ਇਸ ਅਦਾਕਾਰਾ ਨੇ ਆਪਣੇ ਸੰਸਦ ਮੈਂਬਰ ਪਤੀ 'ਤੇ ਲਗਾਇਆ ਕੁੱਟਮਾਰ ਅਤੇ ਉਤਪੀੜਨ ਦਾ ਦੋਸ਼

09/06/2020 3:52:30 AM

ਨਵੀਂ ਦਿੱਲੀ -  ਓਡੀਆ ਅਦਾਕਾਰਾ ਵਰਖਾ ਪ੍ਰਿਅਦਰਸ਼ਿਨੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪਤੀ ਅਨੁਭਵ ਮੋਹੰਤੀ ਵਿਚਾਲੇ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਅਦਾਕਾਰਾ ਨੇ ਹੁਣ ਬੀਜੇਡੀ ਸੰਸਦ ਮੈਂਬਰ ਅਨੁਭਵ ਮੋਹੰਤੀ ਖਿਲਾਫ ਕਟਕ ਦੇ ਉਪ-ਮੰਡਲ ਕਾਨੂੰਨੀ ਮੈਜਿਸਟਰੇਟ ਕੋਰਟ 'ਚ ਘਰੇਲੂ ਹਿੰਸਾ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ। ਪਤਨੀ ਦੀ ਸ਼ਿਕਾਇਤ ਤੋਂ ਬਾਅਦ ਅਨੁਭਵ ਮੋਹੰਤੀ 'ਤੇ ਧਾਰਾ 12 ਦੇ ਤਹਿਤ ਕੇਸ ਚਲਾਇਆ ਜਾਵੇਗਾ। ਆਪਣੀ ਸ਼ਿਕਾਇਤ 'ਚ ਵਰਖਾ ਪ੍ਰਿਅਦਰਸ਼ਿਨੀ ਨੇ ਕਥਿਤ ਰੂਪ ਨਾਲ ਪਤੀ 'ਤੇ ਕੁੱਟਮਾਰ ਅਤੇ ਉਤਪੀੜਨ ਦੇ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਕੋਰਟ 7 ਸਤੰਬਰ ਨੂੰ ਸੁਣਵਾਈ ਕਰੇਗਾ।

ਲਗਾਏ ਕਈ ਗੰਭੀਰ ਦੋਸ਼
ਪ੍ਰਾਪਤ ਜਾਣਕਾਰੀ ਮੁਤਾਬਕ ਅਦਾਕਾਰਾ ਆਪਣੇ ਪਤੀ ਤੋਂ ਵੱਖ ਰਹਿਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਅਨੁਭਵ ਮੋਹੰਤੀ ਨਾਲ ਉਨ੍ਹਾਂ ਦੇ ਪਾਲਣ ਪੋਸ਼ਣ ਅਤੇ ਦੇਖਭਾਲ ਦਾ ਪੈਸਾ ਦਿਲਵਾਏ। ਮੀਡੀਆ ਰਿਪੋਰਟ ਮੁਤਾਬਕ ਵਰਖਾ ਪ੍ਰਿਅਦਰਸ਼ਿਨੀ ਨੇ ਆਪਣੇ ਪਤੀ 'ਤੇ ਦੋਸ਼ ਲਗਾਇਆ ਹੈ ਕਿ ਉਹ ਆਏ ਦਿਨ ਸ਼ਰਾਬ ਪੀਂਦਾ ਹੈ ਅਤੇ ਉਨ੍ਹਾਂ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਹੈ। ਅਦਾਕਾਰਾ ਨੇ ਪਤੀ 'ਤੇ ਮਾਨਸਿਕ ਤੰਗ ਪਰੇਸ਼ਾਨ ਕਰਨ ਦਾ ਵੀ ਦੋਸ਼ ਲਗਾਇਆ ਹੈ।

ਵਿਆਹ ਤੋਂ ਬਾਅਦ ਦੂਜੀ ਔਰਤਾਂ ਨਾਲ ਸੰਬੰਧ 
ਓਡੀਆ ਅਦਾਕਾਰਾ ਨੇ ਆਪਣੀ ਸ਼ਿਕਾਇਤ 'ਚ ਅੱਗੇ ਕਿਹਾ ਕਿ ਹੈ ਜਦੋਂ ਵੀ ਉਹ ਪਤੀ ਅਨੁਭਵ ਮੋਹੰਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਜਾਂ ਮਨਾ ਕਰਦੀ ਤਾਂ ਉਹ ਗੁੱਸੇ ਹੋ ਜਾਂਦਾ ਹੈ। ਉਹ ਵਰਖਾ ਦੇ ਨਾਲ ਕੁੱਟਮਾਰ ਕਰਦਾ ਹੈ ਅਤੇ ਜ਼ਬਰਦਸਤੀ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕਰਦਾ ਹੈ। ਵਰਖਾ ਪ੍ਰਿਅਦਰਸ਼ਿਨੀ ਦੇ ਦੋਸ਼ ਨੇ ਉਸ ਸਮੇਂ ਸਾਰਿਆ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਆਪਣੇ ਪਤੀ 'ਤੇ ਦੂਜੀਆਂ ਔਰਤਾਂ ਨਾਲ ਨਜਾਇਜ਼ ਸੰਬੰਧ ਦੀ ਗੱਲ ਦੱਸੀ। ਉਨ੍ਹਾਂ ਕਿਹਾ, ਅਨੁਭਵ ਦੇ ਓਲਿਵ ਇੰਡਸਟਰੀ ਦੀਆਂ ਕਈ ਔਰਤਾਂ ਨਾਲ ਨਜਾਇਜ਼ ਸੰਬੰਧ ਹਨ।


Inder Prajapati

Content Editor

Related News