ਬੇਂਗਲੁਰੂ ’ਚ NCB ਦੀ ਛਾਪੇਮਾਰੀ, ਕਾਰੋਬਾਰੀ ਕੋਲੋਂ ਮਿਲਿਆ ‘ਖਜ਼ਾਨਾ’

Tuesday, Mar 22, 2022 - 06:00 PM (IST)

ਬੇਂਗਲੁਰੂ- ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ’ਚ ਮੰਗਲਵਾਰ ਯਾਨੀ ਕਿ ਅੱਜ ਭ੍ਰਿਸ਼ਟਾਚਾਰ ਰੋਕੂ ਬਿਊਰੋ (ਐੱਸ. ਸੀ. ਬੀ.) ਨੇ ਵੱਡੀ ਕਾਰਵਾਈ ਕੀਤੀ। ਐੱਸ. ਸੀ. ਬੀ. ਦੀਆਂ ਟੀਮਾਂ ਨੇ ਸ਼ਹਿਰ ’ਚ 10 ਤੋਂ ਵਧੇਰੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ। ਕੁਝ ਵੱਡੇ ਕਾਰੋਬਾਰੀਆਂ ਅਤੇ ਵਿਚੋਲਿਆਂ ਦੇ ਘਰਾਂ ’ਚ ਇਹ ਛਾਪੇਮਾਰੀ ਕੀਤੀ ਗਈ। 

ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ- ਬੱਚਿਆਂ ਨੂੰ ਫ਼ੌਜ ਲਈ ਤਿਆਰ ਕਰੇਗਾ, ‘ਸ਼ਹੀਦ ਭਗਤ ਸਿੰਘ ਸਕੂਲ’

PunjabKesari

ਛਾਪੇਮਾਰੀ ਦੌਰਾਨ ਐੱਨ. ਸੀ. ਬੀ. ਨੇ ਬੇਂਗਲੁਰੂ ਸਥਿਤ ਆਰ. ਟੀ. ਨਗਰ ਦੇ ਮੋਹਨ ਨਾਮੀ ਇਕ ਕਾਰੋਬਾਰੀ ਦੀ ਰਿਹਾਇਸ਼ ’ਚੋਂ 4.960 ਕਿਲੋ ਸੋਨਾ, 15.02 ਕਿਲੋਗ੍ਰਾਮ ਚਾਂਦੀ ਅਤੇ 61.9 ਗ੍ਰਾਮ ਹੀਰੇ ਜ਼ਬਤ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ 9 ਵਿਚੋਲਿਆਂ ਅਤੇ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਹੈ। ਇਨ੍ਹਾਂ ’ਤੇ ਸਰਕਾਰੀ ਕਰਮਚਾਰੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਕਰਨ ਅਤੇ ਆਪਣੇ ਵਿਅਕਤੀਗਤ ਸਵਾਰਥ ਲਈ ਉਨ੍ਹਾਂ ਦਾ ਇਸਤੇਮਾਲ ਕਰਨ ਦਾ ਸ਼ੱਕ ਹੈ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’

PunjabKesari

ਓਧਰ ਐੱਨ. ਸੀ. ਬੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲਵਾਰ ਨੂੰ ਬੇਂਗਲੁਰੂ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਏਜੰਟਾਂ ਅਤੇ ਦਲਾਲਾਂ ਦੀਆਂ 9 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਐੱਨ. ਸੀ. ਬੀ. ਦੇ ਐਸ. ਪੀ. ਉਮਾ ਪ੍ਰਸ਼ਾਂਤ ਦੀ ਨਿਗਰਾਨੀ ’ਚ ਕਰੀਬ 100 ਅਧਿਕਾਰੀਆਂ ਨੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼

PunjabKesari


Tanu

Content Editor

Related News