ਅਭਿਸ਼ੇਕ ਮਨੂ ਸਿੰਘਵੀ ਦੀ ਨਜ਼ਰ ਝਾਰਖੰਡ ਦੇ ਨਾਲ ਹੀ ਕੇਰਲ ਦੀ ਰਾਜ ਸਭਾ ਸੀਟ ’ਤੇ ਵੀ

03/09/2024 12:51:58 PM

ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ ’ਚ ਰਾਜ ਸਭਾ ਦੀ ਸੀਟ ’ਤੇ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਪਿੱਛੋਂ ਕਾਂਗਰਸ ਹਾਈ ਕਮਾਂਡ ਉਨ੍ਹਾਂ ਲਈ ਕੋਈ ਹੋਰ ਸੂਬਾ ਲੱਭਣ ’ਤੇ ਵਿਚਾਰ ਕਰ ਰਹੀ ਹੈ। ਤੁਰੰਤ ਉਪਲੱਬਧ ਸੀਟ ਝਾਰਖੰਡ ’ਚ ਹੈ ਜਿੱਥੇ 4 ਮਈ ਨੂੰ 2 ਸੀਟਾਂ ਲਈ ਚੋਣਾਂ ਹੋਣੀਆਂ ਹਨ। ਇੱਥੇ ਇਕ ਸੀਟ ਭਾਜਪਾ ਨੂੰ ਅਤੇ ਦੂਜੀ ਜੇ. ਐੱਮ. ਐੱਮ.-ਕਾਂਗਰਸ ਗਠਜੋੜ ਨੂੰ ਮਿਲੇਗੀ ਪਰ ਸੂਬੇ ’ਚ ਸਿਅਾਸੀ ਸਥਿਤੀ ਗੈਰ-ਯਕੀਨੀ ਵਾਲੀ ਹੈ। ਇੱਥੇ ਹੇਮੰਤ ਸੋਰੇਨ ਦੇ ਜੇਲ ਜਾਣ ਪਿੱਛੋਂ ਸੱਤਾਧਾਰੀ ਜੇ. ਐੱਮ. ਐੱਮ. ਕਮਜ਼ੋਰ ਹੋ ਗਈ ਹੈ। ਇਸ ਨੂੰ ਵੇਖਦੇ ਹੋਏ ਕਿਸੇ ਨੂੰ ਵੀ ਯਕੀਨ ਨਹੀਂ ਕਿ ਕੀ ਹੋਵੇਗਾ?

ਜੇ. ਐੱਮ. ਐੱਮ. ਵੀ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਕਾਂਗਰਸ ਲਈ ਰਾਜ ਸਭਾ ਦੀ ਸੀਟ ਛੱਡਣ ਲਈ ਤਿਆਰ ਨਹੀਂ। ਇਕ ਹੋਰ ਪ੍ਰਸਤਾਵ ਕੇਰਲ ਤੋਂ ਸਿੰਘਵੀ ਨੂੰ ਮੈਦਾਨ ’ਚ ਉਤਾਰਨ ਦਾ ਹੈ, ਜਿੱਥੇ ਕਾਂਗਰਸ ਨੂੰ ਰਾਜ ਸਭਾ ਦੀਆਂ 3 ਸੀਟਾਂ ਵਿਚੋਂ ਇਕ ਮਿਲੇਗੀ।

ਕੇਰਲ ਹਿਮਾਚਲ ਪ੍ਰਦੇਸ਼ ਜਾਂ ਝਾਰਖੰਡ ਦੇ ਮੁਕਾਬਲੇ ਘੱਟ ਅਸੁਰਖਿਅਤ ਹੈ। ਜੇ. ਐੱਮ. ਐੱਮ. ਵਿਧਾਨ ਸਭਾ ਦੀ ਸੀਟ ਛੱਡਣ ਵਾਲੇ ਸਰਫਰਾਜ਼ ਅਹਿਮਦ ਨੂੰ ਰਾਜ ਸਭਾ ’ਚ ਭੇਜਣਾ ਚਾਹੁੰਦੀ ਹੈ ਤਾਂ ਜੋ ਹੇਮੰਤ ਸੋਰੇਨ ਦੀ ਪਤਨੀ ਨੂੰ ਮੈਦਾਨ ’ਚ ਉਤਾਰਿਆ ਜਾ ਸਕੇ। ਕੇਰਲ ’ਚ ਰਾਜ ਸਭਾ ਦੀ ਸੀਟ ’ਤੇ ਮੁਕਾਬਲਾ ਹੋਵੇਗਾ ਕਿਉਂਕਿ ਮਹਾਪਾਤਰਾ ਨਾਂ ਦੇ ਇਕ ਉਮੀਦਵਾਰ ਨੇ ਚੋਣ ਲੜਨ ’ਚ ਦਿਲਚਸਪੀ ਵਿਖਾਈ ਹੈ ਤੇ ਨਾਮਜ਼ਦਗੀ ਫਾਰਮ ਲੈ ਲਿਆ ਹੈ।

ਨੋਟੀਫਿਕੇਸ਼ਨ ਜਾਰੀ ਹੋ ਚੁਕਾ ਹੈ । ਇਸ ਅਹਿਮ ਸੀਟ ਲਈ ਨਾਮਜ਼ਦਗੀ ਭਰਨ ਲਈ ਅਜੇ 4 ਦਿਨ ਬਾਕੀ ਹਨ। ਝਾਰਖੰਡ ’ਚ ਭਾਜਪਾ ਇੱਕ ਸੀਟ ਜ਼ਰੂਰ ਜਿੱਤੇਗੀ ਤੇ ਦੂਜੀ ਸੀਟ ਜੇ. ਐੱਮ. ਐੱਮ. ਨੂੰ ਜਿੱਤਣੀ ਚਾਹੀਦੀ ਹੈ ਪਰ ਕਿਸੇ ਨੂੰ ਇਸ ਸਬੰਧੀ ਯਕੀਨ ਨਹੀਂ ਹੈ। ਇਸੇ ਲਈ ਸਿੰਘਵੀ ਝਾਰਖੰਡ ਦੀ ਬਜਾਏ ਕੇਰਲ ਨੂੰ ਪਹਿਲ ਦੇ ਸਕਦੇ ਹਨ।


Rakesh

Content Editor

Related News