਸਬੇਨ ਤੋਂ ਉੱਤਰ-ਪੱਛਮ ਵਿਚ ਕਰੀਬ 1200 ਕਿਲੋਮੀਟਰ 'ਤੇ ਸਥਿਤ ਹੈ।

ਕੰਪਨੀ ਕੋਲੇ ਨੂੰ ਭਾਰਤ ਭੇਜਣਾ ਚਾਹੁੰਦੀ ਹੈ ਪਰ ਇਸ ਨੂੰ ਲੈ ਕੇ ਇਥੇ ਕਈ ਸਾਲਾਂ ਤੋਂ ਵਿਰੋਧ ਚੱਲ ਰਿਹਾ ਹੈ ਅਤੇ ਹਾਲਤ ਇਹ ਹੈ ਕਿ ਬੀਤੇ ਕੁਝ ਸਾਲਾਂ ਦੌਰਾਨ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਿਵਾਦਤ ਪ੍ਰਾਜੈਕਟ ਬਣ ਗਿਆ ਹੈ। ਇਸ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਵਿਚ ਡਰ ਹੈ ਕਿ ਇਸ ਨਾਲ ਹੋਣ ਵਾਲਾ ਪ੍ਰਦੂਸ਼ਣ, ਉਦਯੋਗੀਕਰਣ ਅਤੇ ਜਹਾਜ਼ਾਂ ਦੀ ਜ਼ਿਆਦਾ ਆਵਾਜਾਈ ਨਾਲ ਆਸਟ੍ਰੇਲੀਆ ਦੀ ਗ੍ਰੇਟ ਬੈਰੀਅਰ ਰੀਫ ਨੂੰ ਨੁਕਸਾਨ ਪਹੁੰਚੇਗਾ, ਜੋ ਯੂਨੇਸਕੋ ਦੀ ਵਿਸ਼ਵ ਵਿਰਾਸਤਾਂ ਦੀ ਲਿਸਟ ਵਿਚ ਸ਼ਾਮਲ ਹੈ। ਭਾਰੀ ਵਿਰੋਧ ਦੇ ਬਾਵਜੂਦ ਆਸਟ੍ਰੇਲੀਆਈ ਸਰਕਾਰ ਨੇ ਬੀਤੇ ਸਾਲ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਕੋਲਾ ਖਦਾਨ ਜਲਵਾਯੂ ਪਰਿਵਰਤਨ ਅਤੇ ਊਰਜਾ ਨੀਤੀ ਨੂੰ ਲੈ ਕੇ ਆਸਟ੍ਰੇਲੀਆ ਵਿਚ ਮਤਭੇਦ ਦਾ ਪ੍ਰਤੀਕ ਬਣ ਗਈ ਹੈ। ਇਸ ਦਾ ਦੁਨੀਆ ਦੀ ਸਭ ਤੋਂ ਵੱਡੀਆਂ ਖਦਾਨਾਂ ਵਿਚੋਂ ਇਕ ਬਣਨਾ ਤੈਅ ਹੈ।

PunjabKesari

ਪੇਨਿੰਗਸ ਵਿਰੋਧ ਕਰ ਰਹੇ ਸਮੂਹ ਗੈਲਿਲੀ ਬਲਾਕੇਜ ਦੇ ਇਕ ਬੁਲਾਰੇ ਸਨ, ਜਿਸ ਨੇ ਅਡਾਨੀ, ਇਸ ਦੇ ਸਪਲਾਇਰ ਅਤੇ ਨਿੱਜੀ ਠੇਕੇਦਾਰਾਂ ਦੇ ਕੰਮਾਂ ਨੂੰ ਰੋਕਣ ਲਈ ਅੰਦੋਲਨ ਚਲਾ ਰੱਖਿਆ ਹੈ। ਇਹ ਸਮੂਹ ਬਹੁ-ਰਾਸ਼ਟਰੀ ਮਾਈਨਿੰਗ ਕੰਪਨੀਆਂ ਦੇ ਅਜਿਹੇ ਪ੍ਰਾਜੈਕਟ ਅਤੇ ਹੋਰ ਫਰਮਾਂ ਦਾ ਵੀ ਵਿਰੋਧ ਕਰਦੀ ਹੈ। ਪੇਨਿੰਗਸ ਖੁੱਲ੍ਹ ਕੇ ਕਾਨੂੰਨ ਦੀ ਸਿਵਲ ਅਣਆਗਿਆਕਾਰੀ ਜ਼ਰੀਏ ਵਿਰੋਧ ਦੇ ਦਾਇਰੇ ਨੂੰ ਹੋਰ ਅੱਗੇ ਵਧਾਉਣ ਦੀ ਵਕਾਲਤ ਕਰਦੇ ਹਨ। ਉਨਾਂ ਨੇ ਆਖਿਆ ਕਿ ਅੱਜ ਔਰਤਾਂ ਵੋਟ ਦੇ ਰਹੀਆਂ ਹਨ ਜਾਂ ਆਦੀਵਾਸੀਆਂ ਨੂੰ ਪੂਰੀ ਤਰ੍ਹਾਂ ਨਾਲ ਮਨੁੱਖ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਤਾਂ ਇਹ ਲੋਕਾਂ ਦੇ ਕਾਨੂੰਨ ਤੋੜਣ ਤੋਂ ਹੀ ਬਣੇ ਹਨ। ਇਹ ਪ੍ਰਜਾਤੰਤਰ ਅਤੇ ਵਿਕਾਸ ਦਾ ਇਕ ਅਹਿਮ ਹਿੱਸਾ ਹੈ। 30 ਸਾਲਾਂ ਤੋਂ ਉਹ ਸਮਾਜਿਕ ਅਤੇ ਵਾਤਾਵਰਣ ਕਾਰਕਾਂ ਦੇ ਸਮਰਥਕ ਰਹੇ ਹਨ। ਉਹ ਗ੍ਰੀਨਪੀਸ ਰੇਨਬੋ ਵਾਰੀਅਰ ਟੂ 'ਤੇ ਵੀ ਕੁਝ ਸਮੇਂ ਲਈ ਸਨ। ਉਹ ਵਾਤਾਵਰਣ 'ਤੇ ਕੇਂਦ੍ਰਿਤ ਇਕ ਪਾਰਟੀ ਆਸਟ੍ਰੇਲੀਆ ਗ੍ਰੀਂਸ ਵੱਲੋਂ ਬ੍ਰਿਸਬੇਨ ਦੇ ਮੇਅਰ ਦੇ ਅਹੁਦੇ ਦੀ ਚੋਣ ਵੀ ਲੱੜ ਚੁੱਕੇ ਹਨ। ਸੋਸ਼ਲ ਸਾਇੰਸ ਤੋਂ ਗ੍ਰੈਜੂਏਟ ਪੇਨਿੰਗਸ ਹੁਣ ਇਕ ਅਜਿਹੀ ਲੜਾਈ ਵਿਚ ਰੁਝੇ ਹਨ, ਜੋ ਅਸਾਧਾਰਣ ਹੈ।


Khushdeep Jassi

Content Editor

Related News