ਵਾਇਨਾਡ 'ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਵਾਪਰਿਆ ਹਾਦਸਾ, ਕਈ ਪੱਤਰਕਾਰ ਜ਼ਖਮੀ
Thursday, Apr 04, 2019 - 02:09 PM (IST)
ਵਾਇਨਾਡ- ਕੇਰਲ ਦੇ ਵਾਇਨਾਡ 'ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਉਸ ਸਮੇਂ ਅਚਾਨਕ ਹੜਕੰਪ ਮੱਚ ਗਿਆ, ਜਦੋਂ ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਪੱਤਰਕਾਰ ਜਿਸ ਟਰੱਕ 'ਚ ਬੈਠ ਕੇ ਕਵਰੇਜ ਕਰ ਰਹੇ ਸੀ, ਉਸ ਦਾ ਬੈਰੀਕੋਡ ਅਚਾਨਕ ਟੁੱਟ ਗਿਆ ਅਤੇ ਕਈ ਪੱਤਰਕਾਰ ਟਰੱਕ ਤੋਂ ਹੇਠਾਂ ਡਿੱਗ ਪਏ। ਹਾਦਸੇ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਆਪਣੇ ਵਾਹਨ ਤੋਂ ਉਤਰ ਕੇ ਜ਼ਖਮੀ ਪੱਤਰਕਾਰਾਂ ਨੂੰ ਐੈਂਬੂਲੈਸ ਤੱਕ ਪਹੁੰਚਾਇਆ। ਇਸ ਹਾਦਸੇ 'ਚ ਕੁੱਝ ਪੱਤਰਕਾਰਾਂ ਨੂੰ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਪਰ ਕਈ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹੁਣ ਇਲਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ 'ਚ ਵਾਇਨਾਡ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਰੋਡ ਸ਼ੋਅ ਵੀ ਕਰ ਰਹੇ ਹਨ। ਇਸ ਮੌਕੇ 'ਤੇ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੀ ਜਨਰਲ ਸਕੱਤਰ ਪਿਯੰਕਾ ਗਾਂਧੀ ਵੀ ਮੌਜੂਦ ਹੈ।