ਅਦਾਕਾਰਾ ਪਰਿਣੀਤੀ ਚੋਪੜਾ ਦੀ ਸੱਸ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਦਾਖਲ
Saturday, Jul 19, 2025 - 10:36 PM (IST)

ਨੈਸ਼ਨਲ ਡੈਸਕ- ਅਦਾਕਾਰਾ ਪਰਿਣੀਤੀ ਚੋਪੜਾ ਦੀ ਸੱਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮਾਂ ਅਚਾਨਕ ਬਿਮਾਰ ਹੋ ਗਏ, ਜਿਸ ਕਾਰਨ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਸ਼ੂਟਿੰਗ ਵਿਚਕਾਰ ਹੀ ਰੋਕਣੀ ਪਈ। ਜਦੋਂ ਇਹ ਘਟਨਾ ਵਾਪਰੀ ਰਾਘਵ ਅਤੇ ਪਰਿਣੀਤੀ ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡ ਦੀ ਸ਼ੂਟਿੰਗ ਕਰ ਰਹੇ ਸਨ।
ਸ਼ੂਟਿੰਗ ਦੌਰਾਨ ਸਿਹਤ ਵਿਗੜ ਗਈ
ਜਾਣਕਾਰੀ ਅਨੁਸਾਰ, ਸ਼ੂਟਿੰਗ ਦੌਰਾਨ ਰਾਘਵ ਚੱਢਾ ਦੀ ਮਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਸ ਕਾਰਨ ਕਰਕੇ, ਕਪਿਲ ਸ਼ਰਮਾ ਦੇ ਇਸ ਮਸ਼ਹੂਰ ਕਾਮੇਡੀ ਸ਼ੋਅ ਦੀ ਸ਼ੂਟਿੰਗ ਵਿਚਕਾਰ ਹੀ ਰੱਦ ਕਰਨੀ ਪਈ। ਪ੍ਰੋਡਕਸ਼ਨ ਟੀਮ ਹੁਣ ਇਸ ਐਪੀਸੋਡ ਦੀ ਨਵੀਂ ਤਾਰੀਖ਼ ਤੈਅ ਕਰੇਗੀ।
ਸਲਮਾਨ ਖਾਨ ਨੇ ਓਪਨਿੰਗ ਐਪੀਸੋਡ ਕੀਤਾ
ਦੱਸਣਯੋਗ ਹੈ ਕਿ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦਾ ਤੀਜਾ ਸੀਜ਼ਨ ਹਾਲ ਹੀ ਵਿੱਚ ਸ਼ੁਰੂ ਹੋਇਆ ਹੈ। ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਏ। ਇਸ ਤੋਂ ਬਾਅਦ ਕਈ ਹੋਰ ਮਸ਼ਹੂਰ ਹਸਤੀਆਂ ਵੀ ਸ਼ੋਅ ਵਿੱਚ ਸ਼ਾਮਲ ਹੋਈਆਂ ਹਨ। ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਰਾਘਵ ਅਤੇ ਪਰਿਣੀਤੀ ਮਹਿਮਾਨ ਵਜੋਂ ਆ ਰਹੇ ਸਨ।
ਪਰਿਣੀਤੀ ਅਤੇ ਰਾਘਵ ਦਾ ਵਿਆਹ 2023 ਵਿੱਚ ਹੋਇਆ ਸੀ
ਪਰਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 2023 ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਹੋਇਆ ਸੀ। ਇਹ ਇੱਕ ਸ਼ਾਨਦਾਰ ਡੈਸਟੀਨੇਸ਼ਨ ਵੈਡਿੰਗ ਸੀ, ਜਿਸ ਵਿੱਚ ਫਿਲਮ ਅਤੇ ਰਾਜਨੀਤਿਕ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪਰਿਣੀਤੀ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਹੈ।