ਬੀਬੀ ਨਾਲ ਛੇੜਛਾੜ ਦੇ ਦੋਸ਼ 'ਚ ਅਦਾਕਾਰ ਵਿਜੇ ਰਾਜ ਗ੍ਰਿਫਤਾਰ

Tuesday, Nov 03, 2020 - 08:16 PM (IST)

ਬੀਬੀ ਨਾਲ ਛੇੜਛਾੜ ਦੇ ਦੋਸ਼ 'ਚ ਅਦਾਕਾਰ ਵਿਜੇ ਰਾਜ ਗ੍ਰਿਫਤਾਰ

ਮੁੰਬਈ - ਅਦਾਕਾਰ ਵਿਜੇ ਰਾਜ 'ਤੇ ਇੱਕ ਬੀਬੀ ਕਰੂ ਮੈਂਬਰ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਵਿਜੇ ਰਾਜ ਨੂੰ ਗੋਂਦੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਧੀਕ ਐੱਸ.ਪੀ. ਅਤੁੱਲ ਕੁਲਕਰਨੀ ਨੇ ਦੱਸਿਆ ਕਿ ਅਦਾਕਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

2 ਨਵੰਬਰ ਦੀ ਰਾਤ 'ਸ਼ੇਰਨੀ' ਫ਼ਿਲਮ ਦੀ ਸ਼ੂਟਿੰਗ 'ਚ ਸਾਥੀ ਮੈਂਬਰ ਦੇ ਰੂਪ 'ਚ ਕੰਮ ਕਰਨ ਆਈ ਇੱਕ ਬੀਬੀ ਨੇ ਵਿਜੇ ਰਾਜ ਵੱਲੋਂ ਦਿ ਗੇਟਵੇ ਹੋਟਲ 'ਚ ਛੇੜਛਾੜ ਕਰਨ ਦਾ ਦੋਸ਼ ਲਗਾਇਆ। ਗੋਂਦੀਆ ਸ਼ਹਿਰ ਦੇ ਰਾਮਨਗਰ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਈ ਸੀ। ਬੀਬੀ ਦੀ ਸ਼ਿਕਾਇਤ 'ਤੇ ਆਈ.ਪੀ.ਸੀ. ਦੀ ਧਾਰਾ 354 (ਅ)  (ਡੀ) ਦੇ ਤਹਿਤ ਮਾਮਲਾ ਦਰਜ ਵਿਜੇ ਰਾਜ ਨੂੰ ਗ੍ਰਿਫਤਾਰ ਕੀਤਾ ਸੀ।

ਜਾਣਕਾਰੀ ਮੁਤਾਬਤ, ਵਿਜੇ ਰਾਜ ਨੂੰ ਅੱਜ ਯਾਨੀ 3 ਨਵੰਬਰ ਨੂੰ ਰਾਮਨਗਰ ਪੁਲਸ ਵੱਲੋਂ ਗੋਂਦੀਆ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਸੂਤਰਾਂ ਮੁਤਾਬਕ ਵਿਜੇ ਰਾਜ ਦੀ ਪੈਰਵੀ ਵਕੀਲ ਵਸਤਾਨੀ ਨੇ ਕੀਤੀ।


author

Inder Prajapati

Content Editor

Related News