ਐਸਿਡ ਅਟੈਕ ਪੀੜਤਾ ਨੇ ਦੋਸਤ ਨਾਲ ਕੀਤਾ ਵਿਆਹ, ਅਸ਼ੀਰਵਾਦ ਦੇਣ ਪੁੱਜੇ ਰਾਜਪਾਲ ਅਤੇ ਸਿੱਖਿਆ ਮੰਤਰੀ

03/03/2021 8:10:30 PM

ਭੁਵਨੇਸ਼ਵਰ - ਓਡਿਸ਼ਾ ਦੇ ਜਗਤਸਿੰਹਪੁਰ ਜ਼ਿਲ੍ਹੇ ਵਿੱਚ ਇੱਕ ਐਸਿਡ ਅਟੈਕ ਪੀੜਤ ਨੇ ਪ੍ਰੇਮ ਵਿਆਹ ਕਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ। ਇਸ ਬੀਬੀ ਦਾ ਨਾਮ ਪ੍ਰਮੋਦਿਨੀ ਹੈ, ਜਿਸ 'ਤੇ 17 ਸਾਲ ਦੀ ਉਮਰ ਵਿੱਚ ਤੇਜ਼ਾਬ ਸੁੱਟ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਪ੍ਰਮੋਦਿਨੀ ਨੇ ਹਮਲਾਵਰਾਂ ਨੂੰ ਮੁੰਹਤੋੜ ਜਵਾਬ ਦਿੱਤਾ ਅਤੇ ਇਹ ਦੱਸ ਦਿੱਤਾ ਕਿ ਉਨ੍ਹਾਂ ਨੇ ਭਾਵੇਂ ਚਿਹਰੇ ਦੀ ਖੂਬਸੂਰਤੀ ਨੂੰ ਖ਼ਰਾਬ ਕਰ ਦਿੱਤਾ ਹੋਵੇ ਪਰ ਉਨ੍ਹਾਂ ਦੇ ਮਨ ਦੀ ਸੁੰਦਰਤਾ ਨੂੰ ਉਹ ਖ਼ਰਾਬ ਨਹੀਂ ਕਰ ਸਕੇ। 

ਇਹ ਵੀ ਪੜ੍ਹੋ- ਭਾਰਤੀ ਫੌਜ ਦੀ ਖਾਸ ਮੁਹਿੰਮ, ਸ਼੍ਰੀਨਗਰ 'ਚ ਵਿਦਿਆਰਥੀਆਂ ਦੀ ‘ਸੁਪਰ 30' ਦੀ ਕਲਾਸ ਸ਼ੁਰੂ

ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਪੁੱਜੇ ਰਾਜਪਾਲ ਅਤੇ ਸਿੱਖਿਆ ਮੰਤਰੀ
ਹੁਣ 29 ਸਾਲ ਦੀ ਹੋ ਚੁੱਕੀ ਪ੍ਰਮੋਦਿਨੀ ਆਪਣੇ ਪੁਰਾਣੇ ਦੋਸਤ ਵਿਸ਼ਵਾਸ ਸਰੋਜ ਸਾਹੂ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਸਮਾਰੋਹ ਵਿੱਚ ਲਾੜਾ ਅਤੇ ਲਾੜੀ ਦੇ ਪਰਿਵਾਰ ਵਾਲੀਆਂ ਤੋਂ ਇਲਾਵਾ ਓਡਿਸ਼ਾ ਦੇ ਰਾਜਪਾਲ ਗਣੇਸ਼ੀ ਲਾਲ ਅਤੇ ਸੂਬੇ ਦੇ ਸਿੱਖਿਆ ਮੰਤਰੀ ਸਮੀਰ ਦਾਸ਼ ਵੀ ਅਸ਼ੀਰਵਾਦ ਦੇਣ ਪੁੱਜੇ। ਤੁਹਾਨੂੰ ਦੱਸ ਦੇਈਏ ਕਿ ਪ੍ਰਮੋਦਿਨੀ ਨੂੰ ਓਡਿਸ਼ਾ ਦੀ 'ਛਪਾਕ ਗਰਲ' ਵੀ ਕਿਹਾ ਜਾਂਦਾ ਹੈ।

ਫੌਜ ਦੇ ਇੱਕ ਜਵਾਨ ਨੇ ਸੁੱਟਿਆ ਸੀ ਐਸਿਡ
2009 ਵਿੱਚ ਐਸਿਡ ਅਟੈਕ ਵਿੱਚ ਉਸ ਨੇ ਆਪਣੀਆਂ ਦੋਨਾਂ ਅੱਖਾਂ ਵੀ ਗੁਆ ਦਿੱਤੀਆਂ ਸਨ। ਉਸ 'ਤੇ ਹਮਲਾ ਕਰਣ ਵਾਲਾ ਫੌਜ ਦਾ ਇੱਕ ਜਵਾਨ ਸੰਤੋਸ਼ ਬੇਦਾਂਤਾ ਸੀ ਅਤੇ ਇਸ ਐਸਿਡ ਅਟੈਕ ਦੀ ਵਜ੍ਹਾ ਇਹ ਸੀ ਕਿ ਪ੍ਰਮੋਦਿਨੀ ਨੇ ਸੰਤੋਸ਼ ਦੇ ਪ੍ਰਪੋਜਲ ਨੂੰ ਸਵੀਕਾਰ ਨਹੀਂ ਕੀਤਾ ਸੀ। ਇਸ ਹਮਲੇ ਵਿੱਚ ਪ੍ਰਮੋਦਿਨੀ 80 ਫੀਸਦੀ ਤੱਕ ਝੁਲਸ ਗਈ ਸੀ। ਉਸ ਸਮੇਂ, ਪ੍ਰਮੋਦਿਨੀ ਨਾਬਾਲਿਗ ਸੀ ਅਤੇ ਆਪਣੇ ਪਿੰਡ ਦੇ ਕੋਲ ਇੱਕ ਇੰਟਰ ਕਾਲਜ ਦੀ ਵਿਦਿਆਰਥਣ ਸੀ।

ਐਸਿਡ ਅਟੈਕ ਤੋਂ ਬਾਅਦ ਪ੍ਰਮੋਦਿਨੀ ਦੀ ਜ਼ਿੰਦਗੀ ਇੱਕਦਮ ਤੋਂ ਨਰਕ ਹੋ ਗਈ ਸੀ ਪਰ ਸਾਲ 2016 ਵਿੱਚ ਪ੍ਰਮੋਦਿਨੀ ਦੀ ਮੁਲਾਕਾਤ 2016 ਵਿੱਚ ਸਰੋਜ ਸਾਹੂ ਨਾਲ ਹੋਈ। ਸਰੋਜ ਸਾਹੂ ਨੇ ਪ੍ਰਮੋਦਿਨੀ ਦਾ ਮਾਰਗਦਰਸ਼ਨ ਕੀਤਾ ਅਤੇ ਹਿੰਮਤ ਦਿੱਤੀ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਹੁਣ ਦੋਨਾਂ ਨੇ ਵਿਆਹ ਕਰ ਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News