ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

05/04/2022 1:45:19 PM

ਲਲਿਤਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ 'ਚ ਸਮੂਹਿਕ ਜਬਰ ਜ਼ਿਨਾਹ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਇਕ ਕੁੜੀ ਨਾਲ ਥਾਣਾ ਮੁਖੀ ਵਲੋਂ ਜਬਰ ਜ਼ਿਨਾਹ ਕੀਤਾ ਗਿਆ। ਇਸ ਮਾਮਲੇ 'ਚ ਦੋਸ਼ੀ ਪੁਲਸ ਅਫ਼ਸਰ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤ ਗਿਆ ਹੈ। ਇਸ ਘਟਨਾ ਨੂੰ ਲੈ ਕੇ ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਿਆ ਹੈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਪੀੜਤਾ ਦੀ ਮਾਂ ਨੇ ਦਰਜ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਸ ਦੀ ਧੀ ਪਿਛਲੀ 27 ਅਪ੍ਰੈਲ ਨੂੰ ਪਾਲੀ ਥਾਣੇ 'ਚ ਮੁਕੱਦਮਾ ਦਰਜ ਕਰਵਾਉਣ ਗਈ ਸੀ। ਇਸੇ ਦੌਰਾਨ ਬਿਆਨ ਦਰਜ ਕਰਵਾਉਣ ਦੇ ਬਹਾਨੇ ਥਾਣਾ ਮੁਖੀ ਤਿਲਕਧਾਰੀ ਸਰੋਜ ਉਸ ਨੂੰ ਆਪਣੇ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਕੇ ਦੋਸ਼ੀ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੁੜੀ ਦੀ ਮਾਂ ਦਾ ਦੋਸ਼ ਹੈ ਕਿ ਪਿਛਲੀ 22 ਅਪ੍ਰੈਲ ਨੂੰ 4 ਲੋਕ ਉਸ ਦੀ ਧੀ ਨੂੰ ਭੋਪਾਲ ਲੈ ਗਏ ਸਨ, ਜਿੱਥੇ ਉਨ੍ਹਾਂ ਨੇ ਉਸ ਨੂੰ ਤਿੰਨ ਦਿਨਾਂ ਤੱਕ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਪਾਲੀ ਥਾਣੇ ਦੇ ਬਾਹਰ ਛੱਡ ਕੇ ਦੌੜ ਗਏ। 

ਇਹ ਵੀ ਪੜ੍ਹੋ : ਚਾਰ ਪੁਰਸ਼ਾਂ ਨਾਲ ਵਿਆਹ ਕਰਵਾਉਣ ਅਤੇ ਫਿਰ ਫਰਜ਼ੀ ਦੋਸ਼ ਲਗਾ ਕੇ ਹਰ ਪਤੀ ਤੋਂ ਪੈਸੇ ਵਸੂਲਣ ਵਾਲੀ ਔਰਤ ਗ੍ਰਿਫ਼ਤਾਰ

ਮਾਂ ਨੇ ਕਿਹਾ ਕਿ ਕੁੜੀ ਜਦੋਂ 27 ਅਪ੍ਰੈਲ ਨੂੰ ਮੁਕੱਦਮਾ ਦਰਜ ਕਰਵਾਉਣ ਥਾਣੇ ਗਈ ਤਾਂ ਥਾਣਾ ਮੁਖੀ ਨੇ ਵੀ ਉਸ ਨਾਲ ਜਬਰ ਜ਼ਿਨਾਹ ਕੀਤਾ। ਬਾਅਦ 'ਚ ਕੁੜੀ ਨੇ ਸਵੈਸੇਵੀ ਸੰਸਥਾ ਚਾਈਲਡਲਾਈਨ ਪਹੁੰਚ ਕੇ ਕਾਊਂਸਲਿੰਗ ਦੌਰਾਨ ਪੂਰੀ ਘਟਨਾ ਦੱਸੀ। ਇਸ 'ਤੇ ਸੰਸਥਾ ਨੇ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਦੀ ਦਖਲਅੰਦਾਜ਼ੀ 'ਤੇ ਮੰਗਲਵਾਰ ਨੂੰ ਇਸ ਮਾਮਲੇ 'ਚ ਜਬਰ ਜ਼ਿਨਾਹ, ਅਗਵਾ ਅਤੇ ਅਪਰਾਧਕ ਸਾਜਿਸ਼ ਦੇ ਦੋਸ਼ਾਂ ਅਤੇ ਪੋਕਸੋ ਤੇ ਅਨੁਸੂਚਿਤ ਜਾਤੀ-ਜਨਜਾਤੀ ਕਾਨੂੰਨ ਨਾਲ ਜੁੜੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਦੋਸ਼ੀ ਥਾਣਾ ਮੁਖੀ ਅਤੇ ਹੋਰ ਦੋਸ਼ੀਆਂ ਦੀ ਤਲਾਸ਼ ਅਤੇ ਗ੍ਰਿਫ਼ਤਾਰੀ ਲਈ ਪੁਲਸ ਨੇ 6 ਦਲ ਗਠਿਤ ਕੀਤੇ ਹਨ। ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ ਹੈ। ਸਪਾ ਨੇ ਇਕ ਟਵੀਟ ਕਰ ਕੇ ਕਿਹਾ,''ਭਾਜਪਾ ਸਰਕਾਰ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਸ 'ਤੇ ਭਰੋਸਾ ਕੀਤਾ ਜਾਵੇ ਕਿਸ 'ਤੇ ਨਹੀਂ? ਲਲਿਤਪੁਰ 'ਚ ਜਬਰ ਜ਼ਿਨਾਹ ਦੀ ਸ਼ਿਕਾਇਤ ਕਰਨ ਪਹੁੰਚੀ ਨਾਬਾਲਗ ਨਾਲ ਥਾਣੇ 'ਚ ਹੀ ਐੱਸ.ਓ. ਨੇ ਕੀਤੀ ਦਰਿੰਦਗੀ। ਹੁਣ ਮੁੱਖ ਮੰਤਰੀ ਦੱਸਣ ਕਿ ਪੀੜਤ ਬੇਟੀਆਂ ਜਾਣ ਤਾਂ ਕਿੱਥੇ ਜਾਣ? ਪੀੜਤਾ ਦੀ ਸੁਰੱਖਿਆ ਦਾ ਇੰਤਜ਼ਾਮ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News